ਵਿਧਾਨ ਸਭਾ ਚੋਣ ਹਲਕਾ 20-ਅਟਾਰੀ: ਸਮੂਹ ਬੂਥ ਲੈਵਲ ਅਫ਼ਸਰਾਂ ਦੀ ਟਰੇਨਿੰਗ ਕਰਵਾਈ

ਰਾਜੂ ਵਾਲੀਆ
ਨਬਜ਼-ਏ-ਪੰਜਾਬ, ਅੰਮ੍ਰਿਤਸਰ, 8 ਜੁਲਾਈ:
ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਸਮੂਹ ਬੂਥ ਲੈਵਲ ਅਫ਼ਸਰਾਂ ਦੀ ਟਰੇਨਿੰਗ 50-50 ਕਰਮਚਾਰੀਆਂ ਦੇ ਬੈਚ ਵਿੱਚ 17.07.2025 ਤੱਕ ਕਰਵਾਈ ਜਾਣੀ ਹੈ, ਜਿਸ ਦੇ ਤਹਿਤ 20-ਅਟਾਰੀ (ਅ.ਜ) ਵਿਧਾਨ ਸਭਾ ਚੋਣ ਹਲਕੇ ਦੇ ਦੂਸਰੇ ਬੈਚ ਦੀ ਟਰੇਨਿੰਗ ਅੱਜ ਮਲਟੀਮੀਡੀਆ ਹਾਲ, ਸਰਕਾਰੀ ਸਰੂਪ ਰਾਣੀ ਕਾਲਜ ਇਸਤਰੀਆਂ ਵਿਖੇ ਮਨਕੰਵਲ ਸਿੰਘ ਚਾਹਲ ਚੋਣਕਾਰ ਰਜਿਸਟਰੇਸ਼ਨ ਅਫ਼ਸਰ 20 ਅਟਾਰੀ ਦੀ ਦੇਖਰੇਖ ਹੇਠ ਕਰਵਾਈ ਗਈ। ਇਸ ਟਰੇਨਿੰਗ ਵਿੱਚ 53 ਬੂਥ ਲੈਵਲ ਅਫ਼ਸਰ ਅਤੇ 05 ਸੈਕਟਰ ਅਫ਼ਸਰ ਸ਼ਾਮਲ ਹੋਏ। ਅੱਜ ਦੇ ਬੈਚ ਵਿੱਚ ਸ਼ਾਮਲ ਬੀਐਲਓ ਨੂੰ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਨਵੇਂ ਪਲਾਸਟਿਕ ਸ਼ਨਾਖ਼ਤੀ ਕਾਰਡ ਅਤੇ ਟਰੇਨਿੰਗ ਦਾ ਸਰਟੀਫਿਕੇਟ ਵੀ ਜਾਰੀ ਕੀਤਾ ਹਰਜੀਤ ਕੌਰ ਚੋਣ ਕਾਨੂੰਗੋ ਅਤੇ ਮਨਦੀਪ ਕੁਮਾਰ ਕੰਪਿਊਟਰ ਫੈਕਲਟੀ, ਪਾਸੋਂ ਟਰੇਨਿੰਗ ਮੁਕੰਮਲ ਕਰਾਉਣ ਉਪਰੰਤ ਸਮੂਹ ਟਰੇਨੀਜ਼ ਦੀ ਬਹੁ-ਚੋਣ ਪ੍ਰਸ਼ਨ-ਪੱਤਰ ਦੇ ਆਧਾਰ ਅਸੈਸਮੈਂਟ ਪ੍ਰੀਖਿਆ ਵੀ ਕਰਵਾਈ ਗਈ, ਜਿਸ ਦਾ ਰਿਜਲਟ 100 ਫੀਸਦੀ ਰਿਹਾ ਹੈ।
ਮਨਕੰਵਲ ਸਿੰਘ ਚਾਹਲ ਚੋਣਕਾਰ ਰਜਿਸਟਰੇਸ਼ਨ ਅਫ਼ਸਰ-ਕਮ-ਐਸਡੀਐਮ ਨੇ ਟਰੇਨੀਜ਼ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਦੇ ਸ਼ੰਕਿਆਂ ਦਾ ਨਿਵਾਰਣ ਕੀਤਾ ਅਤੇ ਫੀਲਡ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਸੁਣਦੇ ਹੋਏ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਟਰੇਨਿੰਗ ਲਈ ਸਮੁੱਚੇ ਪ੍ਰਬੰਧ ਸ੍ਰੀਮਤੀ ਹਰਜੀਤ ਕੌਰ ਚੋਣ ਕਾਨੂੰਗੋ ਵੱਲੋਂ ਬਾਖੂਬੀ ਕੀਤਾ ਗਿਆ ਸੀ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ ਨਬਜ਼-ਏ-ਪੰਜਾਬ, ਚੰਡ…