Share on Facebook Share on Twitter Share on Google+ Share on Pinterest Share on Linkedin ਸਿੰਮੀ ਮਰਵਾਹਾ ਟਰੱਸਟ ਨੇ ਮੁਹਾਲੀ ਪਿੰਡ ਵਿੱਚ ਮੈਡੀਕਲ ਚੈੱਕਅਪ ਕੈਂਪ ਲਾਇਆ ਨਬਜ਼-ਏ-ਪੰਜਾਬ, ਮੁਹਾਲੀ, 11 ਅਕਤੂਬਰ: ਸਿੰਮੀ ਮਰਵਾਹਾ ਮੈਮੋਰੀਅਲ ਚੈਰੀਟੇਬਲ ਟਰੱਸਟ ਵੱਲੋੱ ਪਿੰਡ ਮੁਹਾਲੀ ਵਿਖੇ ਬਾਲੜੀ ਦਿਵਸ ਮੌਕੇ ਮੁਫਤ ਆਯੁਰਵੈਦਿਕ ਮੈਡੀਕਲ ਕੈਂਪ ਲਗਾਇਆ ਗਿਆ। ਬਲਜੀਤ ਮਰਵਾਹਾ ਨੇ ਦੱਸਿਆ ਕਿ ਆਯੁਰਵੈਦ ਵਿਭਾਗ ਪੰਜਾਬ ਤੋਂ ਡਾ. ਰਜਨੀ ਗੁਪਤਾ, ਡਾ. ਹਰਪ੍ਰੀਤ ਸਿੰਘ ਤੇ ਉੱਪ ਵੈਦ ਡਾ. ਗੁਰਪ੍ਰੀਤ ਕੌਰ ਨੇ ਕੈਂਪ ਵਿੱਚ ਪਹੁੰਚ ਕੇ ਮਰੀਜ਼ਾਂ ਦਾ ਚੈੱਕਅਪ ਕੀਤਾ। ਕੈਂਪ ਵਿੱਚ ਪੰਜ ਦਰਜ਼ਨ ਤੋਂ ਵੱਧ ਲੋਕਾਂ ਨੇ ਲਾਹਾ ਲਿਆ। ਕੈਂਪ ਦੌਰਾਨ ਆਏ ਲੋਕਾਂ ਦੇ ਸ਼ਰੀਰ ਵਿੱਚ ਖੂਨ ਦੇ ਦਬਾਅ ਅਤੇ ਸਰੀਰਕ ਜਾਂਚ ਕੀਤੀ ਗਈ। ਸਾਰਿਆਂ ਨੂੰ ਮੁਫਤ ਦਵਾਈਆਂ ਵੀ ਵੰਡੀਆਂ ਗਈਆਂ। ਟਰੱਸਟ ਦੀ ਪ੍ਰਬੰਧਕ ਟਰੱਸਟੀ ਕਵਿੱਤਰੀ ਰਾਜਿੰਦਰ ਰੋਜ਼ੀ ਇਹ ਟਰੱਸਟ ਨੌਜਵਾਨ ਪੱਤਰਕਾਰ ਸਿੰਮੀ ਮਰਵਾਹਾ ਦੀ ਯਾਦ ਵਿੱਚ 21 ਸਾਲ ਪਹਿਲਾਂ ਬਣਾਇਆ ਗਿਆ ਸੀ। ਉਸੇ ਵੇਲੇ ਤੋਂ ਸਮਾਜ ਸੇਵਾ ਦੇ ਕੰਮ ਕਰਦਾ ਆ ਰਿਹਾ ਹੈ। ਉਨ੍ਹਾਂ ਕੈਂਪ ਦੌਰਾਨ ਜ਼ਿਲ੍ਹਾ ਆਯੂਰਵੈਦਿਕ ਤੇ ਯੂਨਾਨੀ ਅਧਿਕਾਰੀ ਡਾਕਟਰ ਸਰਬਜੀਤ ਕੌਰ ਤੇ ਗਗਨਪ੍ਰੀਤ ਸਿੰਘ ਵੱਲੋੱ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ। ਕੈਂਪ ਵਿੱਚ ਇਲਾਕੇ ਦੇ ਕੌਂਸਲਰ ਰਵਿੰਦਰ ਸਿੰਘ, ਪਿੰਡ ਵਾਸੀ ਦਰਸ਼ਨ ਸਿੰਘ ਸੈਣੀ, ਸਵਰਨ ਸਿੰਘ ਸੈਣੀ, ਪਰਮਜੀਤ ਸਿੰਘ ਵਿੱਕੀ, ਸ਼ਿਵ ਸੈਨਾ ਦੇ ਆਗੂ ਅਰਵਿੰਦ ਗੌਤਮ, ਉਜਾਗਰ ਸਿੰਘ, ਸਵਰਨ ਸਿੰਘ, ਰਾਜਿੰਦਰ ਕੌਰ, ਸੁਖਵਿੰਦਰ ਕੌਰ ਮਰਵਾਹਾ ਤੇ ਜੌਬਨਮੀਤ ਕੌਰ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ