Share on Facebook Share on Twitter Share on Google+ Share on Pinterest Share on Linkedin ਕੇਰਲ ਵਿੱਚ ਭਾਜਪਾ ਨੇਤਾ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਨਬਜ਼-ਏ-ਪੰਜਾਬ ਬਿਊਰੋ, ਨਵੀਂ ਦਿੱਲੀ, 10 ਮਾਰਚ: ਕੇਰਲ ਵਿੱਚ ਭਾਜਪਾ ਤੇ ਪਿਛਲੇ ਕਈ ਦਿਨਾਂ ਤੋੱ ਲਗਾਤਾਰ ਹਮਲੇ ਹੋ ਰਹੇ ਹਨ। ਇਹ ਹਮਲੇ ਕਦੀ ਪਾਰਟੀ ਆਫਿਸ ਵਿੱਚ ਤਾਂ ਕਦੀ ਕਾਰਕੁੰਨਾਂ ਤੇ ਹੋ ਰਹੇ ਹਨ। ਇਸ ਸਮੇੱ ਵਿੱਚ ਇਕ ਵਾਰ ਫਿਰ ਤੋੱ ਭਾਜਪਾ ਦੇ ਇਕ ਵੱਡੇ ਨੇਤਾ ਤੇ ਹਮਲਾ ਹੋਇਆ ਹੈ। ਕਨੂਰ ਮੰਡਲ ਦੇ ਭਾਜਪਾ ਦੇ ਪ੍ਰਧਾਨ ਸੁਨੀਲ ਤੇ ਬੀਤੀ ਰਾਤ ਨੂੰ ਕੁਝ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ। ਇਹ ਹਮਲਾ ਅੋਲਾਚੇਰੀ ਕਾਵੂ ਨਾਂ ਦੀ ਇਕ ਥਾਂ ਤੇ ਹੋਇਆ। ਇਸ ਹਮਲੇ ਵਿੱਚ ਸੁਨੀਲ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ, ਉਨ੍ਹਾਂ ਨੂੰ ਸਥਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਡਾਕਟਰਾਂ ਦੇ ਮੁਤਾਬਕ ਉਨ੍ਹਾਂ ਦੇ ਖੱਬੇ ਹੱਥ ਤੇ ਸੱਟ ਲੱਗੀ ਹੈ। ਹਾਲਾਂਕਿ ਹੁਣ ਉਨ੍ਹਾਂ ਦੀ ਹਾਲਤ ਖਤਰੇ ਤੋੱ ਬਾਹਰ ਹੈ। ਫਿਰ ਵੀ ਡਾਕਟਰਾਂ ਦੀ ਇਕ ਟੀਮ ਲਗਾਤਾਰ ਉਨ੍ਹਾਂ ਦੀ ਸਿਹਤ ਤੇ ਨਜ਼ਰ ਰੱਖ ਰਹੀ ਹੈ। ਇਸ ਤੋੱ ਪਹਿਲਾਂ, ਕੋਝੀਕੋਡ ਜ਼ਿਲੇ ਦੇ ਨਦਾਪੁਰਮ ਦੇ ਨੇੜੇ ਰਾਸ਼ਟਰੀ ਸਵੈ-ਸੇਵਕ ਸੰਘ ਦੇ ਦਫਤਰ ਤੇ ਕੁਝ ਅਣਜਾਣ ਲੋਕਾਂ ਨੇ ਬੰਬ ਸੁੱਟ ਦਿੱਤਾ ਸੀ, ਜਿਸ ਵਿੱਚ ਚਾਰ ਸੰਘ ਕਾਰਜਕਰਤਾ ਜ਼ਖਮੀ ਹੋ ਗਏ ਸੀ। ਇਹ ਹਮਲਾ ਆਰ.ਐਸ.ਐਸ. ਦੇ ਸਹਿ ਪ੍ਰਚਾਰ ਪ੍ਰਮੁੱਖ ਕੁੰਦਨ ਚੰਦਰਾਵਤ ਦੇ ਉਸ ਬਿਆਨ ਦੇ ਕੁਝ ਘੰਟਿਆਂ ਬਾਅਦ ਹੋਇਆ ਸੀ, ਜਿਸ ਵਿੱਚ ਕੇਰਲ ਦੇ ਮੁੱਖ ਮੰਤਰੀ ਦਾ ਸਿਰ ਲਾਉਣ ਦੀ ਗੱਲ ਕਹੀ ਗਈ ਸੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ