ਭਾਜਪਾ ਨੇ ਗੁਲਮੋਹਰ ਕੰਪਲੈਕਸ ਵਿੱਚ ਪੌਦੇ ਲਗਾਏ

ਨਬਜ਼-ਏ-ਪੰਜਾਬ, ਖਰੜ, 30 ਜੁਲਾਈ:
ਭਾਰਤੀ ਜਨਤਾ ਪਾਰਟੀ (ਭਾਜਪਾ) ਪੰਜਾਬ ਕੈਸੀਅਰ ਸਰਦਾਰ ਸੁਖਵਿੰਦਰ ਸਿੰਘ ਗੋਲਡੀ ਗੁਲਮੋਹਰ ਕੰਪਲੈਕਸ ਖਰੜ ਦੇ ਸਮੂਹ ਰੈਜ਼ੀਡੈਂਟਸ ਵੈੱਲਫੇਅਰ ਸੁਸਾਇਟੀ ਦੇ ਮੈਂਬਰ ਨਾਲ ਮਿਲ ਕੇ ਸੁਸਾਇਟੀ ਵਿੱਚ ਪੌਦੇ ਲਗਾਏ ਗਏ। ਜਿਸ ਵਿੱਚ ਸੁਸਾਇਟੀ ਦੇ ਪ੍ਰਧਾਨ ਹਰਕਰਨ ਸਿੰਘ ਸੰਧੂ, ਅਜੈ ਸੌਂਧੀ, ਵੀਨਾ ਰਾਜਪੂਤ, ਸਤੀਸ਼ ਪਬਲੀ, ਸੁਨੀਲ ਕੁਮਾਰ, ਸੂਬੇ ਖਾਨ, ਰਣਜੀਤ ਸਿੰਘ, ਸੁਖਜੀਤ ਸਿੰਘ ਡੀਐਸਪੀ, ਬੀਰਬਲ ਸਿੰਘ, ਰਵਿੰਦਰ ਸਿੰਘ ਉੱਪਲ, ਅਮਰਿੰਦਰ ਸਿੰਘ, ਜੇਕੇ ਧੀਰ ਨੇ ਸੁਸਾਇਟੀ ਕੰਪਲੈਕਸ ਅੰਦਰ ਪੌਦੇ ਲਾਏ ਅਤੇ 500 ਪੌਦੇ ਹੋਰ ਲਗਾਉਣ ਦਾ ਪ੍ਰਣ ਲਿਆ ਤਾਂ ਜੋ ਪੰਜਾਬ ਦੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ ਅਤੇ ਆਉਣ ਵਾਲੀ ਪੀੜੀ ਨੂੰ ਸ਼ੁੱਧ ਵਾਤਾਵਰਨ ਮਿਲ ਸਕੇ। ਭਾਜਪਾ ਆਗੂ ਸੁਖਵਿੰਦਰ ਸਿੰਘ ਗੋਲਡੀ ਨੇ ਕਿਹਾ ਕਿ ਹਰੇਕ ਵਿਅਕਤੀ ਨੂੰ ਆਪਣੇ ਜੀਵਨ ਵਿੱਚ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ। ਇਸ ਮੌਕੇ ਸੁਸਾਇਟੀ ਮੈਂਬਰਾਂ ਨੇ ਸੁਖਵਿੰਦਰ ਸਿੰਘ ਗੋਲਡੀ ਦਾ ਸਵਾਗਤ ਕੀਤਾ ਅਤੇ ਸੁਸਾਇਟੀ ਕੰਪਲੈਕਸ ਨੂੰ ਹਰਿਆ ਬਣਾਉਣ ਲਈ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In Environment

Check Also

ਗਿਆਨ ਜਯੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਨੇ ਵਿਸ਼ਵ ਕੁਦਰਤ ਸੰਭਾਲ ਦਿਵਸ ਮਨਾਇਆ

ਗਿਆਨ ਜਯੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਨੇ ਵਿਸ਼ਵ ਕੁਦਰਤ ਸੰਭਾਲ ਦਿਵਸ ਮਨਾਇਆ ਨਬਜ਼-ਏ-ਪੰਜਾਬ…