ਸੀਜੀਸੀ ਯੂਨੀਵਰਸਿਟੀ ਦੇ ਚਾਂਸਲਰ ਰਛਪਾਲ ਸਿੰਘ ਧਾਲੀਵਾਲ ਵੱਲੋਂ ‘ਗ੍ਰੇਟ ਨਵ ਭਾਰਤ ਮਿਸ਼ਨ ਫਾਊਂਡੇਸ਼ਨ’ ਦੀ ਸ਼ੁਰੂਆਤ

ਨਬਜ਼-ਏ-ਪੰਜਾਬ, ਮੁਹਾਲੀ, 23 ਅਗਸਤ:
ਸੀ.ਜੀ.ਸੀ. ਯੂਨੀਵਰਸਿਟੀ, ਮੁਹਾਲੀ ਦੇ ਸੰਸਥਾਪਕ ਚਾਂਸਲਰ ਰਛਪਾਲ ਸਿੰਘ ਧਾਲੀਵਾਲ ਨੇ ਆਪਣੀ ਫਲੈਗਸ਼ਿਪ ਗੈਰ-ਸਰਕਾਰੀ ਸੰਸਥਾ (ਐਨ.ਜੀ.ਓ.) ‘ਗ੍ਰੇਟ ਨਵ ਭਾਰਤ ਮਿਸ਼ਨ ਫਾਊਂਡੇਸ਼ਨ’ ਦੀ ਸ਼ੁਰੂਆਤ ਦਾ ਐਲਾਨ ਕੀਤਾ। ਇਸ ਪਹਿਲਕਦਮੀ ਦਾ ਉਦੇਸ਼ ਯੂਨੀਵਰਸਿਟੀ ਦੀ ਵਿਦਿਅਕ ਉਤਕ੍ਰਿਸ਼ਟਤਾ ਦੀ ਵਿਰਾਸਤ ਨੂੰ ਸਮਾਜ ਦੇ ਹਰ ਵਰਗ ਤੱਕ ਪਹੁੰਚਾਉਂਦੇ ਹੋਏ ਸਿੱਖਿਆ ਦੇ ਚਾਨਣ ਨੂੰ ਹਰ ਤਬਕੇ ਤੱਕ ਲਿਜਾਣਾ ਹੈ।
ਇਹ ਐਨ.ਜੀ.ਓ. ਸਿਰਫ਼ ਸਿੱਖਿਆ ਦੇ ਖੇਤਰ ਤੱਕ ਸੀਮਿਤ ਨਹੀਂ ਰਹੇਗੀ, ਸਗੋਂ ਸਮਾਜ ਦੇ ਜ਼ਰੂਰਤਮੰਦਾਂ ਲਈ ਸਿਹਤ ਸੰਭਾਲ, ਮੈਡੀਕਲ ਸੁਵਿਧਾਵਾਂ ਅਤੇ ਵਾਤਾਵਰਣ ਦੀ ਸਥਿਰਤਾ ਸਮੇਤ ਕਈ ਹੋਰ ਖੇਤਰਾਂ ਵਿੱਚ ਵੀ ਕੰਮ ਕਰੇਗੀ।
ਰਛਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਸਿੱਖਿਆ ਹਮੇਸ਼ਾਂ ਸਾਡੇ ਮਿਸ਼ਨ ਦਾ ਦਿਲ ਰਹੀ ਹੈ, ਪਰ ਸੱਚਾ ਰਾਸ਼ਟਰ-ਨਿਰਮਾਣ ਕਲਾਸਰੂਮ ਤੋਂ ਪਰੇ ਲੋਕਾਂ ਦੀਆਂ ਜ਼ਿੰਦਗੀਆਂ ‘ਤੇ ਅਸਰ ਪਾਉਣ ਵਿੱਚ ਹੈ। ਗ੍ਰੇਟ ਨਵ ਭਾਰਤ ਮਿਸ਼ਨ ਫਾਊਂਡੇਸ਼ਨ ਮੇਰੀ ਇਸ ਪ੍ਰਤੀਬੱਧਤਾ ਦਾ ਪ੍ਰਤੀਕ ਹੈ ਕਿ ਅਸੀਂ ਇੱਕ ਅਜਿਹਾ ਈਕੋਸਿਸਟਮ ਬਣਾਈਏ ਜਿੱਥੇ ਸਿੱਖਿਆ, ਸਿਹਤ ਸੰਭਾਲ ਅਤੇ ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਇਕੱਠੇ ਅੱਗੇ ਵਧਣ। ਸਾਡਾ ਟੀਚਾ ਸਮਾਜ ਦੇ ਹਰ ਵਰਗ ਨੂੰ ਸਨਮਾਨ, ਮੌਕੇ ਅਤੇ ਉਮੀਦ ਨਾਲ ਜੀਊਣ ਲਈ ਸ਼ਕਤੀਸ਼ਾਲੀ ਬਣਾਉਣਾ ਹੈ।
ਸੀ.ਜੀ.ਸੀ. ਦੇ ਨੌਜਵਾਨ ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਨੇ ਕਿਹਾ ਕਿ ਨਿਸ਼ਚਿਤ ਹੀ ਰਛਪਾਲ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਸੀ.ਜੀ.ਸੀ. ਗਰੁੱਪ ਵੱਲੋਂ ਵੱਡੇ ਪੱਧਰ ‘ਤੇ ਸਮਾਜ ਸੇਵਾ ਦੇ ਉਪਰਾਲੇ ਕੀਤੇ ਜਾ ਰਹੇ ਹਨ, ਪਰ ਐਨ.ਜੀ.ਓ. ਦੇ ਇਸ ਨਵੇਂ ਪਲੇਟਫਾਰਮ ਰਾਹੀਂ ਇਹ ਸਮਾਜ ਸੇਵਾ ਹੋਰ ਵਧੇਗੀ ਤੇ ਪ੍ਰਫੁੱਲਤ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਨਾਲ ਰਛਪਾਲ ਸਿੰਘ ਧਾਲੀਵਾਲ ਨੇ ਭਾਰਤ ਨੂੰ ਸਿੱਖਿਅਤ, ਸਸ਼ਕਤ ਅਤੇ ਵਾਤਾਵਰਣ ਪ੍ਰਤੀ ਜਾਗਰੂਕ ਬਣਾਉਣ ਦੀ ਆਪਣੀ ਜ਼ਿੰਮੇਵਾਰੀ ਨੂੰ ਮੁੜ ਦੁਹਰਾਇਆ ਹੈ।
ਫਾਊਂਡੇਸ਼ਨ ਨੇ ਆਪਣੀ ਪਹਿਲੀ ਮੁਹਿੰਮ ਤਹਿਤ ਡਿਜੀਟਲ ਵੰਡ ਨੂੰ ਘਟਾਉਣ ਲਈ ਸਥਾਨਕ ਸੰਸਥਾਵਾਂ ਨੂੰ ਯੋਗਦਾਨ ਦਿੱਤਾ। ਇਸ ਤਹਿਤ ਮਛਲੀ ਕਲਾਂ ਸਰਕਾਰੀ ਸਕੂਲ, ਝੰਜੇੜੀ ਸਰਕਾਰੀ ਸਕੂਲ ਅਤੇ ਸੇਵਾ ਕੇਂਦਰਾਂ ਨੂੰ ਕੰਪਿਊਟਰ ਅਤੇ ਫ਼ਰਨੀਚਰ ਵੰਡਿਆ ਗਿਆ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ ਨਬਜ਼-ਏ-ਪੰਜਾਬ, ਚੰਡ…