ਕੈਪਟਨ ਸਰਕਾਰ ਬਿਜਲੀ ਦਰਾਂ ਵਿੱਚ ਕੀਤਾ ਵਾਧਾ ਤੁਰੰਤ ਵਾਪਸ ਲਵੇ: ਨਰਿੰਦਰ ਸ਼ੇਰਗਿੱਲ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 28 ਅਕਤੂਬਰ:
ਪੰਜਾਬ ਦੀ ਕੈਪਟਨ ਸਰਕਾਰ ਲੋਕ ਮਾਰੂ ਨੀਤੀ ਤਹਿਤ ਕੀਤਾ ਬਿਜਲੀ ਬਿੱਲਾਂ ਵਿਚ ਬੇਤਹਾਸ਼ਾ ਵਾਧਾ ਤੁਰੰਤ ਵਾਪਸ ਲਵੇ ਅਤੇ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਆਪਣੇ ਵਾਅਦੇ ਪੂਰੇ ਕਰੇ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਸ਼ੇਰਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਦਿੱਲੀ ਵਿਚਲੀ ਆਮ ਆਦਮੀ ਪਾਰਟੀ ਸਰਕਾਰ ਨੇ ਪਿਛਲੇ ਦੋ ਸਾਲਾਂ ਦੌਰਾਨ ਜਿੱਥੇ ਘਰੇਲੂ ਬਿਜਲੀ ਦੇ ਬਿੱਲ ਅੱਧੇ ਕੀਤੇ ਹਨ ਉੱਥੇ ਦੁਕਾਨਾਂ ਲਈ ਵੀ ਬਿਜਲੀ ਕੀਮਤਾਂ ਵੀ ਘਟਾਈਆਂ ਹਨ । ਉਨ੍ਹਾਂ ਕਿਹਾ ਕਿ ਦਿੱਲੀ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਹੋਂਦ ਵਿੱਚ ਆਈ ਹੈ ਉਦੋਂ ਤੋਂ ਹੀ ਦਿੱਲੀ ਵਿੱਚ ਪਿਛਲੇ ਤਿੰਨ ਸਾਲ ਤੋਂ ਇਕ ਵਾਰੀ ਵੀ ਬਿਜਲੀ ਬਿੱਲਾਂ ਵਿਚ ਵਾਧਾ ਨਹੀਂ ਹੋਇਆ ਹੈ, ਉੱਥੇ ਕੰਮ ਚੱਲ ਸਕਦਾ ਹੈ ਤਾਂ ਪੰਜਾਬ ‘ਚ ਬੇਤਹਾਸ਼ਾ 9.33 ਫ਼ੀਸਦੀ ਵਾਧਾ ਕਰਨ ਦੀ ਕੀ ਜ਼ਰੂਰਤ ਹੈ । ਉਨ੍ਹਾਂ ਹੋਰ ਕਿਹਾ ਕਿ ਇਸ ਤੋਂ ਬੁਰੀ ਗੱਲ ਇਹ ਹੈ ਕਿ ਇਹ ਵਾਧਾ 1 ਅਪ੍ਰੈਲ ਤੋਂ ਲਾਗੂ ਕਰਨਾ ਸੂਬੇ ਦੀ ਜਨਤਾ ਲਈ ਨਦਰਸ਼ਾਹੀ ਫਰਮਾਨ ਹੈ ਜਿਸ ਨਾਲ ਸੂਬੇ ਦੀ ਆਮ ਜਨਤਾ ਨੂੰ ਭਾਰੀ ਬਕਾਇਆ ਵੀ ਅਦਾ ਕਰਨਾ ਪਵੇਗਾ। ਇਸ ਮੌਕੇ ਉਨ੍ਹਾਂ ਨਾਲ ਮੇਜਰ ਸਿੰਘ,ਹਰੀਸ਼ ਕੌਸ਼ਲ,ਅਡਵੋਕੇਟ ਚੰਦਰ ਸ਼ੇਖਰ ਬਾਬਾ, ਗਿਨੀ, ਸਤਨਾਮ ਸਿੰਘ ਆਦਿ ਆਪ ਆਗੂ ਹਾਜ਼ਰ ਸਨ।

Load More Related Articles
Load More By Nabaz-e-Punjab
Load More In Government

Check Also

AAP Government fulfilled all guarantees in four years: Bhagwant Mann

AAP Government fulfilled all guarantees in four years: Bhagwant Mann Nabaz-e-Punjab, Chand…