Share on Facebook Share on Twitter Share on Google+ Share on Pinterest Share on Linkedin ਪੰਜਾਬ ਵਿੱਚ ਕੈਪਟਨ ਸਰਕਾਰ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰੇਗੀ: ਜਗਮੋਹਨ ਕੰਗ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 4 ਅਪਰੈਲ: ਸਾਬਕਾ ਵਿਧਾਇਕ ਜਗਮੋਹਨ ਸਿੰਘ ਕੰਗ ਨੇ ਕਿਹਾ ਕਿ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਬਣੀ ਕਾਂਗਰਸ ਪਾਰਟੀ ਦੀ ਸਰਕਾਰ ਸੂਬੇ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੇਗੀ। ਸਥਾਨਕ ਨਗਰ ਖੇੜਾ ਧਰਮਸ਼ਾਲਾ ਵਿਖੇ ਪਾਰਟੀ ਵਰਕਰਾਂ ਅਤੇ ਸ਼ਹਿਰ ਵਾਸੀਆਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਜਗਮੋਹਨ ਸਿੰਘ ਕੰਗ ਨੇ ਕਿਹਾ ਕਿ ਉਹ ਭਾਵੇਂ ਹਾਰ ਗਏ ਪਰ ਕੁਰਾਲੀ ਸ਼ਹਿਰ ਦੇ ਵੋਟਰਾਂ ਨੇ ਕਾਂਗਰਸ ਦੇ ਹੱਕ ਵਿਚ ਭੁਗਤਦੇ ਹੋਏ ਉਨ੍ਹਾਂ ਨੂੰ ਜਿਤਾ ਕੇ ਭੇਜਿਆ ਹੈ। ਜਿਸ ਲਈ ਉਹ ਸ਼ਹਿਰ ਵਾਸੀਆਂ ਦੇ ਰਿਣੀ ਗਹਿਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਹਲਕੇ ਨੂੰ ਵਿਕਾਸ ਦੀ ਨਵੀਂ ਲੀਹ ‘ਤੇ ਤੋਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਸਕੱਤਰ ਪੰਜਾਬ ਕਾਂਗਰਸ, ਯੂਥ ਕਾਂਗਰਸੀ ਆਗੂ ਰਵਿੰਦਰ ਸਿੰਘ ਬਿੱਲਾ, ਰਕੇਸ਼ ਕਾਲੀਆ ਸਕੱਤਰ ਪੰਜਾਬ ਕਾਂਗਰਸ, ਕੌਂਸਲਰ ਬਹਾਦਰ ਸਿੰਘ ਓ ਕੇ, ਅਮਰਿੰਦਰ ਸਿੰਘ ਰੋਮੀ ਕੰਗ, ਰਮਾਕਾਂਤ ਕਾਲੀਆ, ਸਿਟੀ ਕਾਂਗਰਸ ਦੇ ਪ੍ਰਧਾਨ ਨੰਦੀਪਾਲ ਬਾਂਸਲ, ਯੂਥ ਆਗੂ ਹੈਪੀ ਧੀਮਾਨ, ਯੂਥ ਆਗੂ ਸੁਖਜਿੰਦਰ ਸੋਢੀ, ਸਾਬਕਾ ਪ੍ਰਧਾਨ ਲਖਮੀਰ ਸਿੰਘ, ਪਰਮਜੀਤ ਕੌਰ, ਕਮਲੇਸ਼ ਚੁੱਘ, ਪਰਦੀਪ ਰੂੜਾ, ਰਘਵੀਰ ਸਿੰਘ ਚਤਾਮਲੀ, ਵਿਕਾਸ ਕੌਸਲ ਬੱਬੂ, ਕ੍ਰਿਸ਼ਨ ਲਾਲ, ਚਰਨਜੀਤ ਸਿੰਘ ਭੱਟੀ, ਮੋਨੂੰ ਬਾਂਸਲ, ਰਣਧੀਰ ਸਿੰਘ, ਕੌਂਸਲਰ ਬਲਵਿੰਦਰ ਸਿੰਘ, ਚੰਦਰ ਮੋਹਨ ਵਰਮਾ, ਦਿਨੇਸ ਗੌਤਮ ਆਦਿ ਹਾਜ਼ਰ ਸਨ। (ਬਾਕਸ ਆਈਟਮ) ਇਸ ਮੀਟਿੰਗ ਦੌਰਾਨ ਕੌਂਸਲਰ ਸ਼ਿਵ ਵਰਮਾ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਸਵਿੰਦਰ ਸਿੰਘ ਗੋਲਡੀ, ਯੂਥ ਆਗੂ ਲਖਵੀਰ ਸਿੰਘ ਲੱਕੀ ਕਲਸੀ, ਪ੍ਰਬੋਧ ਜੋਸ਼ੀ, ਕਮਲਜੀਤ ਚਾਵਲਾ ਸਮੇਤ ਅਨੇਕਾਂ ਕਾਂਗਰਸੀ ਅਹੁਦੇਦਾਰ ਤੇ ਵਰਕਰ ਗੈਰਹਾਜ਼ਰ ਰਹੇ। ਜਿਸ ਤੋਂ ਸਾਫ ਹੈ ਕਾਂਗਰਸ ਵਿਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਤੇ ਚੋਣਾਂ ਦੀ ਹਾਰ ਅੰਦਰੋਂ ਅੰਦਰੀ ਅੱਜ ਵੀ ਅੱਗ ਵਾਂਗ ਸੁਲਗ ਰਹੀ ਹੈ ਜੋ ਕਿਸੇ ਵੀ ਸਮੇਂ ਭਾਂਬੜ ਬਣ ਸਕਦੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ