ਪੁਰਬ ਪ੍ਰੀਮੀਅਮ ਅਪਾਰਟਮੈਂਟਸ ਨਵੀਂ ਟੀਮ ਨਾਲ ਬਣੀ ਟਰਾਈ ਸਿਟੀ ਦੀ ਸਭ ਤੋਂ ਵੱਧ ਸੁਰੱਖਿਅਤ ਸੁਸਾਇਟੀ

ਸੀਸੀਟੀਵੀ ਨਿਗਰਾਨੀ, ਪ੍ਰੋਫੈਸ਼ਨਲ ਹਾਊਸਕੀਪਿੰਗ ਨਾਲ ਸੁਰੱਖਿਆ ਤੇ ਅਨੁਸ਼ਾਸਨ ਵਿੱਚ ਹੋਇਆ ਸੁਧਾਰ

ਬੁਨਿਆਦੀ ਸਹੂਲਤਾਂ ਦੀ ਨਹੀਂ ਹੋਵੇਗੀ ਸੁਸਾਇਟੀ ਦੇ ਮੈਂਬਰਾਂ ਨੂੰ ਕੋਈ ਘਾਟ: ਯੁਵਰਾਜ ਸਿੰਘ

ਨਬਜ਼-ਏ-ਪੰਜਾਬ, ਮੁਹਾਲੀ, 11 ਅਕਤੂਬਰ:
ਸੈਕਟਰ-88 ਸਥਿਤ ਪੁਰਬ ਪ੍ਰੀਮੀਅਮ ਅਪਾਰਟਮੈਂਟਸ ਰਿਹਾਇਸ਼ੀ ਵੈਲਫੇਅਰ ਐਸੋਸੀਏਸ਼ਨ (ਆਰ.ਡਬਲਯੂ.ਏ.) ਵੱਲੋਂ ਅੱਜ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਨਵੀਂ ਚੁਣੀ ਟੀਮ ਨੇ ਸੁਸਾਇਟੀ ਦੀਆਂ ਕਾਨੂੰਨੀ, ਪ੍ਰਸ਼ਾਸਕੀ ਅਤੇ ਵਿਕਾਸਕਾਰੀ ਉਪਲਬਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਸੁਸਾਇਟੀ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਗੁਰਮੀਤ ਸਿੰਘ ਨੇ ਦੱਸਿਆ ਕਿ ਨੈਸ਼ਨਲ ਕਨਜਿਊਮਰ ਡਿਸਪਿਊਟ ਰੀਡਰੈਸਲ ਕਮਿਸ਼ਨ ਦੇ ਆਦੇਸ਼ਾਂ ਅਨੁਸਾਰ ਸਾਰੇ ਨਿਵਾਸੀ ਮੇਨਟੇਨੈਂਸ ਫੀਸ ਨਿਯਮਤ ਤੌਰ ‘ਤੇ ਅਦਾ ਕਰਨਗੇ। ਇਸ ਨਾਲ ਸੁਸਾਇਟੀ ਵਿੱਚ ਕੋਈ ਪੈਂਡਿੰਗ ਮਾਮਲਾ ਨਹੀਂ ਰਹਿੰਦਾ। ਜੀਐਮਏਡੀਏ ਵੱਲੋਂ ਕਈ ਫਲੈਟ ਆਈਏਐਸ, ਆਈਪੀਐਸ ਅਧਿਕਾਰੀਆਂ ਅਤੇ ਹੋਰ ਪ੍ਰੋਫੈਸ਼ਨਲਜ਼ ਲਈ ਰਾਖਵੇਂ ਕੀਤੇ ਗਏ ਹਨ, ਜੋ ਪ੍ਰਾਜੈਕਟ ਦੀ ਭਰੋਸੇਯੋਗਤਾ ਨੂੰ ਦਰਸਾਉਂਦੇ ਹਨ। ਉਨ੍ਹਾਂ ਕਿਹਾ ਕਿ ਸੁਸਾਇਟੀ ਦੇ ਸ਼ਾਨਦਾਰ ਵਿਕਾਸ ਦਾ ਸਿਹਰਾ ਜਿੱਥੇ ਪ੍ਰਧਾਨ ਯੁਵਰਾਜ ਸਿੰਘ ਇਹ ਉਪਰਾਲਿਆਂ ਨੂੰ ਜਾਂਦਾ ਹੈ ਉੱਥੇ ਹੀ ਸਮੁੱਚੀ ਰੈਜੀਡੈਂਟ ਵੈਲਫੇਅਰ ਸੁਸਾਇਟੀ ਵੀ ਇਸ ਗੱਲ ਲਈ ਵਧਾਈ ਦੀ ਹੱਕਦਾਰ ਹੈ ਕਿ ਉਹਨਾਂ ਨੇ ਅਨੁਸ਼ਾਸਨ ਨੂੰ ਬਣਾਈ ਰੱਖਣ ਵਿੱਚ ਆਪਣਾ ਯੋਗਦਾਨ ਦਿੱਤਾ ।
ਦੱਸਣਾ ਬਣਦਾ ਹੈ ਕਿ ਨਵੀਂ ਚੁਣੀ ਟੀਮ ਵਿੱਚ ਸ਼ਾਮਲ ਹਨ: ਪ੍ਰਧਾਨ ਯੂਵਰਾਜ ਸਿੰਘ, ਮੀਤ ਪ੍ਰਧਾਨ ਗੁਰਜੰਤ ਸਿੰਘ, ਜਰਨਲ ਸਕੱਤਰ ਰਜਨੀਸ਼ ਕੁਮਾਰ ਰਾਣਾ, ਖਜ਼ਾਨਚੀ ਆਸ਼ੁਤੋਸ਼ ਕੁਮਾਰ ਅਤੇ ਕਾਰਜਕਾਰੀ ਮੈਂਬਰ ਮਨੀਸ਼ ਜੈਨ, ਹਰਬਿੰਦਰ ਸਿੰਘ ਮਿਨਹਾਸ, ਬਲਬੀਰ ਕੌਰ ਸੋਨੀ, ਰਤਨ ਸਿੰਘ ਅਤੇ ਉਮਾਕਾਂਤ ਸਿੰਘ ਚੌਹਾਨ। ਪ੍ਰਧਾਨ ਯੁਵਰਾਜ ਸਿੰਘ ਨੇ ਕਿਹਾ ਕਿ ਟੀਮ ਇਮਾਨਦਾਰੀ, ਏਕਤਾ ਅਤੇ ਜਵਾਬਦੇਹੀ ਦੇ ਸਿਧਾਂਤਾਂ ’ਤੇ ਕੰਮ ਕਰ ਰਹੀ ਹੈ, ਜਿਸ ਨਾਲ ਹਰ ਨਿਵਾਸੀ ਦੇ ਹਿੱਤ ਲਈ ਕੰਮ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸੁਸਾਇਟੀ ਦੇ ਵਿਕਾਸ ਦੇ ਲਈ ਉਹ ਸੁਸਾਇਟੀ ਦੇ ਮੈਂਬਰਾਂ ਨਾਲ ਵਚਨਬੱਧ ਹਨ। ਉਨ੍ਹਾਂ ਵੱਲੋਂ ਸੁਸਾਇਟੀ ਵਿਚਲੇ ਮੈਂਬਰਾਂ ਨੂੰ ਸਥਾਨਕ ਬੁਨਿਆਦੀ ਸਹੂਲਤਾਂ ਦੇਣ ਦੇ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।
ਮੀਤ ਪ੍ਰਧਾਨ ਗੁਰਜੰਤ ਸਿੰਘ ਨੇ ਦੱਸਿਆ ਕਿ ਸੁਸਾਇਟੀ ਵਿੱਚ ਸਮਾਰਟ ਗੇਟ ਐਪ, ਡਿਜਟਿਲ ਤਸਦੀਕ ਪ੍ਰਣਾਲੀ, 24%7 ਸੀਸੀਟੀਵੀ ਨਿਗਰਾਨੀ ਅਤੇ ਪ੍ਰੋਫੈਸ਼ਨਲ ਹਾਊਸਕੀਪਿੰਗ ਦੇ ਨਾਲ ਸੁਰੱਖਿਆ ਤੇ ਅਨੁਸ਼ਾਸਨ ਵਿੱਚ ਕਾਫ਼ੀ ਸੁਧਾਰ ਹੋਇਆ ਹੈ। ਜਰਨਲ ਸੈਕਟਰੀ ਰਜਨੀਸ਼ ਕੁਮਾਰ ਰਾਣਾ ਨੇ ਕਿਹਾ ਕਿ ਪਾਰਦਰਸ਼ਤਾ ਇਸ ਟੀਮ ਦੀ ਸਭ ਤੋਂ ਵੱਡੀ ਤਾਕਤ ਹੈ। ਉਨ੍ਹਾਂ ਨੇ ਦੱਸਿਆ ਕਿ ਹਰ ਖਰਚ, ਫੈਸਲਾ ਅਤੇ ਠੇਕਾ ਨਿਵਾਸੀਆਂ ਨਾਲ ਸਾਂਝਾ ਕੀਤਾ ਜਾਂਦਾ ਹੈ, ਜਿਸ ਨਾਲ 70 ਪ੍ਰਤੀਸ਼ਤ ਤੋਂ ਵੱਧ ਨਿਵਾਸੀ ਮੇਨਟੇਨੈਂਸ ਨਿਯਮਤ ਤੌਰ ‘ਤੇ ਭੁਗਤਾਨ ਕਰ ਰਹੇ ਹਨ।
ਬਲਬੀਰ ਕੌਰ ਸੋਨੀ ਨੇ ਕਿਹਾ ਕਿ ਸੋਸਾਇਟੀ ਵਿੱਚ ਸੱਭਿਆਚਾਰਕ ਅਤੇ ਸਮਾਜਿਕ ਪ੍ਰੋਗਰਾਮ ਨਿਯਮਤ ਤੌਰ ’ਤੇ ਕਰਵਾਏ ਜਾਂਦੇ ਹਨ, ਜਿਸ ਨਾਲ ਨਿਵਾਸੀਆਂ ਵਿਚਕਾਰ ਏਕਤਾ ਅਤੇ ਭਰੋਸਾ ਵਧਦਾ ਹੈ। ਸੁਸਾਇਟੀ ਵਿੱਚ ਆਧੁਨਿਕ ਸਵੀਮਿੰਗ ਪੂਲ, ਖੇਡ ਮੈਦਾਨ, ਬੱਚਿਆਂ ਲਈ ਖੇਡ ਇਲਾਕੇ, ਕਮਿਊਨਿਟੀ ਸੈਂਟਰ, ਸਭ ਤੋਂ ਵੱਡੀ ਬੇਸਮੈਂਟ ਪਾਰਕਿੰਗ ਅਤੇ ਸਮਾਰਟ ਗੇਟ ਐਪ ਨਾਲ ਡਿਜਟਿਲ ਐਕਸੈਸ ਕੰਟਰੋਲ ਵਰਗੀਆਂ ਸੁਵਿਧਾਵਾਂ ਉਪਲਬਧ ਹਨ। ਭਵਿੱਖ ਲਈ ਨਵੀਆਂ ਯੋਜਨਾਵਾਂ ਵਿੱਚ ਓਪਨ ਏਅਰ ਜਿਮ, ਯੋਗਾ ਮਿਊਜ਼ਿਕ ਸਿਸਟਮ, ਗਰੀਨ ਬੈਲਟ ਵਿੱਚ ਵਾਟਰ ਬਾਡੀਜ਼, ਬੇਸਮੈਂਟ ਪਾਰਕਿੰਗ ਅਪਗਰੇਡ, ਸੋਲਰ ਪੈਨਲ ਅਤੇ ਡਿਜਟਿਲ ਰਿਹਾਇਸ਼ੀ ਪੋਰਟਲ ਸ਼ਾਮਲ ਹਨ। ਟੀਚਾ ਸੁਸਾਇਟੀ ਨੂੰ ਟਰਾਈਸਿਟੀ ਦੀ ਸਭ ਤੋਂ ਵਧੀਆ ਅਤੇ ਸ਼ਾਂਤ ਸੁਸਾਇਟੀ ਬਣਾਉਣਾ ਹੈ।

Load More Related Articles
Load More By Nabaz-e-Punjab
Load More In Social

Check Also

ਸਰਬ ਸਾਂਝਾ ਵੈੱਲਫੇਅਰ ਸੁਸਾਇਟੀ ਨੇ 10 ਲੋੜਵੰਦ ਧੀਆਂ ਦੇ ਸਮੂਹਿਕ ਵਿਆਹ ਕਰਵਾਏ

ਸਰਬ ਸਾਂਝਾ ਵੈੱਲਫੇਅਰ ਸੁਸਾਇਟੀ ਨੇ 10 ਲੋੜਵੰਦ ਧੀਆਂ ਦੇ ਸਮੂਹਿਕ ਵਿਆਹ ਕਰਵਾਏ ਨਬਜ਼-ਏ-ਪੰਜਾਬ, ਮੁਹਾਲੀ, 27 …