ਸੀਬੀਐੱਸਈ ਨੇ ਗਿਆਨ ਜਯੋਤੀ ਗਲੋਬਲ ਸਕੂਲ ਵਿੱਚ ਸਮਰੱਥਾ ਨਿਰਮਾਣ ਵਰਕਸ਼ਾਪ ਕਰਵਾਈ

ਵੱਖ-ਵੱਖ ਮਾਹਰਾਂ ਨੇ ਨਵੀ ਸਿੱਖਿਆ ਨੀਤੀ ’ਤੇ ਸਾਂਝੀ ਕੀਤੀ ਅਹਿਮ ਜਾਣਕਾਰੀ

ਨਬਜ਼-ਏ-ਪੰਜਾਬ, ਮੁਹਾਲੀ, 19 ਜੁਲਾਈ:
ਇੱਥੋਂ ਦੇ ਗਿਆਨ ਜਯੋਤੀ ਗਲੋਬਲ ਸਕੂਲ ਫੇਜ਼-2 ਵਿਖੇ ਸਕੂਲੀ ਸਿੱਖਿਆ ਲਈ ਰਾਸ਼ਟਰੀ ਪਾਠਕ੍ਰਮ ਫਰੇਮ ਵਰਕ 2023 ਉੱਤੇ ਸੀਬੀਐੱਸਈ ਦੇ ਸੈਂਟਰ ਆਫ਼ ਐਕਸੀਲੈਂਸ ਸਮਰੱਥਾ ਨਿਰਮਾਣ ਪ੍ਰੋਗਰਾਮ ਦੀ ਮੇਜ਼ਬਾਨੀ ਕੀਤੀ ਗਈ। ਇਸ ਮਹੱਤਵਪੂਰਨ ਸਮਾਗਮ ਵਿੱਚ ਟ੍ਰਾਈ ਸਿਟੀ ਦੇ ਵੱਖ-ਵੱਖ ਸਕੂਲਾਂ ਦੇ ਅਧਿਆਪਕ ਇਕੱਠੇ ਹੋਏ ਤਾਂ ਜੋ ਨਵੀਂ ਸਿੱਖਿਆ ਨੀਤੀ ਨੂੰ ਲਾਗੂ ਕਰਨ ’ਤੇ ਅਰਥਪੂਰਨ ਗੱਲਬਾਤ ਅਤੇ ਸਿਖਲਾਈ ਵਿੱਚ ਸ਼ਾਮਲ ਹੋ ਸਕਣ।
ਇਸ ਵਰਕਸ਼ਾਪ ਵਿੱਚ ਯੋਗਤਾ-ਆਧਾਰਿਤ ਸਿੱਖਿਆ, ਅਨੁਭਵੀ ਅਧਿਆਪਨ ਵਿਧੀਆਂ, ਮੁੱਲ-ਏਕੀਕ੍ਰਿਤ ਸਿੱਖਿਆ, ਅਤੇ ਕਲਾਸ-ਰੂਮ ਵਿਚ ਬਹੁ-ਅਨੁਸ਼ਾਸਨੀ ਪਹੁੰਚ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਇਹ ਸਿਧਾਂਤ ਰਾਸ਼ਟਰੀ ਪਾਠਕ੍ਰਮ ਫਰੇਮ ਵਰਕ 2023 ਦੇ ਮੂਲ ਵਿਚ ਹਨ, ਜਿਸ ਦਾ ਉਦੇਸ਼ ਵਿਦਿਆਰਥੀਆਂ ਵਿੱਚ ਸੰਪੂਰਨ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ। ਇਸ ਵਰਕਸ਼ਾਪ ਦੇ ਮੁੱਖ ਬੁਲਾਰੇ ਅੰਜਲੀ ਸ਼ਰਮਾ, ਪ੍ਰਿੰਸੀਪਲ, ਸੇਂਟ ਸੋਲਜਰ ਇੰਟਰਨੈਸ਼ਨਲ ਕਾਨਵੈਂਟ ਸਕੂਲ ਫੇਜ਼-7 ਅਤੇ ਰਾਜੇਸ਼ ਕੁਮਾਰ ਬਾਂਸਲ ਪ੍ਰਿੰਸੀਪਲ ਸੈਂਚੁਰੀ ਪਬਲਿਕ ਸਕੂਲ, ਨਵਾਂ ਗਰਾਓਂ ਸਨ । ਜਿਨ੍ਹਾਂ ਸਿੱਖਿਆਂ ਦੇ ਖੇਤਰ ਵਿਚ ਵਿੱਦਿਅਕ ਸੰਸਥਾਵਾਂ ਦਰਮਿਆਨ ਸਹਿਯੋਗ ਦੀ ਭਾਵਨਾ ਨੂੰ ਉਜ਼ਾਗਰ ਕੀਤਾ।
ਗਿਆਨ ਜਯੋਤੀ ਸਕੂਲ ਦੇ ਪ੍ਰਿੰਸੀਪਲ ਗਿਆਨ ਜੋਤ ਨੇ ਸਮੂਹ ਸਿੱਖਿਆ ਸ਼ਾਸਤਰੀਆਂ ਦਾ ਸਵਾਗਤ ਕਰਦੇ ਹੋਏ ਨਵੀਂ ਸਿੱਖਿਆਂ ਨੀਤੀ ਤੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਹਾਜ਼ਰ ਅਧਿਆਪਕਾਂ ਨੂੰ ਰਾਸ਼ਟਰੀ ਪਾਠਕ੍ਰਮ ਫਰੇਮ ਵਰਕ 2023 ਦੇ ਪਰਿਵਰਤਨਸ਼ੀਲ ਪਹਿਲੂਆਂ ਵਿਚ ਡੂੰਘਾਈ ਨਾਲ ਜਾਣਨ ਲਈ ਪ੍ਰੇਰਿਤ ਕਰਦੇ ਹੋਏ ਦੱਸਿਆਂ ਕਿ ਇਸ ਵਰਕਸ਼ਾਪ ਰਾਹੀ ਸਿੱਖਿਆਂ ਦੇ ਖੇਤਰ ਵਿਚ ਆ ਰਹੀਆਂ ਪ੍ਰਗਤੀਸ਼ੀਲ ਤਬਦੀਲੀਆਂ ਨੂੰ ਸਾਡੇ ਰੋਜ਼ਾਨਾ ਅਧਿਆਪਨ ਅਭਿਆਸਾਂ ਵਿਚ ਸਭ ਤੋਂ ਵਧੀਆ ਢੰਗ ਨਾਲ ਕਿਵੇਂ ਸ਼ਾਮਲ ਕਰਨਾ ਹੈ, ਇਸ ਬਾਰੇ ਸਮੂਹਿਕ ਤੌਰ ’ਤੇ ਰਣਨੀਤੀ ਬਣਾਉਣ ਲਈ ਇੱਕ ਅਨਮੋਲ ਪਲੇਟਫ਼ਾਰਮ ਪ੍ਰਦਾਨ ਕੀਤਾ ਹੈ।
ਪ੍ਰਿੰਸੀਪਲ ਡਾਇਰੈਕਟਰ ਰਣਜੀਤ ਕੌਰ ਬੇਦੀ ਨੇ ਕਿਹਾ ਕਿ ਸਹਿਯੋਗੀ ਵਿਚਾਰ-ਵਟਾਂਦਰੇ ਅਤੇ ਇੰਟਰ ਐਕਟਿਵ ਸੈਸ਼ਨਾਂ ਨੇ ਰਾਸ਼ਟਰੀ ਪਾਠਕ੍ਰਮ ਫਰੇਮ ਵਰਕ 2023 ਦੇ ਅਗਾਂਹਵਧੂ ਟੀਚਿਆਂ ਨਾਲ ਕਲਾਸ-ਰੂਮ ਦੇ ਅਭਿਆਸਾਂ ਨੂੰ ਜੋੜਨ ਪ੍ਰਤੀ ਸਾਡੀ ਸਮੂਹਿਕ ਵਚਨਬੱਧਤਾ ਨੂੰ ਮਜ਼ਬੂਤ ਕੀਤਾ? ਸਾਡਾ ਮੰਨਣਾ ਹੈ ਕਿ ਸਾਡੇ ਸਿੱਖਿਅਕਾਂ ਨੂੰ ਨਵੀਨਤਮ ਫਰੇਮ ਵਰਕ ਅਤੇ ਕਾਰਜ ਪ੍ਰਣਾਲੀਆਂ ਨਾਲ ਸ਼ਕਤੀਕਰਨ ਕਰਕੇ, ਅਸੀਂ ਅੰਤ ਵਿੱਚ ਆਪਣੇ ਵਿਦਿਆਰਥੀਆਂ ਲਈ ਇੱਕ ਉੱਜਵਲ ਭਵਿੱਖ ਦਾ ਨਿਰਮਾਣ ਕਰ ਰਹੇ ਹਾਂ। ਇਸ ਦੌਰਾਨ ਨਵੀਂ ਸਿੱਖਿਆਂ ਨੀਤੀ ਤੇ ਹੋਰ ਕਈ ਨੁਕਤੇ ਵੀ ਸਾਂਝੇ ਕੀਤੇ ਗਏ।

Load More Related Articles
Load More By Nabaz-e-Punjab
Load More In School & College

Check Also

ਗਿਆਨ ਜਯੋਤੀ ਇੰਸਟੀਚਿਊਟ ਦੇ 138 ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਕੀਤਾ ਖ਼ੂਨਦਾਨ

ਗਿਆਨ ਜਯੋਤੀ ਇੰਸਟੀਚਿਊਟ ਦੇ 138 ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਕੀਤਾ ਖ਼ੂਨਦਾਨ 170ਵੀ ਵਾਰ ਖ਼ੂਨਦਾਨ ਕਰ…