Share on Facebook Share on Twitter Share on Google+ Share on Pinterest Share on Linkedin ਭਾਜਪਾ ਨੇ ਪੈਸਿਆਂ ਨਾਲ ਖਰੀਦਿਆ ਜਨਮਤ: ਰਾਹੁਲ ਗਾਂਧੀ ਨਬਜ਼-ਏ-ਪੰਜਾਬ ਬਿਊਰੋ, ਨਵੀਂ ਦਿੱਲੀ, 14 ਮਾਰਚ: ਕਾਂਗਰਸ ਦੇ ਕੌਮੀ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਹਾਲ ਹੀ ਵਿੱਚ ਆਏ ਚੁਣਾਵੀ ਨਤੀਜਿਆਂ ਨੂੰ ਲੈ ਕੇ ਪਹਿਲੀ ਵਾਰ ਆਪਣੀ ਪ੍ਰਤੀਕ੍ਰਿਆ ਰੱਖੀ ਹੈ। ਰਾਹੁਲ ਨੇ ਕਿਹਾ ਕਿ 5 ਵਿੱਚੋੱ ਤਿੰਨ ਰਾਜਾਂ ਵਿੱਚ ਕਾਂਗਰਸ ਦੀ ਜਿੱਤ ਹੋਈ ਹੈ। ਅਸੀੱ ਵਿਰੋਧੀ ਧਿਰ ਹਾਂ ਅਤੇ ਉਤਾਰ-ਚੜ੍ਹਾਅ ਆਉੱਦੇ ਰਹਿੰਦੇ ਹਨ। ਗੋਆ-ਮਣੀਪੁਰ ਤੇ ਬਿਆਨ ਦਿੰਦੇ ਹੋਏ ਰਾਹੁਲ ਨੇ ਕਿਹਾ ਕਿ ਭਾਜਪਾ ਨੇ ਪੈਸੇ ਨਾਲ ਜਨਮਤ (ਲੋਕਾਂ ਦੀ ਵੋਟ) ਖਰੀਦਿਆ ਹੈ ਅਤੇ ਭਾਜਪਾ ਦੀ ਇਸੇ ਵਿਚਾਰਧਾਰਾ ਨਾਲ ਸਾਡੀ ਲੜਾਈ ਹੈ। ਉਨ੍ਹਾਂ ਨੇ ਭਾਜਪਾ ਤੇ ਲੋਕਤੰਤਰ ਨੂੰ ਕਮਜ਼ੋਰ ਕਰਨ ਦਾ ਦੋਸ਼ ਲਾਇਆ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਅੱਜ ਕਾਂਗਰਸ ਨੂੰ ਝਟਕਾ ਦਿੰਦੇ ਹੋਏ ਗੋਆ ਦੇ ਮੁੱਖ ਮੰਤਰੀ ਦੇ ਰੂਪ ਵਿੱਚ ਮਨੋਹਰ ਪਾਰੀਕਰ ਦੇ ਸਹੁੰ ਚੁੱਕਣ ਤੇ ਰੋਕ ਲਾਉਣ ਤੋੱ ਇਨਕਾਰ ਕਰ ਦਿੱਤਾ ਅਤੇ ਨਾਲ ਹੀ ਵਿਧਾਨ ਸਭਾ ਵਿੱਚ ਭਾਜਪਾ ਦੇ ਸ਼ਕਤੀ ਪ੍ਰੀਖਣ ਲਈ 16 ਮਾਰਚ ਦੀ ਤਰੀਕ ਤੈਅ ਕੀਤੀ। ਕੋਰਟ ਨੇ ਦੋਹਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕਿਹਾ ਕਿ ਉਹ ਪਾਰੀਕਰ ਦੇ ਸਹੁੰ ਚੁੱਕ ਸਮਾਰੋਹ ਤੇ ਰੋਕ ਨਹੀੱ ਲਾਏਗੀ। ਅਦਾਲਤ ਨੇ ਗੋਆ ਵਿਧਾਨ ਸਭਾ ਵਿੱਚ 16 ਮਾਰਚ ਨੂੰ 11 ਵਜੇ ਸ਼ਕਤੀ ਪ੍ਰੀਖਣ ਕਰਵਾਉਣ ਦਾ ਆਦੇਸ਼ ਦਿੱਤਾ। ਅਦਾਲਤ ਨੇ 15 ਮਾਰਚ ਤੱਕ ਸ਼ਕਤੀ ਪ੍ਰੀਖਣ ਨਾਲ ਜੁੜੀਆਂ ਸਾਰੀਆਂ ਰਸਮਾਂ ਪੂਰੀਆਂ ਕਰਨ ਦਾ ਵੀ ਨਿਰਦੇਸ਼ ਦਿੱਤਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ