ਹੜ ਪੀੜਤ ਪਰਿਵਾਰਾਂ ਲਈ ਵਿਧਾਇਕ ਕੁਲਵੰਤ ਸਿੰਘ ਨੇ ਰਾਹਤ ਸਮੱਗਰੀ ਦੇ ਵਾਹਨ ਭੇਜੇ

ਪ੍ਰਧਾਨ ਮੰਤਰੀ ਅਗਲੀ ਗਰਾਂਟ ਵਧਾ ਕੇ ਜਲਦੀ ਤੋਂ ਜਲਦੀ ਭੇਜਣ: ਕੁਲਵੰਤ ਸਿੰਘ

ਨਬਜ਼-ਏ-ਪੰਜਾਬ, ਮੁਹਾਲੀ, 18 ਸਤੰਬਰ:
ਪੰਜਾਬ ਵਿੱਚ ਹੜ ਪੀੜਤਾਂ ਲਈ ਰਾਸ਼ਨ, ਹੋਰ ਲੋੜੀਂਦਾ ਸਮਾਨ ਭੇਜੇ ਜਾਣਾ ਅਤੇ ਉਹਨਾਂ ਮੁੜ-ਵਸੇਵੇਂ ਦਾ ਬਕਾਇਦਾ ਪ੍ਰਬੰਧ ਕੀਤੇ ਜਾਣ ਦੇ ਲਈ ਸਾਨੂੰ ਸਭਨਾਂ ਨੂੰ ਮਿਲ ਕੇ ਆਪੋ-ਆਪਣੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਇਹ ਗੱਲ ਅੱਜ ਵਿਧਾਇਕ ਕੁਲਵੰਤ ਸਿੰਘ ਨੇ ਸੈਕਟਰ- 79 ਸਥਿਤ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ, ਵਿਧਾਇਕ ਕੁਲਵੰਤ ਸਿੰਘ ਅੱਜ ਹੜ ਪੀੜਤਾਂ ਦੇ ਲਈ 500 ਮੰਜੇ, ਬਿਸਤਰੇ, ਸਰਹਾਣੇ, ਗੱਦੇ ਆਦਿ ਨਾਲ ਭਰੇ ਵਾਹਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰ ਰਹੇ ਸਨ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ 2300 ਪਿੰਡ ਅਤੇ 5 ਲੱਖ ਏਕੜ ਦੇ ਕਰੀਬ ਜਮੀਨ ਪਾਣੀ ਵਿੱਚ ਵਹਿ ਚੁੱਕੀ ਹੈ, ਮੰਜੇ, ਬਿਸਤਰੇ, ਗਾਵਾਂ, ਮੱਝਾਂ, ਭੇਡ-ਬਕਰੀਆਂ ਸਭ ਕੁਝ ਤਬਾਹ ਹੋ ਚੁੱਕਾ ਹੈ, ਪ੍ਰੰਤੂ ਪੰਜਾਬੀ ਬੜੇ ਜਿਗਰੇ ਵਾਲੇ ਹਨ, ਇਹ ਡਿੱਗਦੇ ਹਨ ਤਾਂ ਤੇ ਜਲਦੀ ਹੀ ਖੜੇ ਵੀ ਹੋ ਜਾਂਦੇ ਹਨ,
ਇਸ ਲਈ ਇਸ ਬਿਪਤਾ ਦੀ ਘੜੀ ਵਿੱਚ ਸਾਰਾ ਪੰਜਾਬ ਹੀ ਨਹੀਂ ਸਗੋਂ ਦੇਸ਼ਾਂ -ਵਿਦੇਸ਼ਾਂ ਵਿੱਚ ਜਿੱਥੇ ਵੀ ਪੰਜਾਬੀ ਵੱਸਦੇ ਹਨ, ਉਹਨਾਂ ਵੱਲੋਂ ਆਪੋ ਆਪਣੀ ਸਮਰੱਥਾ ਮੁਤਾਬਿਕ ਅਤੇ ਹੜ ਪੀੜਤਾਂ ਦੀ ਲੋੜ ਦੇ ਮੁਤਾਬਿਕ ਰਾਹਤ ਸਮਗਰੀ ਅਤੇ ਹੋਰ ਲੋੜੀਂਦਾ ਸਮਾਨ ਭੇਜਿਆ ਜਾ ਰਿਹਾ ਹੈ, ਉਹਨਾਂ ਕਿਹਾ ਕਿ ਹੁਣ ਸਾਡੇ ਇਸ ਗਰੁੱਪ ਵੱਲੋਂ ਮੋਹਾਲੀ ਤੋਂ 500 ਮੰਜੇ 500 ਗੱਦੇ, 1000 ਸਰਹਾਣਾ ਆਦਿ ਸਮਾਨ ਭੇਜਿਆ ਜਾ ਰਿਹਾ ਹੈ ਅਤੇ ਨੋਡਲ ਅਫਸਰ ਤੋਂ ਪੁੱਛ ਕੇ ਹੀ ਉਸ ਇਲਾਕੇ ਦੀ ਜਰੂਰਤ ਮੁਤਾਬਿਕ ਸਮਾਨ ਇਕੱਠਾ ਕੀਤਾ ਜਾਂਦਾ ਹੈ, ਵਿਧਾਇਕ ਕੁਲਵੰਤ ਸਿੰਘ ਨੇ ਸਪਸ਼ਟ ਕਿਹਾ ਕਿ ਇਹ ਸਿਲਸਿਲਾ ਅਗਾਹ ਵੀ ਜਾਰੀ ਰੱਖਿਆ ਜਾਵੇਗਾ, ਕੇਂਦਰ ਸਰਕਾਰ ਵੱਲੋਂ ਹੜਾਂ ਦੀ ਤਬਾਹੀ ਦੇ ਸਬੰਧ ਵਿੱਚ ਜਾਰੀ ਕੀਤੀ ਗਈ ਗ੍ਰਾਂਟ ਦੇ ਬਾਰੇ ਵਿੱਚ ਪੁੱਛੇ ਗਏ.
ਇੱਕ ਸਵਾਲ ਦੇ ਜਵਾਬ ਵਿੱਚ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੇਰੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਅਪੀਲ ਹੈ ਕਿ ਉਹ ਅਗਲੀ ਗਰਾਂਟ ਨੂੰ ਜਲਦੀ ਤੋਂ ਜਲਦੀ ਭੇਜਣ, ਕਿਉਂਕਿ ਸਭ ਕੁਝ ਹੀ ਨਵਾਂ ਕੀਤਾ ਜਾਣਾ ਹੈ ਅਤੇ ਮੁੜ -ਵਸੇਵੇ ਲਈ ਹੋਰ ਪੈਸੇ ਦੀ ਲੋੜ ਹੈ, ਉਹਨਾਂ ਕਿਹਾ ਕਿ ਇਹ ਗੱਲ ਸਭ ਜਾਣਦੇ ਹਨ ਕਿ ਦੇਸ਼ ਦੇ ਵਿਸ਼ਿੰਦਿਆਂ ਦਾ ਅੱਧ ਤੋਂ ਵੱਧ ਹਿੱਸਾ ਅੰਨ – ਭੰਡਾਰ ਦੇ ਵਿੱਚ ਪੰਜਾਬੀਆਂ ਦਾ ਯੋਗਦਾਨ ਰਹਿੰਦਾ ਹੈ ਅਤੇ ਹੁਣ ਪੰਜਾਬੀਆਂ ਤੇ ਇਸ ਬਿਪਤਾ ਦੀ ਘੜੀ ਵਿੱਚ ਨਾਲ ਖੜੇ ਹੋਣਾ ਚਾਹੀਦਾ ਹੈ, ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਵਿਧਾਇਕ ਕੁਲਵੰਤ ਸਿੰਘ ਵੱਲੋਂ ਸੈਕਟਰ-79 ਸਥਿਤ ਦਫਤਰ ਤੋਂ ਹੀ ਇਸ ਤੋਂ ਪਹਿਲਾਂ ਵੀ ਹੜ ਪੀੜਤ ਪਰਿਵਾਰਾਂ ਦੇ ਲਈ ਰਾਹਤ ਸਮੱਗਰੀ ਦੇ ਕਈ ਵਾਹਨ ਭੇਜੇ ਜਾ ਚੁੱਕੇ ਹਨ।

ਇਸ ਮੌਕੇ ਕੁਲਦੀਪ ਸਿੰਘ ਸਮਾਣਾ, ਪਰਮਜੀਤ ਸਿੰਘ ਚੌਹਾਨ, ਸਟੇਟ ਅਵਾਰਡੀ- ਫੂਲਰਾਜ ਸਿੰਘ, ਸਾਬਕਾ ਕੌਂਸਲਰ- ਆਰ.ਪੀ. ਸ਼ਰਮਾ, ਪਰਮਜੀਤ ਸਿੰਘ, ਗੁਰਜੰਟ ਸਿੰਘ -ਸਰਪੰਚ ਭਾਗੋ ਮਾਜਰਾ, ਹਰਮੇਸ਼ ਸਿੰਘ ਕੁੰਬੜਾ, ਸਾਬਕਾ ਕੌਂਸਲਰ- ਹਰਪਾਲ ਸਿੰਘ ਚੰਨਾ, ਗੁਰਪਾਲ ਸਿੰਘ ਗਰੇਵਾਲ, ਹਰਪਾਲ ਸਿੰਘ ਬਰਾੜ, ਹਰਮੀਤ ਸਿੰਘ ,ਡਾਕਟਰ ਕੁਲਦੀਪ ਸਿੰਘ,ਗੁਰਪ੍ਰੀਤ ਸਿੰਘ- ਪੰਚ ਬਰਿਆਲੀ, ਰਜਿੰਦਰ ਸਿੰਘ ਰਾਜੂ- ਸਰਪੰਚ ਬੜਮਾਜਰਾ, ਗੁਰਪ੍ਰੀਤ ਸਿੰਘ ਕੁਰੜਾ- ਹਲਕਾ ਕੋਆਰਡੀਨੇਟਰ ਯੁੱਧ ਨਸ਼ਿਆਂ ਵਿਰੁੱਧ, ਬਿਕਰਮ ਸਿੰਘ, ਗੋਵਿੰਦਰ ਸਿੰਘ ਮਾਵੀ,ਰਵਿੰਦਰ ਸਿੰਘ ਬਿੰਦਰਾ- ਕੌਂਸਲਰ, ਮਲਕੀਤ ਸਿੰਘ ਬਲਾਕ ਪ੍ਰਧਾਨ ਰਾਏਪੁਰ, ਜਗਦੇਵ ਸ਼ਰਮਾ, ਅਕਵਿੰਦਰ ਸਿੰਘ ਗੋਸਲ, ਅਵਤਾਰ ਸਿੰਘ ਝਾਂਮਪੁਰ, ਸੁਖਵਿੰਦਰ ਸਿੰਘ ਸੁੱਖਾ, ਮਨਪ੍ਰੀਤ ਸਿੰਘ ਮਨੀ ਬੜਮਾਜਰਾ, ਮਨਿੰਦਰ ਸਿੰਘ ਬਿੱਟੂ ਵੀ ਹਾਜ਼ਰ ਸਨ.

Load More Related Articles
Load More By Nabaz-e-Punjab
Load More In Social

Check Also

ਸਰਬ ਸਾਂਝਾ ਵੈੱਲਫੇਅਰ ਸੁਸਾਇਟੀ ਨੇ 10 ਲੋੜਵੰਦ ਧੀਆਂ ਦੇ ਸਮੂਹਿਕ ਵਿਆਹ ਕਰਵਾਏ

ਸਰਬ ਸਾਂਝਾ ਵੈੱਲਫੇਅਰ ਸੁਸਾਇਟੀ ਨੇ 10 ਲੋੜਵੰਦ ਧੀਆਂ ਦੇ ਸਮੂਹਿਕ ਵਿਆਹ ਕਰਵਾਏ ਨਬਜ਼-ਏ-ਪੰਜਾਬ, ਮੁਹਾਲੀ, 27 …