Share on Facebook Share on Twitter Share on Google+ Share on Pinterest Share on Linkedin ਵਿਧਾਨ ਸਭਾ ਚੋਣਾਂ: ਕਿਤੇ ਜਿੱਤ ਦੇ ਜਸ਼ਨ, ਕਿਤੇ ਹਾਰ ਦੀ ਨਮੋਸ਼ੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਮਾਰਚ: ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਦੇ ਤਿੰਨ ਦਿਨ ਬਾਅਦ ਵੀ ਜੇਤੂ ਵਿਧਾਇਕਾਂ ਦੇ ਵਿਹੜੇ ਵਿਚ ਅਜੇ ਵੀ ਜਸ਼ਨ ਮਨਾਏ ਜਾ ਰਹੇ ਹਨ, ਉਥੇ ਹੀ ਹਾਰੇ ਉਮੀਦਵਾਰਾਂ ਦੀ ਨਮੋਸ਼ੀ ਘੱਟਣ ਦੀ ਥਾਂ ਦਿਨੋੱ ਦਿਨ ਵੱਧਦੀ ਹੀ ਜਾ ਰਹੀ ਹੈ। ਇਹਨਾਂ ਚੋਣਾਂ ਵਿਚ ਸਭ ਤੋੱ ਜਿਆਦਾ ਮਾੜਾ ਹਾਲ ਆਮ ਆਦਮੀਪਾਰਟੀ ਦਾ ਹੋਇਆ ਹੈ। ਇਸ ਦਾ ਕਾਰਨ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਤੋੱ ਲੈ ਕੇ ਆਮ ਵਰਕਰ ਤੱਕ ਨੁੰ ਇਹ ਯਕੀਨ ਸੀ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਹੀ ਸਰਕਾਰ ਬਣਾਏਗੀ। ਚੋਣ ਨਤੀਜਿਆਂ ਵਾਲੇ ਦਿਨ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਸਮੇਂ ਆਮ ਆਦਮੀ ਪਾਰਟੀ ਦੇ ਪੰਜਾਬ ਕੇਡਰ ਦੇ ਇਕ ਸੀਨੀਅਰ ਆਗੂ ਨੇ ਪੱਤਰਕਾਰਾਂ ਸਾਹਮਣੇ ਇਹ ਦਾਅਵਾ ਬਹੁਤ ਗੱਜ ਬੱਜ ਕੇ ਕੀਤਾ ਸੀ ਕਿ ਬੱਸ ਜੀ ਅੱਜ ਗਿਆਰਾਂ ਵਜੇ ਤੱਕ ਸਾਰੇ ਹੀ ਨਤੀਜੇ ਆਮ ਆਦਮੀ ਪਾਰਟੀ ਦੇ ਹੱਕ ਵਿਚ ਆ ਜਾਣੇ ਹਨ ਅਤੇ ਆਪ ਆਗੂਆਂ ਨੇ 12 ਵਜੇ ਤੱਕ ਤਾਂ ਅਫਸਰਾਂ ਨੂੰ ਮਿਲਣਾ ਸ਼ੁਰੂ ਕਰ ਦੇਣਾ ਹੈ ਅਤੇ 1 ਵਜੇ ਤੱਕ ਤਾਂ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਆਪਣੀ ਸਰਕਾਰ ਕਾਇਮ ਕਰਨ ਦੀ ਬਣਤਰ ਬਣਾਉਣੀ ਸ਼ੁਰੂ ਕਰ ਦੇਣੀ ਹੈ। ਜਦੋੱ ਚੋਣ ਨਤੀਜੇ ਆਏ ਤਾਂ ਆਮ ਆਦਮੀ ਪਾਰਟੀ ਨੂੰ ਉਮੀਦ ਮੁਤਾਬਕ ਸਫਲਤਾਂ ਨਾ ਮਿਲਣ ਕਰਕੇ ਇਹ ਆਪ ਆਗੂ ਪੱਤਰਕਾਰਾਂ ਦੇ ਸਾਹਮਣੇ ਆਉਣ ਤੋੱ ਬਚਦਾ ਰਿਹਾ। ਹੋਰ ਤਾਂ ਹੋਰ ਆਪ ਦੇ ਅਨੇਕਾਂ ਪਰਵਾਸੀ ਸਮਰਥਕਾਂ ਨੇ ਤਾਂ ਵਿਦੇਸ਼ਾਂ ਵਿਚ ਆਪ ਦੀ ਜਿੱਤ ਤੋੱ ਬਾਅਦ ਵੱਡੇ ਜਸ਼ਨ ਮਨਾਉਣ ਲਈ ਹਾਲ ਤੱਕ ਬੁੱਕ ਕਰਵਾ ਲਏ ਸਨ ਅਤੇ ਜਿੱਤ ਦੀ ਖੁਸ਼ੀ ਵਿਚ ਕੁਇੰਟਲਾਂ ਦੇ ਹਿਸਾਬ ਨਾਲ ਲੱਡੂ ਵੀ ਮੁੱਲ ਖਰੀਦ ਲਏ ਸਨ ਪਰ ਸਭ ਕੁਝ ਹੀ ਧਰਾ ਧਰਾਇਆ ਰਹਿ ਗਿਆ। ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਦੇ ਸੁਪਰੀਮੋ ਕੇਜਰੀਵਾਲ ਦੇ ਦਿੱਲੀ ਸਥਿਤ ਘਰ ਨੂੰ ਪੰਜਾਬ ਚੋਣ ਨਤੀਜਿਆਂ ਦੇ ਦਿਨ ਬਹੁਤ ਚੰਗੀ ਤਰ੍ਹਾਂ ਸਜਾਇਆ ਗਿਆ ਸੀ ਤੇ ਜਿਥੇ ਪੰਜਾਬ ਚੋਣਾਂ ਵਿੱਚ ਜਿੱਤ ਦੇ ਜਸ਼ਨ ਮਨਾਉਣ ਲਈ ਵਿਸੇਸ ਪ੍ਰਬੰਧ ਕੀਤਾ ਗਿਆ ਸੀ ਪਰ ਇਹ ਸਭ ਕੁਝ ਵੀ ਧਰਾ ਧਰਾਇਆ ਹੀ ਰਹਿ ਗਿਆ ਅਤੇ ਆਪ ਆਗੂ ਤਾਂ ਨਾਤੇ ਧੋਤੇ ਹੀ ਰਹਿ ਗਏ। ਦੂਜੇ ਪਾਸੇ, ਸ਼੍ਰੋਮਣੀ ਅਕਾਲੀ ਦਲ ਨੂੰ ਬੇਹੱਦ ਨਮੋਸ਼ੀ ਭਰੀ ਹਾਰ ਹੋਈ ਹੈ, ਜਿਸ ਕਰਕੇ ਅਨੇਕਾਂ ਹੀ ਸੀਨੀਅਰ ਅਕਾਲੀ ਆਗੁਆਂ ਨੇ ਹੁਣ ਸੁਖਬੀਰ ਬਾਦਲ ਦੀ ਲੀਡਰਸ਼ਿਪ ਉਪਰ ਹੀ ਅੰਦਰਖਾਤੇ ਸਵਾਲ ਚੁਕਣੇ ਸ਼ੁਰੂ ਕਰ ਦਿਤੇ ਹਨ। ਭਾਵੇਂ ਕਿ ਵੱਡੇ ਬਾਦਲ ਸਾਹਿਬ ਆਪਣੇ ਪੁੱਤਰ ਸੁਖਬੀਰ ਦੇ ਪੱਖ ਵਿਚ ਡਟਕੇ ਖੜ ਗਏ ਹਨ ਪਰ ਫਿਰ ਵੀ ਸੁਖਬੀਰ ਬਾਦਲ ਦੀ ਕਾਰਜਸੈਲੀ ਉਪਰ ਚੋਣਾਂ ਹਾਰਨ ਤੋੱ ਬਾਅਦ ਹੀ ਕਿੰਤੂ ਪ੍ਰਤੂੰ ਹੋਣੇ ਸ਼ੁਰੂ ਹੋ ਗਏ ਹਨ। ਇਸ ਦੌਰਾਨ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦਾ ਬਿਆਨ ਮੀਡੀਆ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਚੰਦੂਮਾਜਰਾ ਨੇ ਦੋਸ਼ ਲਾਇਆ ਹੈ ਕਿ ਅਕਾਲੀ ਦਲ ਵਿਰੁੱਧ ਕੀਤੇ ਗਏ ਭੰਡੀ ਪ੍ਰਚਾਰ ਕਾਰਨ ਹੀ ਅਕਾਲੀ ਦਲ ਦੀ ਵਿਧਾਨ ਸਭਾ ਚੋਣਾਂ ਵਿੱਚ ਹਾਰ ਹੋਈ ਹੈ। ਜ਼ਿਕਰਯੋਗ ਹੈ ਕਿ ਪ੍ਰੋ ਚੰਦੂਮਾਜਰਾ ਦੇ ਪੁੱਤਰ ਨੂੰ ਸਨੌਰ ਹਲਕੇ ਤੋਂ ਜਿੱਤ ਨਸੀਬ ਹੋਈ ਹੈ, ਪਰ ਉਹ ਵਿਰੋਧੀ ਸਰਕਾਰ ਹੋਣ ਕਾਰਨ ਆਪਣੇ ਹਲਕੇ ਦਾ ਕਿੰਨਾ ਕੁ ਵਿਕਾਸ ਕਰਵਾ ਸਕਣਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦਸੇਗਾ। ਇਸ ਸਮੇਂ ਕਾਂਗਰਸ ਦੇ ਖੇਮੇ ਵਿਚ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਮਿਲੀ ਸ਼ਾਨਦਾਰ ਸਫਲਤਾ ਕਾਰਨ ਬਹੁਤ ਖੁਸ਼ੀ ਦੀ ਲਹਿਰ ਹੈ। ਪਟਿਆਲਾ ਸਥਿਤ ਮੋਤੀ ਮਹਿਲ ਵਿਚ ਸਾਰਾ ਦਿਨ ਹੀ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲਗਿਆ ਰਹਿੰਦਾ ਹੈ। ਹਾਲ ਤਾਂ ਇਹ ਹੈ ਕਿ ਸਾਰੇ ਪੰਜਾਬ ਵਿਚੋੱ ਹੀ ਕਾਂਗਰਸੀ ਆਗੂ ਅਤੇ ਵਰਕਰ ਆਪਣੇ ਵਾਹਨਾਂ ਉਪਰ ਕਾਂਗਰਸ ਦੇ ਵੱਡੇ ਵੱਡੇ ਝੰਡੇ ਲਗਾ ਪਟਿਆਲਾ ਵਿਚ ਮੋਤੀ ਮਹਿਲ ਵਿਚ ਆਕ ੇ ਆਪਣੀ ਹਾਜਰੀ ਲਗਾ ਰਹੇ ਹਨ। ਇਥੇ ਇਹ ਵੀ ਜਿਕਰਯੋਗ ਹੈ ਕਿ ਜਿਹੜੇ ਲੋਕ ਅਕਾਲੀ ਸਰਕਾਰ ਵੇਲੇ ਅਕਾਲੀ ਸਮਰਥਕ ਕਹਾਉਣ ਵਿਚ ਮਾਣ ਮਹਿਸੂਸ ਕਰਦੇ ਸਨ ਉਹਨਾਂ ਨੇ ਵੀ ਆਪਣੀਆਂ ਪੱਗਾਂ ਦਾ ਰੰਗ ਰਾਤੋ ਰਾਤ ਵਟਾ ਲਿਆ ਹੈ ਅ ਤੇ ਮੋਤੀ ਮਹਿਲ ਦੇ ਗੇੜੇ ਮਾਰਨੇ ਸ਼ੁਰੂ ਕਰ ਦਿਤੇ ਹਨ। ਪਟਿਆਲਾ ਹਲਕੇ ਦੇ ਲੋਕਾਂ ਨੂੰ ਆਸ ਬੱਝ ਗਈ ਹੈ ਕਿ ਪਟਿਆਲਾ ਦਾ ਮੁੱਖ ਮੰਤਰੀ ਹੋਣ ਕਰਕੇ ਹੁਣ ਪਟਿਆਲਾ ਅਤੇ ਇਸਦੇ ਨੇੜਲੇ ਇਲਾਕੇ ਜਰੂਰ ਵਿਕਾਸ ਕਰ ਜਾਣਗੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ