nabaz-e-punjab.com

ਬਾਰ੍ਹਵੀਂ ਸ਼੍ਰੇਣੀ: ਸ਼ਾਨਦਾਰ ਰਿਹਾ ਮੁਹਾਲੀ ਦੇ ਪ੍ਰਾਈਵੇਟ ਸਕੂਲਾਂ ਦਾ ਨਤੀਜਾ, ਕੁੜੀਆਂ ਨੇ ਬਾਜ਼ੀ ਮਾਰੀ

ਸਿੱਖਿਆ ਬੋਰਡ ਦੇ ਚੇਅਰਮੈਨ ਦਫ਼ਤਰ ਵਿੱਚ ਹਾਲੇ ਤੱਕ ਨਹੀਂ ਪੁੱਜੀ ਫਾਈਲ ਪਰ ਤਿਆਰੀਆਂ ਜ਼ੋਰਾਂ ’ਤੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਜੁਲਾਈ:
ਸੀਬੀਐਸਈ ਵੱਲੋਂ ਅੱਜ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਦਾ ਨਤੀਜਾ ਐਲਾਨਿਆ ਗਿਆ। ਇਸ ਵਾਰ ਵੀ ਮੁਹਾਲੀ ਦੇ ਪ੍ਰਾਈਵੇਟ ਸਕੂਲਾਂ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਐਤਕੀਂ ਵੀ ਲੜਕੀਆਂ ਨੇ ਬਾਜ਼ੀ ਮਾਰਦਿਆਂ ਆਪਣਾ ਦਬਕਦਬਾ ਕਾਇਮ ਰੱਖਿਆ ਹੈ। ਗੁਰੂ ਨਾਨਕ ਫਾੳਂੂਡੇਸ਼ਨ ਸਕੂਲ ਚੱਪੜਚਿੜੀ ਦੀ ਹਿਊਮੈਨਟੀਜ ਵਿੱਚ ਸਹਿਜ਼ਪ੍ਰੀਤ ਕੌਰ ਅਤੇ ਦੂਨ ਇੰਟਰਨੈਸ਼ਨਲ ਸਕੂਲ ਦੀ ਹਰਪ੍ਰੀਤ ਕੌਰ ਗਿੱਲ ਨੇ ਮੈਡੀਕਲ ਵਿੱਚ 97 ਫੀਸਦੀ ਅੰਕ ਹਾਸਲ ਕਰਕੇ ਮੁਹਾਲੀ ਵਿੱਚ ਅੱਵਲ ਆਈਆਂ ਹਨ। ਇੱਥੋਂ ਦੇ ਗਿਆਨ ਜਯੋਤੀ ਗਲੋਬਲ ਸਕੂਲ ਫੇਜ਼-2 ਦਾ ਬਾਰ੍ਹਵੀਂ ਦਾ ਨਤੀਜਾ 100 ਫੀਸਦੀ ਰਿਹਾ ਹੈ। ਡਾਇਰੈਕਟਰ ਰਣਜੀਤ ਬੇਦੀ ਅਤੇ ਪ੍ਰਿੰਸੀਪਲ ਗਿਆਨਜੋਤ ਚਾਵਲਾ ਨੇ ਦੱਸਿਆ ਕਿ ਮੈਡੀਕਲ ਵਿੱਚ ਯਾਸ਼ਿਕਾ ਕੁਕਰੇਜ਼ਾ ਨੇ 96.2 ਫੀਸਦੀ ਅੰਕ ਲੈ ਕੇ ਸਕੂਲ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਜਦੋਂਕਿ ਕਾਮਰਸ ਵਿੱਚ ਕਸ਼ਿਸ਼ ਨੇ 95.4 ਫੀਸਦੀ ਅਤੇ ਮੈਡੀਕਲ ਵਿੱਚ ਮਾਸਟਰ ਪ੍ਰਥਮ ਝੁੱਗ ਨੇ 95.2 ਫੀਸਦੀ ਅੰਕ ਹਾਸਲ ਕੀਤੇ। ਇੰਜ ਹੀ ਨਾਨ ਮੈਡੀਕਲ ਵਿੱਚ ਹਰਮਨਦੀਪ ਸਿੰਘ ਨੇ 93 ਫੀਸਦੀ ਅੰਕ ਹਾਸਲ ਕੀਤੇ ਹਨ।
ਗੁਰੂ ਨਾਨਕ ਫਾਊਂਡੇਸ਼ਨ ਪਬਲਿਕ ਸਕੂਲ ਦੇ ਬੱਚਿਆਂ ਨੇ ਏਆਈਐਸਐਸਸੀਈ ਦੀ ਬਾਰ੍ਹਵੀਂ ਦੀ ਪ੍ਰੀਖਿਆ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ। ਪ੍ਰਿੰਸੀਪਲ ਪੂਨਮ ਸ਼ਰਮਾ ਨੇ ਦੱਸਿਆ ਕਿ ਬਾਰ੍ਹਵੀਂ ਦਾ ਨਤੀਜਾ 100 ਫੀਸਦੀ ਰਿਹਾ ਹੈ। ਹਿਊਮੈਨਟੀਜ ਗਰੁੱਪ ਵਿੱਚ ਸਹਿਜਪ੍ਰੀਤ ਕੌਰ ਤੇ ਜੈਸਮੀਨ ਕੌਰ ਨੇ 97 ਫੀਸਦੀ, ਨਾਨ-ਮੈਡੀਕਲ ਗਰੁੱਪ ਦੀ ਜਸਪ੍ਰੀਤ ਕੌਰ 92 ਫੀਸਦੀ ਅਤੇ ਮੈਡੀਕਲ ਦੀ ਲਵਪ੍ਰੀਤ ਕੌਰ ਨੇ 95 ਫੀਸਦੀ ਅਤੇ ਕਾਮਰਸ ਦੀ ਸੰਦੀਪ ਕੌਰ ਨੇ 83.2 ਫੀਸਦੀ ਨੰਬਰ ਲੈ ਕੇ ਸਕੂਲ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਜੈਸਮੀਨ ਕੌਰ ਨੇ ਫਾਈਨ ਆਰਟਸ ਵਿੱਚ 100 ਅੰਕ ਹਾਸਲ ਕੀਤੇ ਹਨ।
ਸਹਿਜਪ੍ਰੀਤ ਕੌਰ ਨੇ ਅੰਗਰੇਜ਼ੀ ਅਤੇ ਪੰਜਾਬੀ ਵਿੱਚ 99 ਫੀਸਦੀ ਅੰਕ ਲੈ ਕੇ ਟੌਪਰ ਬਣੀ ਹੈ।
ਸੰਤ ਈਸ਼ਰ ਸਿੰਘ ਪਬਲਿਕ ਸਕੂਲ ਫੇਜ਼-7 ਦੇ ਵਿਦਿਆਰਥੀਆਂ ਦੇ ਬਾਰ੍ਹਵੀਂ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਸਕੂਲ ਡਾਇਰੈਕਟਰ ਸ੍ਰੀਮਤੀ ਪਵਨਦੀਪ ਕੌਰ ਗਿੱਲ ਅਤੇ ਪ੍ਰਿੰਸੀਪਲ ਇੰਦਰਜੀਤ ਕੌਰ ਸੰਧੂ ਨੇ ਦੱਸਿਆ ਕਿ 96 ਵਿਦਿਆਰਥੀਆਂ ਨੇ ਬਾਰ੍ਹਵੀਂ ਦੀ ਪ੍ਰੀਖਿਆ ਦਿੱਤੀ ਸੀ। ਜਿਨ੍ਹਾਂ ’ਚੋਂ 6 ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਅੰਕ ਹਾਸਲ ਕੀਤੇ ਹਨ। ਸਾਇੰਸ ਦੀ ਤਨਵੀ ਕੋਹਲੀ ਨੇ 93.8 ਫੀਸਦੀ, ਧਨਿੰਦਰਪ੍ਰੀਤ ਸਿੰਘ ਨੇ 93.2 ਫੀਸਦੀ, ਅਕਸ਼ਿਤ ਅਰੋੜਾ ਨੇ 92.6 ਫੀਸਦੀ ਅਤੇ ਏਕਜੋਤ ਕੌਰ ਨੇ 91.2 ਫੀਸਦੀ ਅੰਕ ਪ੍ਰਾਪਤ ਕੀਤੇ। ਆਰਟਸ ਗਰੁੱਪ ਦੀ ਅਮਨਦੀਪ ਕੌਰ ਨੇ 92 ਫੀਸਦੀ ਅਤੇ ਗੁਰਨੀਤ ਕੌਰ ਨੇ 90 ਫੀਸਦੀ ਅੰਕ ਪ੍ਰਾਪਤ ਕੀਤੇ। ਕਾਮਰਸ ਦੇ ਪ੍ਰਭਸਿਮਰਨ ਸਿੰਘ ਨੇ 88 ਫੀਸਦੀ ਅੰਕ ਲਏ ਹਨ।
ਸ਼ੈਮਰਾਕ ਸੀਨੀਅਰ ਸੈਕੰਡਰੀ ਸਕੂਲ ਸੈਕਟਰ-69 ਦਾ ਨਤੀਜਾ ਵੀ 100 ਫੀਸਦੀ ਰਿਹਾ। ਸਕੂਲ ਚੇਅਰਮੈਨ ਕਰਨਲ ਸੀਐਸ ਬਾਵਾ ਅਤੇ ਪ੍ਰਿੰਸੀਪਲ ਅੰਜਲੀ ਚੌਧਰੀ ਨੇ ਦੱਸਿਆ ਕਿ ਨਾਨ ਮੈਡੀਕਲ ਵਿੱਚ ਅਰਸਦੀਪ ਸਿੰਘ ਨੇ 95 ਫੀਸਦੀ ਅੰਕ ਲੈ ਕੇ ਸਕੂਲ ’ਚ ਪਹਿਲਾ ਸਥਾਨ, ਮੈਡੀਕਲ ਗਰੁੱਪ ਵਿੱਚ ਪੂਰਵੀ ਮਲਹੋਤਰਾ ਨੇ 94.8 ਫੀਸਦੀ ਅੰਕਾਂ ਪਹਿਲਾ, ਹਿਊਮੈਨਟੀਜ ਗਰੁੱਪ ’ਚੋਂ ਖੁਸ਼ਪ੍ਰੀਤ ਕੌਰ 93.2 ਫ਼ੀਸਦੀ ਅੰਕ ਲੈ ਕੇ ਪਹਿਲਾ, ਕਾਮਰਸ ਗਰੁੱਪ ਵਿੱਚ ਨਮਨ ਅਹੂਜਾ ਨੇ 91.2 ਫੀਸਦੀ ਨਾਲ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਨਾਨ ਮੈਡੀਕਲ ਗਰੁੱਪ ’ਚੋਂ ਤਨਵੀਰ ਪਰਮਾਰ 94.6 ਫੀਸਦੀ, ਭਾਰਤ ਸ਼ਰਮਾ 93.4 ਫੀਸਦੀ, ਕਰਨਪ੍ਰੀਤ ਸਿੰਘ ਗਿੱਲ 91.4 ਫੀਸਦੀ, ਤੁਸ਼ਾਤ 90.4 ਫੀਸਦੀ ਅੰਕ, ਮੈਡੀਕਲ ’ਚ ਈਸ਼ਾ ਚਾਨਾ 94.6 ਫੀਸਦੀ, ਰਾਕਸ਼ੀ ਸਕਸੇਨਾ 91.8 ਫੀਸਦੀ, ਰਿਤੀਕਾ ਰਾਣਾ 90.6 ਫੀਸਦੀ, ਮਹੀਪਪਿੰਦਰ ਕੌਰ ਗਿੱਲ 90 ਫੀਸਦੀ ਅੰਕ ਪ੍ਰਾਪਤ ਕੀਤੇ।
ਅਜੀਤ ਕਰਮ ਸਿੰਘ ਪਬਲਿਕ ਸਕੂਲ ਸੈਕਟਰ-65 ਦੀ ਮੈਡੀਕਲ ਗਰੁੱਪ ਦੀ ਦੀਕਸ਼ਾ ਅਤੇ ਅੰਕਿਤਾ ਨੇ ਬਰਾਬਰ 96 ਫੀਸਦੀ ਅੰਕ ਹਾਸਲ ਕੀਤੇ ਹਨ ਜਦੋਂਕਿ ੍ਹਸ਼ਦੀਪ ਕੌਰ ਨੇ 94 ਫੀਸਦੀ ਅਤੇ ਨਿਸ਼ਠ\ਤਾ ਸੋਨੀ ਨੇ 93 ਫੀਸਦੀ ਅੰਕ ਹਾਸਲ ਕੀਤੇ ਹਨ। ਡੀਏਵੀ ਪਬਲਿਕ ਸਕੂਲ ਮੁਹਾਲੀ ਦੀ ਪ੍ਰਿੰਸੀਪਲ ਰੋਜ਼ੀ ਸ਼ਰਮਾ ਨੇ ਦੱਸਿਆ ਕਿ ਮਨਪ੍ਰੀਤ ਕੌਰ ਨੇ ਮੈਡੀਕਲ ਵਿੱਚ 96.8 ਫੀਸਦੀ, ਨਾਨ ਮੈਡੀਕਲ ਵਿੱਚ ਰਿਦੀਮਾ ਨੇ 94 ਫੀਸਦੀ ਅਤੇ ਕਾਮਰਸ ਵਿੱਚ ਵਰੂਣਿਕਾ ਨੇ 91.2 ਫੀਸਦੀ ਅੰਕ ਹਾਸਲ ਕੀਤੇ ਹਨ।
ਲਾਰੈਂਸ ਪਬਲਿਕ ਸਕੂਲ ਦੀ ਪ੍ਰਗਤੀ ਸ਼ਰਮਾ ਨੇ ਆਰਟਸ ਵਿੱਚ 97 ਫੀਸਦੀ ਤੇ ਤਨੱਈਆ ਨੇ 96 ਫੀਸਦੀ, ਸਿਮਰਨ ਨੇ 95.4 ਫੀਸਦੀ, ਜਸਲੀਨ ਕੌਰ ਨੇ 94 ਫੀਸਦੀ ਅੰਕ ਹਾਸਲ ਕੀਤੇ ਹਨ। ਕਾਮਰਸ ਵਿੱਚ ਗਗਨਪ੍ਰੀਤ ਕੌਰ ਨੇ 93.8 ਫੀਸਦੀ, ਰੋਹਿਤ ਕੁਮਾਰ ਨੇ 92.2 ਫੀਸਦੀ ਅਤੇ ਪ੍ਰੇਰਣਾ ਨੇ 91.6 ਫੀਸਦੀ, ਮੈਡੀਕਲ ਵਿੱਚ ਗਾਇਤਰੀ ਸ਼ਰਮਾ ਨੇ 96.2 ਫੀਸਦੀ, ਪ੍ਰਥਮ ਗੁਪਤਾ ਨੇ 93.6 ਫੀਸਦੀ, ਗੌਰਵ ਪਰਾਸਰ ਨੇ 91.6 ਫੀਸਦੀ, ਨਾਨ ਮੈਡੀਕਲ ਵਿੱਚ ਤਰੁਣਮ ਸ਼ਰਮਾ ਨੇ 92.4 ਫੀਸਦੀ ਅੰਕ ਹਾਸਲ ਕੀਤੇ ਹਨ। ਬ੍ਰਿਟਿਸ਼ ਪਬਲਿਕ ਹਾਈ ਸਕੂਲ ਦੀ ਇਨਾਯਤ ਪਟਵਾਲੀਆ ਨੇ ਮੈਡੀਕਲ ਵਿੱਚ 94.8 ਫੀਸਦੀ, ਅਦਿੱਤਿਆ ਨੇ 94.2 ਫੀਸਦੀ, ਨੇਹਾ ਸਿੰਘ ਨੇ 93 ਫੀਸਦੀ ਅਤੇ ਸੁਨਿੱਧੀ ਸੈਣੀ ਨੇ 92 ਫੀਸਦੀ। ਆਰਟਸ ਵਿੱਚ ਵੈਸ਼ਨਵੀ ਸ਼ਰਮਾ ਲੇ 91.4 ਫੀਸਦੀ ਅਤੇ ਕਾਮਰਸ ਵਿੱਚ ਵੰਸ਼ ਪਣੇ ਨੇ 90 ਫੀਸਦੀ ਅੰਕ ਹਾਸਲ ਕੀਤੇ ਗਏ ਹਨ। ਸ਼ਿਵਾਲਿਕ ਪਬਲਿਕ ਸਕੂਲ ਦੀ ਨਿਧੀ ਨੇ ਮੈਡੀਕਲ ਵਿੱਚ 95.2 ਫੀਸਦੀ ਅਤੇ ਨਾਨ ਮੈਡੀਕਲ ਵਿੱਚ ਯੁਵਰਾਜ ਨੇ 92.6 ਫੀਸਦੀ ਅੰਕ ਹਾਸਲ ਕੀਤੇ ਹਨ। ਇੱਥੋਂ ਦੇ ਸੈਂਟ ਸੋਲਜਰ ਸਕੂਲ ਫੇਜ਼-7 ਦੇ ਚੇਅਰਮੈਨ ਕਰਨੈਲ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ ਹੈ ਅਤੇ 23 ਤੋਂ ਵੱਧ ਵਿਦਿਆਰਥੀਆਂ 90 ਫੀਸਦੀ ਤੋਂ ਵੱਧ ਅੰਕ ਹਾਸਲ ਕੀਤੇ ਹਨ। ਉਨ੍ਹਾਂ ਦੱਸਿਆ ਕਿ ਮੈਡੀਕਲ ਵਿੱਚ ਸੁਬੇਗ ਸਿੰਘ 96 ਫੀਸਦੀ ਜਦੋਂਕਿ ਪਾਰਵੀਤਾ ਸਿੰਗਲਾ ਨੇ 95.6 ਫੀਸਦੀ ਅਤੇ ਕਾਮਰਸ ਵਿੱਚ ਸਿਮਰਨ ਨੇ 96 ਫੀਸਦੀ ਅਤੇ ਹਿਊਮੈਨਟੀਜ ਵਿੱਚ ਗੁਰਲੀਨ ਨੇ 94 ਫੀਸਦੀ ਅਤੇ ਨਾਨ ਮੈਡੀਕਲ ਵਿੱਚ ਆਕਾਸ਼ ਸ਼ਰਮਾ ਨੇ 93 ਫੀਸਦੀ ਅੰਕ ਹਾਸਲ ਕੀਤੇ ਹਨ।

Load More Related Articles
Load More By Nabaz-e-Punjab
Load More In Education and Board

Check Also

ਸਹੁੰ ਚੁੱਕ ਸਮਾਗਮ: ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੇ ਨਵੇਂ ਅਹੁਦੇਦਾਰਾਂ ਦਾ ਸਨਮਾਨ

ਸਹੁੰ ਚੁੱਕ ਸਮਾਗਮ: ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੇ ਨਵੇਂ ਅਹੁਦੇਦਾਰਾਂ ਦਾ ਸਨਮਾਨ ਨਬਜ਼-ਏ…