ਅਕਾਲੀ ਦਲ (ਅੰਮ੍ਰਿਤਸਰ) ਨੂੰ ਸਮਰਾਲਾ ਇਲਾਕੇ ਵਿੱਚ ਭਰਵਾਂ ਹੁੰਗਾਰਾ, ਅਨੇਕਾਂ ਪਿੰਡਾਂ ਦੇ ਵਸਨੀਕ ਇਸ ਵਿੱਚ ਹੋਏ ਸ਼ਾਮਲ

ਨਬਜ਼-ਏ-ਪੰਜਾਬ ਬਿਊਰੋ, ਸਮਰਾਲਾ, 31 ਜਨਵਰੀ:
ਸਮਰਾਲਾ ਵਿਧਾਨ ਸਭਾ ਹਲਕਾ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪੰਥਕ ਉਮੀਦਵਾਰ ਸ਼ਿੰਗਾਰਾ ਸਿੰਘ ਬਡਲਾ ਨੂੰ ਇਲਾਕੇ ਵਿੱਚ ਭਾਰੀ ਸਮਰਥਨ ਮਿਲਣ ਨਾਲ ਵਰਕਰਾਂ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਸ੍ਰੀ ਬਡਲਾ ਨੇ ਆਪਣਾ ਚੋਣ ਪ੍ਰਚਾਰ ਤੇਜੀ ਕਰਦਿਆਂ ਹਲਕੇ ਦੇ ਕਈ ਪਿੰਡਾਂ ਦਾ ਦੌਰਾ ਕੀਤਾ। ਇਸ ਦੌਰਾਨ ਕਈ ਪਿੰਡਾਂ ਦੇ ਵਸਨੀਕ ਹੋਰ ਪਾਰਟੀਆਂ ਛੱਡ ਕੇ ਅਕਾਲੀ ਦਲ (ਅੰਮ੍ਰਿਤਸਰ) ਵਿੱਚ ਸ਼ਾਮਲ ਹੋਏ। ਜਿਨ੍ਹਾਂ ਵਿੱਚ ਰਾਮ ਰਤਨ ਸਿੰਘ ਸਰਵਰਪੁਰ, ਨਿਹਾਲ ਸਿੰਘ ਸਰਵਰਪੁਰ, ਇਸ ਤੋਂ ਇਲਾਵਾ ਪਪੜੌਦੀ ਦੇ ਕਈ ਵਿਅਕਤੀ ਇਸ ਵਿੱਚ ਸ਼ਾਮਲ ਹਨ।
ਸ਼ਿੰਗਾਰਾ ਸਿੰਘ ਬਡਲਾ ਵੱਲੋਂ ਅੱਜ ਵੀ ਅਨੇਕਾਂ ਪਿੰਡਾਂ ਦਾ ਦੌਰਾ ਕੀਤਾ ਗਿਆ ਜਿਨ੍ਹਾਂ ਵਿੱਚ ਘੁੰਗਰਾਲੀ ਸਿੱਖਾਂ, ਕਕਰਾਲਾ ਕਲਾਂ, ਕਕਰਾਲਾ ਖੁਰਦ, ਗੋਸਲਾਂ, ਸਰਵਰਪੁਰ, ਮੱਲ ਮਾਜਰਾ, ਪਪੜੌਦੀ, ਸਮਰਾਲਾ ਸ਼ਹਿਰ ਦੇ ਵੱਖ ਵੱਖ ਮੁੱਹਲਿਆਂ ਦਾ ਵੀ ਦੌਰਾ ਕੀਤਾ। ਉਨ੍ਹਾਂ ਇਸ ਦੌਰੇ ਦੌਰਾਨ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਕਿਹਾ ਉਨ੍ਹਾਂ ਨੂੰ ਸਮਰਾਲਾ ਵਿਧਾਨ ਸਭਾ ਹਲਕਾ ਦੀ ਹਾਲਤ ਦੇਖ ਕੇ ਰੋਣਾ ਆ ਰਿਹਾ ਹੈ, ਪੰ੍ਰਤੂ ਕਿਸੇ ਵੀ ਚੁਣੇ ਹੋਏ ਨੇਤਾ ਨੇ ਇਸਦੀ ਸਾਰ ਨਹੀਂ ਲਈ। ਜੇਕਰ ਸਮਰਾਲਾ ਵਿਧਾਨ ਸਭਾ ਦੇ ਲੋਕਾਂ ਨੇ ਸੱੁਖ ਦਾ ਸਾਹ ਲੈਣਾ ਹੈ ਤਾਂ ਇਸ ਵਾਰ ਪੰਥਕ ਉਮੀਦਵਾਰ ਨੂੰ ਜਿਤਾਉਣ। ਉਹ ਆਮ ਲੋਕਾਂ ਨੂੰ ਵਿਸ਼ਵਾਸ਼ ਦਿਵਾਉਂਦੇ ਹਨ ਕਿ ਉਹ ਇਲਾਕੇ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ। ਅੱਜ ਦੇ ਇਸ ਦੌਰੇ ਦੌਰਾਨ ਲੋਕਾਂ ਨੇ ਵੋਟਾਂ ਪਾਉਣ ਦੇ ਨਾਲ ਨਾਲ ਸ਼ਿੰਗਾਰਾ ਸਿੰਘ ਬਡਲਾ ਨੂੰ ਪੂਰਨ ਜਿੱਤ ਦਾ ਭਰੋਸਾ ਦਿਵਾਇਆ।
ਅੱਜ ਦੇ ਦੌਰੇ ਦੌਰਾਨ ਹੋਰਨਾਂ ਤੋਂ ਇਲਾਵਾ ਉਨ੍ਹਾਂ ਨਾਲ ਵਰਿੰਦਰ ਸਿੰਘ ਸੇਖੋਂ ਸੂਬਾ ਮੀਤ ਪ੍ਰਧਾਨ ਯੂਥ ਵਿੰਗ, ਸਰਬਜੀਤ ਸਿੰਘ ਖੱਟਰਾਂ ਸਰਕਲ ਪ੍ਰਧਾਨ ਸਮਰਾਲਾ, ਬਲਜੀਤ ਸਿੰਘ ਬੁਰਜ ਸਰਕਲ ਪ੍ਰਧਾਨ ਮਾਛੀਵਾੜਾ, ਹਰਜਿੰਦਰ ਸਿੰਘ ਕਕਰਾਲਾ, ਡਾ. ਤਰਲੋਚਨ ਸਿੰਘ, ਈਸ਼ਵਰ ਸਿੰਘ ਮਾਨੂੰਪੁਰ, ਕ੍ਰਿਪਾਲ ਸਿੰਘ, ਗੁਰਮੁੱਖ ਸਿੰਘ ਸ਼ੇਰੀਆਂ, ਗੁਰਵਿੰਦਰਜੀਤ ਸਿੰਘ ਬਾਠ, ਹਰਪ੍ਰੀਤ ਸਿੰਘ ਕੁੱਲੇਵਾਲ, ਹਰਨੇਕ ਸਿੰਘ ਪਪੜੋਦੀ, ਲਖਵੀਰ ਸਿੰਘ, ਹਰਦੀਪ ਸਿੰਘ, ਭੁਪਿੰਦਰ ਸਿੰਘ ਪਪੜੌਦੀ, ਜਰਨੈਲ ਸਿੰਘ ਸਲੌਦੀ,ਸੁਰਜੀਤ ਸਿੰਘ ਹੋਲ, ਸਰਬਜੀਤ ਸਿੰਘ ਖੱਟਰਾਂ, ਹਰਦੇਵ ਸਿੰਘ ਘੁੰਗਰਾਲੀ ਸਿੱਖਾਂ, ਮਹਾਂ ਸਿੰਘ ਭਮੁੱਦੀ, ਬਲਜੀਤ ਸਿੰਘ ਮਾਛੀਵਾੜਾ ਜਤਿੰਦਰ ਸਿੰਘ ਮੰਜਾਲੀਆਂ, ਸਿਮਰਨਜੀਤ ਸਿੰਘ ਭੰਗੂ, ਜਤਿੰਦਰ ਸਿੰਘ ਪੂਰਬਾ, ਗੁਰਤੇਜ ਸਿੰਘ ਗੋੋਸਲਾਂ, ਹਰਮਿੰਦਰ ਸਿੰਘ ਰਹੌਣ, ਅਵਤਾਰ ਸਿੰਘ ਬਾਠ, ਕਿਪ੍ਰਾਲ ਸਿੰਘ, ਗੁਰਪੀ੍ਰਤ ਸਿੰਘ ਅਤੇ ਹੋਰ ਆਗੂ ਤੇ ਵਰਕਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In Politics

Check Also

ਸਾਬਕਾ ਗ੍ਰਹਿ ਮੰਤਰੀ ਸਵਰਗੀ ਬੂਟਾ ਸਿੰਘ ਪ੍ਰਤੀ ਵਰਤੀ ਭੱਦੀ ਸ਼ਬਦਾਵਲੀ ਦੀ ਨਿਖੇਧੀ

ਸਾਬਕਾ ਗ੍ਰਹਿ ਮੰਤਰੀ ਸਵਰਗੀ ਬੂਟਾ ਸਿੰਘ ਪ੍ਰਤੀ ਵਰਤੀ ਭੱਦੀ ਸ਼ਬਦਾਵਲੀ ਦੀ ਨਿਖੇਧੀ ਨਬਜ਼-ਏ-ਪੰਜਾਬ, ਮੁਹਾਲੀ, 4…