ਸੀਜੀਸੀ ਝੰਜੇੜੀ ਕਾਲਜ ਵਿੱਚ ਸਾਲਾਨਾ ਖੇਡਾਂ ਦਾ ਆਯੋਜਨ, ਵਰਿੰਦਰ ਸਿੰਘ ਤੇ ਕਿਰਨਜੀਤ ਕੌਰ ਬਣੇ ਬੈੱਸਟ ਐਥਲੀਟ

ਸਿਰਫ਼ ਤਿੰਨ ਸਾਲਾਂ ਵਿੱਚ ਹੀ ਝੰਜੇੜੀ ਕਾਲਜ ਦੇ 18 ਖਿਡਾਰੀ ਯੂਨੀਵਰਸਿਟੀ ਟੀਮਾਂ ਦੇ ਮੈਂਬਰ ਬਣ ਚੁੱਕੇ ਹਨ: ਧਾਲੀਵਾਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਅਪਰੈਲ:
ਚੰਡੀਗੜ੍ਹ ਗਰੁੱਪ ਆਫ਼ ਕਾਲਜ਼ਿਜ ਦੇ ਝੰਜੇੜੀ ਕੈਂਪਸ ਵਿਖੇ ਸਾਲਾਨਾ ਖੇਡਾਂ ਦਾ ਆਯੋਜਨ ਕੀਤਾ ਗਿਆ। ਜਿਸ ਦਾ ਉਦਘਾਟਨ ਅਰਜੁਨ ਐਵਾਰਡੀ ਅਤੇ ਮਸ਼ਹੂਰ ਹਾਕੀ ਖਿਡਾਰੀ ਪ੍ਰਭਜੋਤ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਤੇ ਜਿੱਥੇ ਕ੍ਰਿਕਟ, ਵਾਲੀਬਾਲ, ਬੈਡਮਿੰਟਨ, ਖੋ-ਖੋ ਜਿਹੀਆਂ ਆਊਟ ਡੋਰ ਖੇਡਾਂ ਦਾ ਆਯੋਜਨ ਕੀਤਾ ਗਿਆ, ਉੱਥੇ ਹੀ ਬੈਡਮਿੰਟਨ,ਟੇਬਲ ਟੈਨਿਸ, ਭਾਰ ਤੋਲਣ ਜਿਹੀਆਂ ਇਨ ਡੋਰ ਖੇਡਾਂ ਵਿੱਚ ਝੰਜੇੜੀ ਕੈਂਪਸ ਦੇ ਖੇਤੀਬਾੜੀ, ਸਿਵਲ, ਕੰਪਿਊਟਰ, ਇਲੈਕਟੋ੍ਰਨਿਕ, ਮੈਂਨਜ਼ਮੈਂਟ ਅਤੇ ਕਾਮਰਸ ਵਿਭਾਗ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਸਾਲਾਨਾ ਖੇਡ ਮੇਲੇ ਦੀ ਸ਼ੁਰੂਆਤ ‘ਚ ਖਿਡਾਰੀਆਂ ਨੇ ਮਾਰਚ ਪਾਸਟ ਕੀਤਾ ਅਤੇ ਉਸ ਤੋਂ ਬਾਅਦ ਸਮੂਹ ਖਿਡਾਰੀਆਂ ਨੇ ਖੇਡ ਭਾਵਨਾ ਦੀ ਸਹੁੰ ਚੁੱਕੀ। ਪੂਰਾ ਦਿਨ ਚੱਲੇ ਖੇਡ ਮੁਕਾਬਲਿਆਂ ਵਿੱਚ ਸਮੂਹ ਵਿਭਾਗਾਂ ਦੇ ਖਿਡਾਰੀਆਂ ਨੇ ਹਰ ਈਵੈਂਟ ‘ਚ ਜੀ ਜਾਨ ਨਾਲ ਹਿੱਸਾ ਲਿਆ ਅਤੇ ਵਧੀਆਂ ਖੇਡ ਭਾਵਨਾ ਦਾ ਪ੍ਰਦਰਸ਼ਨ ਕੀਤਾ।
ਇਸ ਮੌਕੇ ਤੇ ਮੱੁਖ ਮਹਿਮਾਨ ਪ੍ਰਭਜੋਤ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਖੇਡਾਂ ਵਿਦਿਆਰਥੀ ਜੀਵਨ ਦਾ ਅਹਿਮ ਹਿੱਸਾ ਹਨ ਅਤੇ ਹਰ ਵਿਦਿਆਰਥੀ ਨੂੰ ਸਫਲ ਇਨਸਾਨ ਬਣਨ ਲਈ ਪੜਾਈ ਦੇ ਨਾਲ ਨਾਲ ਖੇਡਾਂ ਨੂੰ ਵੀ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਸ੍ਰੀ ਧਾਲੀਵਾਲ ਨੇ ਹਾਜ਼ਰ ਮਹਿਮਾਨਾਂ ਨਾਲ ਜਾਣਕਾਰੀ ਸਾਝੀ ਕਰਦੇ ਹੋਏ ਦੱਸਿਆਂ ਕਿ ਸੀਜੀਸੀ ਝੰਜੇੜੀ ਕਾਲਜ ਨੇ ਸਥਾਪਨਾ ਦੇ ਤਿੰਨ ਸਾਲਾਂ ਵਿਚ ਹੀ ਅੰਤਰ ਰਾਸ਼ਟਰੀ, ਰਾਸ਼ਟਰੀ ਅਤੇ ਯੂਨੀਵਰਸਿਟੀ ਪੱਧਰ ਤੇ ਕਈ ਖਿਡਾਰੀ ਤਿਆਰ ਕਰਕੇ ਦਿਤੇ ਹਨ। ਉਨ੍ਹਾਂ ਦੱਸਿਆਂ ਕਿ ਹੁਣ ਤੱਕ ਝੰਜੇੜੀ ਕਾਲਜ ਦੇ ਖਿਡਾਰੀ ਸੱਤ ਸੋਨੇ ਦੇ ਤਗਮੇ, ਚਾਰ ਚਾਂਦੀ ਦੇ ਤਗਮੇ ਅਤੇ ਸੱਤ ਕਾਸੇ ਦੇ ਤਗਮੇ ਹਾਸਿਲ ਕਰ ਚੁੱਕੇ ਹਨ ਜਦ ਕਿ ਝੰਜੇੜੀ ਕਾਲਜ ਦੇ ਹੀ ਅਠਾਰਾਂ ਖਿਡਾਰੀ ਯੂਨੀਵਰਸਿਟੀ ਦੀਆਂ ਟੀਮਾਂ ਵਿਚ ਚੁਣੇ ਜਾ ਚੱੁਕੇ ਹਨ, ਜੋ ਕਿ ਆਈ ਕੇ ਗੁਜਰਾਲ ਪੀ ਟੀ ਯੂਨੀਵਰਸਿਟੀ ਦੀ ਨੁਮਾਇੰਦਗੀ ਰਾਸ਼ਟਰੀ ਪੱਧਰ ਤੇ ਕਰ ਰਹੇ ਹਨ।
ਇਸ ਮੌਕੇ ਸੀਜੀਸੀ ਗਰੁੱਪ ਦੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਸਾਰੇ ਵਿਦਿਆਰਥੀਆਂ ਨੂੰ ਪੇ੍ਰਰਨਾ ਦਿਤੀ ਕਿ ਖੇਡਾਂ ਸਾਨੂੰ ਸਰੀਰਕ ਤੰਦਰੁਸਤੀ ਦੇ ਨਾਲ ਨਾਲ ਜ਼ਿੰਦਗੀ ‘ਚ ਹਰ ਮੁਕਾਮ ਤੇ ਜਿੱਥੇ ਮੁਸ਼ਕਲਾਂ ਦਾ ਮੁਕਾਬਲਾ ਕਰਨ ਅਤੇ ਉਸ ਮੁਕਾਬਲੇ ‘ਚ ਜਿੱਤ ਹਾਸਲ ਕਰਨ ਲਈ ਸਖ਼ਤ ਮਿਹਨਤ ਕਰਨ ਦਾ ਜਜ਼ਬਾ ਪੈਦਾ ਕਰਦੀਆਂ ਹਨ ਉੱਥੇ ਹੀ ਕਿਸੇ ਵੀ ਨਤੀਜੇ ਦੇ ਨਤੀਜੇ ਨੂੰ ਖਿੜੇ ਮੱਥੇ ਸਵੀਕਾਰ ਕਰਦੇ ਹੋਏ ਦੁਬਾਰਾ ਹੋਰ ਜੋਸ਼ ਮੁਕਾਬਲਾ ਕਰਨ ਲਈ ਤਿਆਰ ਕਰਦੀਆਂ ਹਨ। ਅਖੀਰ ਵਿੱਚ ਹੋਏ ਸਖ਼ਤ ਮੁਕਾਬਲਿਆਂ ਵਿਚ ਮਕੈਨੀਕਲ ਇੰਜੀਨੀਅਰਿੰਗ ਦੇ ਛੇਵੇਂ ਸਮੈਸਟਰ ਦੇ ਵਰਿੰਦਰ ਸਿੰਘ ਅਤੇ ਇਲੈਕਟ੍ਰੋਨਿਕ ਇੰਜੀਨੀਅਰਿੰਗ ਦੀ ਕਿਰਨਜੀਤ ਕੌਰ ਨੂੰ ਬੈੱਸਟ ਐਥਲੀਟ ਦਾ ਖ਼ਿਤਾਬ ਹਾਸਿਲ ਹੋਇਆ। ਜਦ ਕਿ ੳਵਰ ਆਲ ਟਰਾਫ਼ੀ ਬੀ ਸੀ ਏ ਵਿਭਾਗ ਦੀ ਝੋਲੀ ਪਈ ਜਦ ਕਿ ਸਿਵਲ ਇੰਜੀਨੀਅਰਿੰਗ ਵਿਭਾਗ ਨੇ ਦੂਜੀ ਪੁਜ਼ੀਸ਼ਨ ਹਾਸਿਲ ਕੀਤੀ। ਸੀਜੀਸੀ ਦੇ ਡਾਇਰੈਕਟਰ ਜਰਨਲ ਡਾ. ਜੀ.ਡੀ .ਬਾਂਸਲ ਨੇ ਸਾਰੇ ਵਿਦਿਆਰਥੀਆਂ ਅਤੇ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਅਗਲੇ ਸਾਲ ਦੁਬਾਰਾ ਮਿਲਣ ਦਾ ਵਾਅਦਾ ਕਰਦੇ ਹੋਏ ਸਭ ਨੂੰ ਵੱਧ ਤੋਂ ਵੱਖ ਖੇਡਾਂ ਨਾਲ ਜੁੜਨ ਦੀ ਪੇ੍ਰਰਨਾ ਦਿੱਤੀ। ਅੰਤ ਵਿੱਚ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਸੈਟੀਫੀਕੇਟ ਵੰਡੇ ਗਏ ਅਤੇ ਆਸਮਾਨ ਵਿੱਚ ਰੰਗ-ਬਰੰਗੇ ਗੁਬਾਰੇ ਛੱਡੇ ਗਏ।

Load More Related Articles
Load More By Nabaz-e-Punjab
Load More In School & College

Check Also

ਗਿਆਨ ਜਯੋਤੀ ਇੰਸਟੀਚਿਊਟ ਦੇ 138 ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਕੀਤਾ ਖ਼ੂਨਦਾਨ

ਗਿਆਨ ਜਯੋਤੀ ਇੰਸਟੀਚਿਊਟ ਦੇ 138 ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਕੀਤਾ ਖ਼ੂਨਦਾਨ 170ਵੀ ਵਾਰ ਖ਼ੂਨਦਾਨ ਕਰ…