Share on Facebook Share on Twitter Share on Google+ Share on Pinterest Share on Linkedin ਸੀਜੀਸੀ ਲਾਂਡਰਾਂ ਨੇ ਕਿਊਐੱਸ ਆਈ-ਗੇਜ ਪਲੈਟਿਨਮ ਰੇਟਿੰਗ ਸਰਟੀਫਿਕੇਟ ਕੀਤਾ ਹਾਸਲ ਨਬਜ਼-ਏ-ਪੰਜਾਬ, ਮੁਹਾਲੀ, 27 ਮਈ: ਚੰਡੀਗੜ੍ਹ ਇੰਜੀਨੀਅਰਿੰਗ ਕਾਲਜ (ਸੀਈਸੀ) ਲਾਂਡਰਾਂ ਨੂੰ ਕਿਊਐਸ ਆਈ-ਗੇਜ ਰੇਟਿੰਗਜ਼-2025 ਵਿੱਚ ਪਲੈਟਿਨਮ ਰੇਟਿੰਗ ਪ੍ਰਦਾਨ ਕੀਤਾ ਗਿਆ। ਇੱਕ ਵਿਸ਼ੇਸ਼ ਸਮਾਰੋਹ ਦੌਰਾਨ ਸੀਜੀਸੀ ਨੂੰ ਸਰਟੀਫਿਕੇਟ ਨਾਲ ਸਨਮਾਨਿਆ ਗਿਆ। ਸੀਜੀਸੀ ਗਰੁੱਪ ਦੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ ਨੇ ਇਹ ਸਰਟੀਫਿਕੇਟ ਕਿਊਐਸ ਆਈ-ਗੇਜ ਦੇ ਮੈਨੇਜਿੰਗ ਡਾਇਰੈਕਟਰ ਰਵਿਨ ਨਾਇਰ ਅਤੇ ਐਸੋਸੀਏਟ ਡਾਇਰੈਕਟਰ ਸਿਰਲ ਬੈਜ ਤੋਂ ਕਾਲਜ ਦੇ ਡਾਇਰੈਕਟਰਾਂ, ਡੀਨਾਂ ਅਤੇ ਫੈਕਲਟੀ ਮੈਂਬਰਾਂ ਦੀ ਮੌਜੂਦਗੀ ਵਿੱਚ ਪ੍ਰਾਪਤ ਕੀਤਾ। ਸੀਈਸੀ ਸੀਜੀਸੀ ਲਾਂਡਰਾਂ, ਭਾਰਤ ਦਾ ਇਕਲੌਤਾ ਇੰਜੀਨੀਅਰਿੰਗ ਕਾਲਜ ਹੈ, ਜਿਸ ਨੇ ਇਹ ਸਭ ਤੋਂ ਉੱਚ ਰੇਟਿੰਗ ਹਾਸਲ ਕੀਤੀ ਹੈ। ਕਿਊਐਸ ਆਈ-ਗੇਜ ਰੇਟਿੰਗ ਪ੍ਰਣਾਲੀ ਭਾਰਤ ਵਿੱਚ ਉੱਚ ਸਿੱਖਿਆ ਸੰਸਥਾਵਾਂ ਦੇ ਵੱਖ-ਵੱਖ ਪਹਿਲੂਆਂ ਦੀ ਜਾਂਚ ਕਰਦੀ ਹੈ, ਜੋ ਕਾਲਜਾਂ ਲਈ ਮਹੱਤਵਪੂਰਨ ਮੁੱਖ ਪੈਰਾਮੀਟਰਾਂ ਵਿੱਚ ਵਰਗੀਕ੍ਰਿਤ ਕੀਤੀਆਂ ਜਾਂਦੀਆਂ ਹਨ। ਇਸ ਦੇ ਨਤੀਜੇ ਹਰੇਕ ਸੰਸਥਾ ਦੇ ਵਿਅਕਤੀਗਤ ਪ੍ਰਦਰਸ਼ਨ ਨੂੰ ਦਰਸਾਉਂਦੇ ਹਨ। ਧਾਲੀਵਾਲ ਨੇ ਕਿਹਾ ਕਿ ਇਹ ਸ਼ਾਨਦਾਰ ਪ੍ਰਾਪਤੀ ਸੀਜੀਸੀ ਲਾਂਡਰਾਂ ਦੇ ਸਾਰੇ ਸਾਂਝੇਦਾਰਾਂ ਜਿਵੇਂ ਕਿ ਕੈਂਪਸ ਡਾਇਰੈਕਟਰ, ਡਾਇਰੈਕਟਰ ਪ੍ਰਿੰਸੀਪਲ, ਫੈਕਲਟੀ ਮੈਂਬਰ, ਸਟਾਫ਼ ਅਤੇ ਵਿਦਿਆਰਥੀਆਂ ਦੇ ਸਾਂਝੇ ਸਮਰਪਣ ਅਤੇ ਸਖ਼ਤ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ਕਿ ਅਸੀਂ ਆਪਣੀ ਯਾਤਰਾ ਦੇ ਸਿਵਲ ਜੁਬਲੀ ਜਸ਼ਨ ਮਨਾ ਰਹੇ ਹਾਂ ਤਾਂ ਇਹ ਪ੍ਰੇਰਨਾਦਾਇਕ ਮੀਲ ਪੱਥਰ ਨਾ ਸਿਰਫ਼ ਸਾਨੂੰ ਮਾਣ ਦਿਵਾਉਂਦਾ ਹੈ ਬਲਕਿ ਭਵਿੱਖ ਵਿੱਚ ਉੱਚ ਸਿੱਖਿਆ ਵਿੱਚ ਉੱਤਮਤਾ ਲਈ ਸਖ਼ਤ ਮਿਹਨਤ ਅਤੇ ਯਤਨ ਜਾਰੀ ਰੱਖਣ ਦੀ ਸਾਡੀ ਵਚਨਬੱਧਤਾ ਨੂੰ ਵੀ ਬਲ ਦਿੰਦਾ ਹੈ। ਕਿਊਐਸ ਆਈ-ਗੇਜ ਦੇ ਮੈਨੇਜਰ ਡਾਇਰੈਕਟਰ ਰਵਿਨ ਨਾਇਰ ਨੇ ਸੀਜੀਸੀ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਭਾਰਤੀ ਸਿੱਖਿਆ ਸੰਸਥਾਵਾਂ ਲਈ ਇਕਲੌਤੀ ਨਿੱਜੀ ਅਤੇ ਸੁਤੰਤਰ ਰੇਟਿੰਗ ਪ੍ਰਣਾਲੀ ਹੋਣ ਦੇ ਨਾਤੇ ਕਿਊਐਸ ਆਈ-ਗੇਜ ਗੁਣਵੱਤਾ ਅਤੇ ਅਕਾਦਮਿਕ ਉੱਤਮਤਾ ਨੂੰ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਕਿਊਐਸ ਵਰਲਡ ਯੂਨੀਵਰਸਿਟੀ ਰੈਂਕਿੰਗ ਦੇ ਪਿੱਛੇ ਇਹ ਗਲੋਬਲ ਨਾਮ ਕਿਊਐਸ ਕੁਆਕਰੇਲੀ ਸਾਏਮੰਡਸ ਵੱਲੋਂ ਵਿਕਸਿਤ, ਕਿਊਐਸ ਆਈ-ਗੇਜ ਨੂੰ ਭਾਰਤੀ ਸੰਦਰਭ ਅਨੁਸਾਰ ਤਿਆਰ ਕੀਤਾ ਗਿਆ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ