ਅਮਰਿੰਦਰ ਵੀਰ ਸਿੰਘ ਬਰਸਟ ਨੂੰ ਏਪੈਕਸ ਕਾਊਂਸਲ ਆਫ ਪੰਜਾਬ ਕ੍ਰਿਕਟ ਐਸੋਸੀਏਸ਼ਨ ਦਾ ਮੈਂਬਰ ਚੁਣਿਆ

ਨਬਜ਼-ਏ-ਪੰਜਾਬ, ਮੁਹਾਲੀ, 12 ਜੁਲਾਈ:
ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਮੁਹਾਲੀ ਵਿਖੇ ਹੋਈ 77ਵੀਂ ਸਲਾਨਾ ਜਨਰਲ ਮੀਟਿੰਗ ਵਿੱਚ ਅਮਰਿੰਦਰ ਵੀਰ ਸਿੰਘ ਬਰਸਟ ਨੂੰ ਏਪੈਕਸ ਕਾਊਂਸਲ ਆਫ ਪੰਜਾਬ ਕ੍ਰਿਕਟ ਐਸੋਸੀਏਸ਼ਨ ਦਾ ਮੈਂਬਰ ਚੁਣਿਆ ਗਿਆ ਹੈ। ਜਿਸਦੇ ਲਈ ਅਮਰਿੰਦਰ ਵੀਰ ਸਿੰਘ ਬਰਸਟ ਵੱਲੋਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸਮੂੰਹ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ ਹੈ। ਇਸ ਦੌਰਾਨ ਅਮਰਿੰਦਰ ਵੀਰ ਸਿੰਘ ਬਰਸਟ ਨੂੰ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ।

ਇਸ ਦੌਰਾਨ ਅਮਰਿੰਦਰ ਵੀਰ ਸਿੰਘ ਬਰਸਟ ਨੇ ਕਿਹਾ ਕਿ ਉਨ੍ਹਾਂ ਨੂੰ ਜੋ ਜਿੰਮੇਵਾਰੀ ਸੌਂਪੀ ਗਈ ਹੈ, ਉਹ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਅਮਰਿੰਦਰ ਵੀਰ ਸਿੰਘ ਬਰਸਟ ਦੇ ਏਪੈਕਸ ਕਾਊਂਸਲ ਆਫ ਪੰਜਾਬ ਕ੍ਰਿਕਟ ਐਸੋਸੀਏਸ਼ਨ ਦਾ ਮੈਂਬਰ ਚੁਣੇ ਜਾਣ ਤੇ ਸਮੂਹ ਸ਼ੁਭਚਿੰਤਕਾਂ ਵੱਲੋਂ ਇਸ ਖੁਸ਼ੀ ਦੇ ਮੌਕੇ ਤੇ ਉਨ੍ਹਾਂ ਨੂੰ ਵਧਾਈ ਦਿੱਤੀ ਗਈ। ਇੱਥੇ ਦੱਸਣਯੋਗ ਹੈ ਕਿ ਅਮਰਿੰਦਰ ਵੀਰ ਸਿੰਘ ਬਰਸਟ ਫੈਡਰੇਸ਼ਨ ਆਫ ਇੰਡੀਅਨ ਚੈਂਬਰਜ਼ ਆਫ ਕਾਮਰਸ ਐਂਡ ਇੰਡਸਟਰੀ (FICCI) ਵਿੱਚ ਪੰਜਾਬ, ਹਰਿਆਣਾ, ਹਿਮਾਚਲ ਦੇ ਬਤੋਰ ਸਟੇਟ ਕੋਆਰਡੀਨੇਟਰ ਵੱਜੋਂ ਪਹਿਲਾਂ ਤੋਂ ਹੀ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।

Load More Related Articles
Load More By Nabaz-e-Punjab
Load More In Sports

Check Also

ਰਾਜ ਪੱਧਰੀ ਸ਼ੂਟਿੰਗ ਮੁਕਾਬਲੇ: 14 ਸਾਲ ਵਰਗ ਵਿੱਚ ਤਨਵੀਰ ਸਿੰਘ ਝੱਲੀਆਂ ਕਲਾਂ ਅੱਵਲ

ਰਾਜ ਪੱਧਰੀ ਸ਼ੂਟਿੰਗ ਮੁਕਾਬਲੇ: 14 ਸਾਲ ਵਰਗ ਵਿੱਚ ਤਨਵੀਰ ਸਿੰਘ ਝੱਲੀਆਂ ਕਲਾਂ ਅੱਵਲ ਜ਼ਿਲ੍ਹਾ ਸਪੋਰਟਸ ਕੋਆਰਡੀ…