Share on Facebook Share on Twitter Share on Google+ Share on Pinterest Share on Linkedin ਸੋਹਾਣਾ ਹਸਪਤਾਲ ਵੱਲੋਂ ਟਰਾਈਸਿਟੀ ਦੇ ਪਹਿਲੇ ਮਾਇਓਪੀਆ ਮੈਨੇਜਮੈਂਟ ਕਲੀਨਿਕ ਦੀ ਸ਼ੁਰੂਆਤ ਬੱਚਿਆਂ ਦੀ ਨਜ਼ਰ ਬਚਾਉਣ ਵੱਲ ਵੱਡਾ ਕਦਮ ਨਬਜ਼-ਏ-ਪੰਜਾਬ, ਮੁਹਾਲੀ, 3 ਅਕਤੂਬਰ: ਜੇ ਤੁਹਾਡਾ ਬੱਚਾ ਲਗਾਤਾਰ ਸਕਰੀਨ ਦੇਖ ਰਿਹਾ ਹੈ ਅਤੇ ਉਸ ਦੇ ਚਸ਼ਮੇ ਦਾ ਨੰਬਰ ਵੱਧ ਰਿਹਾ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਅੱਖਾਂ ਦੀ ਦੇਖਭਾਲ ਵਿੱਚ ਤਿੰਨ ਦਹਾਕਿਆਂ ਤੋ ਮੋਹਰੀ ਸੋਹਾਣਾ ਆਈ ਹਸਪਤਾਲ, ਮੁਹਾਲੀ ਨੇ ਟਰਾਈਸਿਟੀ ਲਈ ਇੱਕ ਇਤਿਹਾਸਕ ਪਹਿਲ ਕੀਤੀ ਹੈ। ਹਸਪਤਾਲ ਨੇ ਇੱਥੇ ਦੇ ਪਹਿਲੇ ਸਮਰਪਿਤ ‘ਮਾਇਓਪੀਆ ਮੈਨੇਜਮੈਂਟ ਕਲੀਨਿਕ’ ਦਾ ਉਦਘਾਟਨ ਕਰਕੇ ਬੱਚਿਆਂ ਅਤੇ ਕਿਸ਼ੋਰਾਂ ਵਿੱਚ ਤੇਜ਼ੀ ਨਾਲ ਵਧ ਰਹੀ ਨੇੜੇ ਦੀ ਨਜ਼ਰ ਕਮਜ਼ੋਰ ਹੋਣ ਦੀ ਸਮੱਸਿਆ ਨਾਲ ਲੜਨ ਦੀ ਜ਼ਿੰਮੇਵਾਰੀ ਚੁੱਕੀ ਹੈ। 25 ਲੱਖ ਤੋਂ ਵੱਧ ਸਫ਼ਲ ਸਰਜਰੀਆਂ ਦੇ ਤਜਰਬੇ ਅਤੇ 20+ ਸੀਨੀਅਰ ਕੰਸਲਟੈਂਟਾਂ ਦੀ ਫੌਜ ਨਾਲ ਸੋਹਾਣਾ ਹਸਪਤਾਲ ਹਮੇਸ਼ਾ ਉੱਤਰੀ ਭਾਰਤ ਵਿੱਚ ਉੱਚ-ਗੁਣਵੱਤਾ ਦੀ ਦੇਖਭਾਲ ਦਾ ਪ੍ਰਤੀਕ ਰਿਹਾ ਹੈ ਪਰ ਹੁਣ, ਕੋਵਿਡ ਮਹਾਂਮਾਰੀ ਤੋ ਬਾਅਦ ਵਧੇ ਮਾਇਓਪੀਆ ਦੇ ਮਾਮਲਿਆਂ ਨੂੰ ਦੇਖਦੇ ਹੋਏ ਹਸਪਤਾਲ ਨੇ ਇਸ ਨਵੀਂ ਅਤੇ ਜ਼ਰੂਰੀ ਸੇਵਾ ਦੀ ਸ਼ੁਰੂਆਤ ਕੀਤੀ ਹੈ। ਸੋਹਾਣਾ ਹਸਪਤਾਲ ਦੀ ਸੀਓਓ ਅਤੇ ਸੀਨੀਅਰ ਸਰਜਨ ਡਾ. ਅਮਨਪ੍ਰੀਤ ਕੌਰ ਨੇ ਦੱਸਿਆਂ ਕਿ ਪਿਛਲੇ ਕੁਝ ਸਾਲਾਂ ਦੌਰਾਨ ਖ਼ਾਸ ਕਰਕੇ ਕੋਵਿਡ ਮਹਾਂਮਾਰੀ ਤੋ ਬਾਅਦ ਬੱਚਿਆਂ ਵਿੱਚ ਮਾਇਓਪੀਆ (ਨਜ਼ਦੀਕੀ ਨਜ਼ਰ ਦੀ ਕਮੀ) ਤੇਜ਼ੀ ਨਾਲ ਵਧੀ ਹੈ। ਮੋਬਾਈਲ ਫੋਨਾਂ, ਆਨਲਾਈਨ ਕਲਾਸਾਂ ਅਤੇ ਸਕਰੀਨ ਟਾਈਮ ਨੇ ਇਸ ਸਮੱਸਿਆ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ। ਚਿੰਤਾ ਦੀ ਗੱਲ ਇਹ ਹੈ ਕਿ ਮਾਇਓਪੀਆ ਇਕ ਵਾਰ ਸ਼ੁਰੂ ਹੋਣ ’ਤੇ ਉਮਰ ਨਾਲ ਵੱਧਦੀ ਜਾਂਦੀ ਹੈ ਅਤੇ ਜੇਕਰ ਸਮੇਂ ਸਿਰ ਇਲਾਜ ਨਾ ਹੋਵੇ ਤਾਂ ਇਹ ਗੰਭੀਰ ਨੇਤਰ ਰੋਗਾਂ ਦਾ ਕਾਰਨ ਬਣ ਸਕਦੀ ਹੈ। ਇਸ ਕਲੀਨਿਕ ਦਾ ਮੁੱਖ ਉਦੇਸ਼ ਬੱਚਿਆਂ ਵਿੱਚ ਨਜ਼ਰ ਦੀ ਕਮਜ਼ੋਰੀ ਨੂੰ ‘ਰੋਕਣਾ’ ਹੈ, ਨਾ ਕਿ ਸਿਰਫ਼ ਚਸ਼ਮੇ ਦੇ ਨੰਬਰ ਨੂੰ ‘ਬਦਲਣਾ’। ਇੱਥੇ ਬੱਚਿਆਂ ਦੀ ਨਜ਼ਰ ਦੇ ਵਾਧੇ ਨੂੰ ਰੋਕਣ ਲਈ ਅਤਿ-ਆਧੁਨਿਕ ਡਾਇਗਨੌਸਟਿਕ ਅਤੇ ਇਲਾਜ ਸਹੂਲਤਾਂ ਉਪਲਬਧ ਹੋਣਗੀਆਂ। ਸੋਹਾਣਾ ਹਸਪਤਾਲ ਦੀ ਸੀਓਓ ਅਤੇ ਸੀਨੀਅਰ ਸਰਜਨ, ਡਾ. ਅਮਨਪ੍ਰੀਤ ਕੌਰ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਮਾਇਓਪੀਆ ਸਿਰਫ਼ ਇੱਕ ਮਾਮੂਲੀ ਨੁਸਖ਼ਾ ਨਹੀਂ ਹੈ। ਇਹ ਇੱਕ ਗੰਭੀਰ ਬਿਮਾਰੀ ਹੈ ਜੋ ਵੱਡੇ ਹੋ ਕੇ ਅੱਖਾਂ ਨੂੰ ਹੋਰ ਨੁਕਸਾਨ ਪਹੁੰਚਾ ਸਕਦੀ ਹੈ। ਸਾਡਾ ਨਵਾਂ ਕਲੀਨਿਕ ਸਿਰਫ਼ ਨਜ਼ਰ ਦੇ ਘੱਟਣ ਵੱਧਣ ’ਤੇ ਹੀ ਨਜ਼ਰ ਨਹੀਂ ਰੱਖੇਗਾ, ਸਗੋਂ ਮਾਹਰ ਡਾਕਟਰਾਂ, ਥੈਰੇਪਿਸਟਾਂ ਤੇ ਆਧੁਨਿਕ ਤਕਨੀਕਾਂ ਦੀ ਇੱਕ ਸਮਰਪਿਤ ਟੀਮ ਦੇ ਨਾਲ ਇਸਦੇ ਵਾਧੇ ਨੂੰ ਜੜ੍ਹ ਤੋ ਰੋਕੇਗਾ। ਇਸ ਮੌਕੇ ਬੋਲਦਿਆਂ ਟਰੱਸਟ ਦੇ ਸਕੱਤਰ ਗੁਰਮੀਤ ਸਿੰਘ ਨੇ ਕਿਹਾ ਕਿ ਸੋਹਾਣਾ ਹਸਪਤਾਲ ਨੇ ਹਮੇਸ਼ਾ ਲੋਕਾਂ ਦੀਆਂ ਜ਼ਰੂਰਤਾਂ ਨੂੰ ਪਹਿਲ ਦਿੱਤੀ ਹੈ। ਅਸੀਂ ਦੇਖਿਆ ਕਿ ਇਸ ਮਾਇਓਪੀਆ ਕਲੀਨਿਕ ਦੀ ਕਿੰਨੀ ਜ਼ਰੂਰਤ ਹੈ। ਇਹ ਕਲੀਨਿਕ ਸਭ ਤੋ ਨਵੀਨਤਮ ਉਪਕਰਣਾਂ ਨਾਲ ਲੈਸ ਹੈ, ਜਿਸ ਨਾਲ ਸਾਡੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਹੋਵੇਗਾ। ਇਹ ਵਿਸ਼ੇਸ਼ ਕਲੀਨਿਕ ਹਰ ਹਫ਼ਤੇ ਮੰਗਲਵਾਰ, ਵੀਰਵਾਰ ਅਤੇ ਸ਼ੁੱਕਰਵਾਰ ਨੂੰ ਬਾਅਦ ਦੁਪਹਿਰ 3 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਖੁੱਲ੍ਹਾ ਰਹੇਗਾ। ਰੋਜ਼ਾਨਾ 800-900 ਮਰੀਜ਼ਾਂ ਦੀ ਦੇਖਭਾਲ ਕਰਨ ਵਾਲਾ ਸੋਹਾਣਾ ਹਸਪਤਾਲ ਇਸ ਨਵੇਂ ਕਦਮ ਨਾਲ ਉੱਤਰੀ ਭਾਰਤ ਵਿੱਚ ਅੱਖਾਂ ਦੀ ਸਿਹਤ ਦੇ ਮਿਆਰ ਨੂੰ ਇੱਕ ਨਵੀਂ ਉਚਾਈ ’ਤੇ ਲੈ ਗਿਆ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ