Share on Facebook Share on Twitter Share on Google+ Share on Pinterest Share on Linkedin ਅਰੁਣ ਜੇਤਲੀ ਨੇ ਰੱਖਿਆ ਮੰਤਰੀ ਦਾ ਅਹੁਦਾ ਸੰਭਾਲਿਆ ਨਬਜ਼-ਏ-ਪੰਜਾਬ ਬਿਊਰੋ, ਨਵੀਂ ਦਿੱਲੀ, 14 ਮਾਰਚ: ਭਾਰਤ ਸਰਕਾਰ ਦੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਰੱਖਿਆ ਮੰਤਰੀ ਦਾ ਅਹੁਦਾ ਸੰਭਾਲ ਲਿਆ। ਉਨ੍ਹਾਂ ਨੂੰ ਸ਼੍ਰੀ ਮਨੋਹਰ ਪਾਰੀਕਰ ਦੀ ਜਗ੍ਹਾ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ, ਜਿਨ੍ਹਾਂ ਨੇ ਗੋਆ ਦਾ ਮੁੱਖ ਮੰਤਰੀ ਬਣਾਏ ਜਾਣ ਤੋੱ ਬਾਅਦ ਰੱਖਿਆ ਮੰਤਰੀ ਦਾ ਅਹੁਦਾ ਛੱਡ ਦਿੱਤਾ ਸੀ। ਸ਼੍ਰੀ ਜੇਤਲੀ ਨੇ ਇੱਥੇ ਸਾਊਥ ਬਲਾਕ ਵਿੱਚ ਲਗਭਗ 11.15 ਵਜੇ ਰੱਖਿਆ ਮੰਤਰੀ ਦਾ ਐਡੀਸ਼ਨਲ ਅਹੁਦਾ ਸੰਭਾਲਿਆ। ਸ਼੍ਰੀ ਜੇਤਲੀ ਇਸ ਤੋੱ ਪਹਿਲਾਂ ਵੀ ਰਾਸ਼ਟਰੀ ਜਨਤਾਂਤਰਿਕ ਗਠਜੋੜ ਸਰਕਾਰ ਦੇ ਸਾਲ 2014 ਵਿੱਚ ਸੱਤਾ ਵਿੱਚ ਆਉਣ ਤੋੱ ਬਾਅਦ ਰੱਖਿਆ ਮੰਤਰੀ ਦੀ ਜ਼ਿੰਮੇਵਾਰੀ ਸੰਭਾਲ ਚੁਕੇ ਹਨ। ਉਸ ਸਮੇੱ ਵੀ ਉਨ੍ਹਾਂ ਨੂੰ ਵਿੱਤ ਮੰਤਰਾਲੇ ਨਾਲ ਰੱਖਿਆ ਮੰਤਰਾਲੇ ਦਾ ਐਡੀਸ਼ਨਲ ਅਹੁਦਾ ਸੌਂਪਿਆ ਗਿਆ ਸੀ। ਸ਼੍ਰੀ ਪਾਰੀਕਰ ਨੇ ਸੋਮਵਾਰ ਨੂੰ ਰੱਖਿਆ ਮੰਤਰੀ ਦੇ ਅਹੁਦੇ ਤੋੱ ਅਸਤੀਫਾ ਦੇ ਦਿੱਤਾ ਸੀ। ਗੋਆ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਸਪੱਸ਼ਟ ਬਹੁਮਤ ਨਾ ਮਿਲਣ ਦੇ ਮੱਦੇਨਜ਼ਰ ਪਾਰਟੀ ਨੇ ਰਾਜ ਵਿੱਚ 2 ਹੋਰ ਦਲਾਂ ਨਾਲ ਗਠਜੋੜ ਕੀਤਾ ਹੈ ਅਤੇ ਸ਼੍ਰੀ ਪਾਰੀਕਰ ਨੂੰ ਗਠਜੋੜ ਸਰਕਾਰ ਦੀ ਵਾਗਡੋਰ ਸੰਭਾਲਣ ਲਈ ਕਿਹਾ ਹੈ। ਸ਼੍ਰੀ ਪਾਰੀਕਰ ਰੱਖਿਆ ਮੰਤਰੀ ਬਣਨ ਤੋੱ ਪਹਿਲਾਂ ਗੋਆ ਵਿੱਚ ਭਾਜਪਾ ਸਰਕਾਰ ਵਿੱਚ ਮੁੱਖ ਮੰਤਰੀ ਸਨ। ਇਸ ਤਰ੍ਹਾਂ ਸ਼੍ਰੀ ਪਾਰੀਕਰ ਦੀ ਰੱਖਿਆ ਮੰਤਰੀ ਦੇ ਤੌਰ ਤੇ 2 ਸਾਲਾਂ ਤੋੱ ਕੁਝ ਵਧ ਲੰਬਾ ਸਮਾਂ ਅਹੁਦਾ ਸੰਭਾਲਣ ਤੋੱ ਬਾਅਦ ਇਕ ਵਾਰ ਫਿਰ ਗੋਆ ਦੇ ਮੁੱਖ ਮੰਤਰੀ ਦੇ ਰੂਪ ਵਿੱਚ ਤੱਟਵਰਤੀ ਰਾਜ ਵਿੱਚ ਵਾਪਸੀ ਹੋ ਰਹੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ