Share on Facebook Share on Twitter Share on Google+ Share on Pinterest Share on Linkedin ‘ਆਪ’ ਸਰਕਾਰ ਨੇ 2023 ਵਿੱਚ ਆਏ ਹੜ੍ਹਾਂ ਤੋਂ ਕੋਈ ਸਬਕ ਨਹੀਂ ਲਿਆ: ਚੰਦੂਮਾਜਰਾ ਅਕਾਲੀ ਆਗੂ ਚੰਦੂਮਾਜਰਾ ਨੇ ਘਨੌਰ ਹਲਕੇ ਦੇ ਪਿੰਡਾਂ ਦਾ ਦੌਰਾ ਕਰਕੇ ਲਿਆ ਜਾਇਜ਼ਾ ਨਬਜ਼-ਏ-ਪੰਜਾਬ, ਘਨੌਰ, 4 ਸਤੰਬਰ: ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ 2023 ਵਿੱਚ ਆਏ ਹੜ੍ਹਾਂ ਤੋਂ ਕੋਈ ਸਬਕ ਨਹੀਂ ਲਿਆ। ਜਿਸ ਦਾ ਨਤੀਜ਼ਾ ਇਹ ਹੋਇਆ ਹੈ ਕਿ ਪੰਜਾਬ ਵਿੱਚ ਹੜ੍ਹਾਂ ਕਾਰਨ ਭਾਰੀ ਨੁਕਸਾਨ ਹੋਇਆ ਹੈ। ਘਨੌਰ ਦੇ ਪਿੰਡ ਸਰਾਲਾ, ਕਮਾਲਪੁਰ ਤੇ ਲਾਛੜੂ ਖ਼ੁਰਦ ਦੇ ਦੌਰੇ ਦੌਰਾਨ ਪਿੰਡ ਲਾਛੜੂ ਖ਼ੁਰਦ, ਗੁਰੂਦਵਾਰਾ ਭਗਤ ਧੰਨਾ ਜੀ ਨੇੜੇ ਘੱਗਰ ਦਰਿਆ ਵਿਖੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਲੋਕਾਂ ਦੀ ਮਦਦ ਲਈ ਪਹੁੰਚੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ 2023 ਵਿੱਚ ਵੀ ਘਨੌਰ ਹਲਕੇ ਨੂੰ ਭਾਰੀ ਹੜ੍ਹਾਂ ਦਾ ਸਾਹਮਣਾ ਕਰਨਾ ਪਿਆ ਸੀ। ਇਸ ਦੇ ਬਾਵਜੂਦ ਵੀ ਮੌਜੂਦਾ ਸਰਕਾਰ ਨੇ ਪਹਿਲਾਂ ਤੋਂ ਕੋਈ ਤਿਆਰੀ ਨਹੀਂ ਕੀਤੀ ਤੇ ਨਾ ਹੀ ਬੀਤੇ ਸਮੇਂ ਤੋਂ ਕੋਈ ਸਬਕ ਲਿਆ, ਇਨ੍ਹਾਂ ਹਾਲਾਤਾਂ ਨਾਲ ਲੜਨ ਵਿੱਚ ਮੌਜੂਦਾ ਸਰਕਾਰ ਬਿਲਕੁੱਲ ਫੇਲ੍ਹ ਨਜ਼ਰ ਆ ਰਹੀ ਹੈ। ਅਕਾਲੀ ਆਗੂ ਨੇ ਕਿਹਾ ਕਿ ਜਿਨ੍ਹਾਂ ਥਾਵਾਂ ਤੇ ਪਿਛਲੀ ਵਾਰ ਬਹੁਤ ਵੱਡੇ ਵੱਡੇ ਪਾੜ ਪਏ ਸਨ ਉਸ ਥਾਂ ਤੇ ਬਚਾਅ ਲਈ ਕੋਈ ਅਗਾਊਂ ਪ੍ਰਬੰਧ ਨਹੀਂ ਕੀਤੇ ਗਏ। ਪਿੰਡ ਸਰਾਲਾ ਨੇੜੇ ਨਰਵਾਣਾ ਬ੍ਰਾਂਚ ਨਹਿਰ ਵਿੱਚ 100 ਫੁੱਟ ਚੌੜਾ ਪਾੜ ਪੈਣ ਕਾਰਨ ਘੱਗਰ ਦਰਿਆ ਦਾ ਪਾਣੀ ਨਰਵਾਣਾ ਨਹਿਰ ਵਿੱਚ ਆ ਗਿਆ ਹੈ ਜਿਸ ਦੇ ਨਾਲ ਘਨੌਰ ਅੰਬਾਲਾ ਸੜਕ ਮਾਰਗ ਦੀਆਂ ਸਾਈਡਾਂ ਵੀ ਖੁਰ ਰਹੀਆਂ ਹਨ। ਗੁਰਦੁਆਰਾ ਭਗਤ ਧੰਨਾ ਜੀ ਨੇੜੇ ਪੁਲ ਤੋਂ ਘੱਗਰ ਦਾ ਪਾਣੀ ਬਹੁਤ ਮਾਰ ਕਰ ਰਿਹਾ ਹੈ। ਉਹਨਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਆਏ ਹੜ੍ਹਾਂ ਤੋਂ ਬਾਅਦ ਵੀ ਨੁਮਾਇੰਦਿਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਜੋ ਲਾਪ੍ਰਵਾਹੀ ਵਰਤੀ ਗਈ, ਉਸ ਦੀ ਅੱਜ ਮੂੰਹ ਬੋਲਦੀ ਤਸਵੀਰ ਕਾਮੀ ਖ਼ੁਰਦ, ਚਮਾਰੂ, ਸਰਾਲਾ ਵਿੱਚ ਦੇਖਣ ਨੂੰ ਮਿਲੀ ਹੈ। ਹੜ੍ਹਾਂ ਦੇ ਪਾਣੀ ਨਾਲ ਬਹੁਤ ਨੁਕਸਾਨ ਹੋ ਚੁੱਕਿਆ ਹੈ। ਇਸ ਮੌਕੇ ਜਗਜੀਤ ਸਿੰਘ ਕੋਹਲੀ, ਐਸਜੀਪੀਸੀ ਮੈਂਬਰ ਜਸਮੇਰ ਸਿੰਘ ਲਾਛੜੂ, ਸ਼੍ਰੋਮਣੀ ਅਕਾਲੀ ਦਲ ਦੇ ਘਨੌਰ ਇੰਚਾਰਜ ਭੁਪਿੰਦਰ ਸਿੰਘ ਸ਼ੇਖੂਪੁਰ, ਲਾਲ ਸਿੰਘ ਮਾਰਦਾਂਪੁਰ, ਕੁਲਦੀਪ ਸਿੰਘ ਢੰਡਾ, ਬਰਿੰਦਰ ਸਿੰਘ ਬਿੱਟੂ ਪ੍ਰਧਾਨ, ਗੁਰਦੀਪ ਸਿੰਘ ਕਾਮੀ, ਜੰਗ ਸਿੰਘ ਰੁੜਕਾ, ਪਿੰਦਰ ਸਿੰਘ ਮਹਿਦੁਦਾਂ, ਬਿੰਦਰ ਅੰਟਾਲ, ਅਮਰੀਕ ਸਿੰਘ ਲੋਚਮਾਂ, ਬਹਾਦਰ ਸਿੰਘ, ਧੰਨਾ ਸਿੰਘ ਹਰਪਾਲਾਂ ਅਤੇ ਗੁਰਜਿੰਦਰ ਸਿੰਘ ਤਾਜ਼ਲਪੁਰ ਆਦਿ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ