ਸੀਜੀਸੀ ਯੂਨੀਵਰਸਿਟੀ ਮੁਹਾਲੀ ਵੱਲੋਂ ‘ਐਮ.ਬੀ.ਏ. ਪਲੱਸ’ ਪ੍ਰੋਗਰਾਮ ਲਾਂਚ

ਸੀਜੀਸੀ ਨੇ ਮੈਨੇਜਮੈਂਟ ਸਿੱਖਿਆ ਖੇਤਰ ’ਚ ਨਵਾਂ ਮੀਲ ਪੱਥਰ ਸਥਾਪਿਤ ਕੀਤਾ: ਧਾਲੀਵਾਲ

ਨਬਜ਼-ਏ-ਪੰਜਾਬ, ਮੁਹਾਲੀ, 21 ਮਾਰਚ:
ਸੀਜੀਸੀ ਯੂਨੀਵਰਸਿਟੀ ਮੁਹਾਲੀ ਵੱਲੋਂ ਉਦਯੋਗਿਕ ਜਗਤ ਦੀਆਂ ਲੋੜਾਂ ਮੁੱਖ ਰੱਖਦਿਆਂ ਇੱਕ ਵਿਸ਼ੇਸ਼ ‘ਐਮ.ਬੀ.ਏ. ਪਲੱਸ’ ਪ੍ਰੋਗਰਾਮ ਲਾਂਚ ਕੀਤਾ ਗਿਆ ਹੈ। ਇਹ ਪ੍ਰੋਗਰਾਮ ਦਿੱਲੀ ਦੇ ‘ਪ੍ਰਾਈਡ ਪਲਾਜ਼ਾ ਹੋਟਲ, ਏਰੋਸਿਟੀ’ ਵਿਖੇ ਉਦਯੋਗਿਕ ਖੇਤਰ ਦੀਆਂ ਨਾਮਵਰ ਹਸਤੀਆਂ ਦੀ ਮੌਜੂਦਗੀ ਵਿੱਚ ਲਾਂਚ ਕੀਤਾ ਗਿਆ। ਇਸ ਨਵੀਨਤਾਕਾਰੀ ਪਹਿਲਕਦਮੀ ਦਾ ਮਕਸਦ ਵਿਦਿਆਰਥੀਆਂ ਸਿਰਫ਼ ਕਿਤਾਬੀ ਗਿਆਨ ਤੱਕ ਸੀਮਤ ਨਾ ਰੱਖ ਕੇ, ਕਾਰਪੋਰੇਟ ਜਗਤ ਦੇ ਅਸਲ ਤਜ਼ਰਬਿਆਂ ਅਤੇ ਚੁਣੌਤੀਆਂ ਨਾਲ ਜੋੜਨਾ ਹੈ।
ਸਮਾਗਮ ਦੀ ਪ੍ਰਧਾਨਗੀ ਸੀਜੀਸੀ ਯੂਨੀਵਰਸਿਟੀ ਦੇ ਸੰਸਥਾਪਕ ਚਾਂਸਲਰ ਰਸ਼ਪਾਲ ਸਿੰਘ ਧਾਲੀਵਾਲ ਜੀ ਨੇ ਕੀਤੀ। ਉਨ੍ਹਾਂ ਦੇ ਨਾਲ ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਜੀ, ਈ.ਵੀ.ਪੀ. ਡਾ. ਸੁਸ਼ੀਲ ਪਰਾਸ਼ਰ ਅਤੇ ‘ਐਚ.ਆਰ. ਸਕਸੈਸ ਟਾਕ’ ਦੇ ਸੀ.ਈ.ਓ. ਗੋਵਿੰਦ ਨੇਗੀ ਜੀ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਜ਼ਿਕਰੇਖਾਸ ਹੈ ਕਿ ਇਸ ਪ੍ਰੋਗਰਾਮ ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿਚ ਇਸ ਦੋ ਸਾਲਾ ਕੋਰਸ ਦੌਰਾਨ ਹਰੇਕ ਵਿਦਿਆਰਥੀ ਚਾਰ ਵੱਖ-ਵੱਖ ਉਦਯੋਗਿਕ ਆਗੂਆਂ ਵੱਲੋਂ ਮਾਰਗਦਰਸ਼ਨ ਦਿੱਤਾ ਜਾਵੇਗਾ। ਹਰ ਸਮੈਸਟਰ ਵਿੱਚ ਇੱਕ ਮਾਹਿਰ 15 ਵਿਦਿਆਰਥੀਆਂ ਦੇ ਸਮੂਹ ਦੀ ਨਿਗਰਾਨੀ ਕਰੇਗਾ। ਇਸ ਦੇ ਨਾਲ ਹੀ ਵਿਦਿਆਰਥੀ ਕਾਰਪੋਰੇਟ ਬੋਰਡਰੂਮ ਦੀਆਂ ਚਰਚਾਵਾਂ, ਰਣਨੀਤਕ ਸਿਮੂਲੇਸ਼ਨ ਅਤੇ ਲਾਈਵ ਕੇਸ ਸਟੱਡੀਜ਼ ਰਾਹੀਂ ਫੈਸਲੇ ਲੈਣ ਦੀ ਕਲਾ ਸਿੱਖਣਗੇ। ਜਦੋਂਕਿ ਵਿਦਿਆਰਥੀ ਅਸਲ ਕਾਰੋਬਾਰੀ ਚੁਣੌਤੀਆਂ ਜਿਵੇਂ ਕਿ ਮਾਰਕੀਟ ਵਿਸਤਾਰ, ਵਿੱਤੀ ਵਿਸ਼ਲੇਸ਼ਣ ਅਤੇ ਤਕਨੀਕੀ ਤਬਦੀਲੀਆਂ ‘ਤੇ ਸਿੱਧਾ ਕੰਮ ਕਰਨਗੇ। ਇਸ ਦੇ ਨਾਲ ਹੀ ਪੜ੍ਹਾਈ ਦੇ ਦੌਰਾਨ ਹੀ ਵਿਦਿਆਰਥੀ ਵੱਡੇ ਕਾਰਪੋਰੇਟ ਪ੍ਰੋਜੈਕਟਾਂ ਅਤੇ ਕੰਸਲਟਿੰਗ ਅਸਾਈਨਮੈਂਟਾਂ ਨਾਲ ਜੁੜੇ ਰਹਿਣਗੇ।
ਇਸ ਮੌਕੇ ਚਾਂਸਲਰ ਰਸ਼ਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਅਜੋਕੇ ਸਮੇਂ ਦੀ ਸਿੱਖਿਆ ਅਜਿਹੀ ਹੋਣੀ ਚਾਹੀਦੀ ਹੈ ਜੋ ਨੌਜਵਾਨਾਂ ਗੁੰਝਲਦਾਰ ਸੰਗਠਨਾਤਮਿਕ ਮਾਹੌਲ ਲਈ ਤਿਆਰ ਕਰ ਸਕੇ। ਉਨ੍ਹਾਂ ਕਿਹਾ ਕਿ ਇਸ ਨਾਲ ਸੀਜੀਸੀ ਯੂਨੀਵਰਸਿਟੀ ਨੇ ਮੈਨੇਜਮੈਂਟ ਸਿੱਖਿਆ ਦੇ ਖੇਤਰ ਵਿੱਚ ਇੱਕ ਨਵਾਂ ਮੀਲ ਪੱਥਰ ਸਥਾਪਿਤ ਕੀਤਾ ਹੈ। ਮੈਨੇਜ਼ਿੰਗ ਡਾਇਰੈਕਟਰ ਅਰਸ਼ ਧਾਲੀਵਾਲ ਨੇ ਕਿਹਾ ਕਿ ‘ਐਮ.ਬੀ.ਏ. ਪਲੱਸ’ ਤਜ਼ਰਬੇਕਾਰ ਮਾਹਰਾਂ ਅਤੇ ਉੱਭਰ ਰਹੇ ਮੈਨੇਜਰਾਂ ਵਿਚਕਾਰ ਇੱਕ ਸਾਰਥਕ ਸੰਵਾਦ ਸਿਰਜਣ ਲਈ ਤਿਆਰ ਕੀਤਾ ਗਿਆ ਹੈ। ਡਾ. ਸੁਸ਼ੀਲ ਪਰਾਸ਼ਰ ਅਤੇ ਗੋਵਿੰਦ ਨੇਗੀ ਨੇ ਵੀ ਇਸ ਪ੍ਰੋਗਰਾਮ ਅਕਾਦਮਿਕ ਅਤੇ ਵਿਹਾਰਕ ਗਿਆਨ ਦਾ ਸੁਮੇਲ ਦੱਸਦਿਆਂ ਵਿਦਿਆਰਥੀਆਂ ਦੇ ਭਵਿੱਖ ਲਈ ਇਸ ਅਹਿਮ ਕਰਾਰ ਦਿੱਤਾ।

Load More Related Articles
Load More By Nabaz-e-Punjab
Load More In School & College

Check Also

ਸ਼ੈਮਰੌਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੰਜਵੀਂ ਜਮਾਤ ਦਾ ਗਰੈਜੂਏਸ਼ਨ ਸਮਾਰੋਹ ਕਰਵਾਇਆ

ਸ਼ੈਮਰੌਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੰਜਵੀਂ ਜਮਾਤ ਦਾ ਗਰੈਜੂਏਸ਼ਨ ਸਮਾਰੋਹ ਕਰਵਾਇਆ ਹੋਣਹਾਰ ਵਿਦਿਆਰਥੀਆਂ ਨੇ…