Share on Facebook Share on Twitter Share on Google+ Share on Pinterest Share on Linkedin ਮੇਅਰ ਨੇ ਸਿਲਵੀ ਪਾਰਕ ਫੇਜ਼-10 ਵਿੱਚ ਯੋਗਾ ਸ਼ੈੱਡ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ ਜੇਕਰ ਸੀਨੀਅਰ ਸਿਟੀਜਨ ਖੁਸ਼ ਹੋ ਜਾਣ ਤਾਂ ਸਮਝੋ ਸਾਰਾ ਸ਼ਹਿਰ ਖੁਸ਼: ਮੇਅਰ ਜੀਤੀ ਸਿੱਧੂ ਨਬਜ਼-ਏ-ਪੰਜਾਬ, ਮੁਹਾਲੀ, 24 ਸਤੰਬਰ: ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਹੈ ਕਿ ਜੇਕਰ ਸੀਨੀਅਰ ਸਿਟੀਜਨ ਖੁਸ਼ ਹੋ ਜਾਣ ਤਾਂ ਸਮਝ ਲਓ ਸਾਰਾ ਸ਼ਹਿਰ ਖੁਸ਼ ਹੈ। ਇੱਥੋਂ ਦੇ ਫੇਜ਼-10 ਸਥਿਤ ਸਿਲਵੀ ਪਾਰਕ ਵਿੱਚ 17 ਲੱਖ ਰੁਪਏ ਦੀ ਲਾਗਤ ਨਾਲ ਯੋਗਾ ਸ਼ੈਡ ਬਣਾਉਣ ਦੇ ਕੰਮ ਦੀ ਸ਼ੁਰੂਆਤ ਕਰਨ ਮੌਕੇ ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਸਿਲਵੀ ਪਾਰਕ ਵਿੱਚ ਇੱਕ ਪ੍ਰੋਗਰਾਮ ਦੌਰਾਨ ਸਥਾਨਕ ਵਸਨੀਕਾਂ ਅਤੇ ਸੀਨੀਅਰ ਸਿਟੀਜਨਾਂ ਨੇ ਆਪਣੀਆਂ ਸਮੱਸਿਆਵਾਂ ਸਾਹਮਣੇ ਰੱਖੀਆਂ ਸਨ, ਜਿਨ੍ਹਾਂ ਵਿੱਚ ਮੋਟਰਾਂ ਲਗਾ ਕੇ ਫੁਹਾਰਾ ਚਾਲੂ ਕਰਵਾਉਣ, ਯੋਗਾ ਸ਼ੈਡ ਬਣਾਉਣ ਅਤੇ ਪਾਰਕ ਵਿੱਚ ਥਾਂ ਥਾਂ ਉੱਤੇ ਲੋੜ ਅਨੁਸਾਰ ਡਸਟਬਿਨ ਲਗਾਉਣ ਦੀ ਮੰਗ ਸ਼ਾਮਲ ਸੀ। ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਵਸਨੀਕਾਂ ਨੇ ਸ਼ਿਕਾਇਤ ਕੀਤੀ ਸੀ ਕਿ ਮੌਸਮ ਖ਼ਰਾਬ ਹੋਣ ਤੇ ਯੋਗਾ ਨਹੀਂ ਕੀਤਾ ਜਾ ਸਕਦਾ ਅਤੇ ਇਸ ਸਮੱਸਿਆ ਦਾ ਹੱਲ ਕਰਨ ਲਈ ਇਹ ਯੋਗਾ ਸ਼ੈਡ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਫੁਹਾਰਾ ਵੀ ਜਲਦ ਚਾਲੂ ਕਰ ਦਿੱਤਾ ਜਾਵੇਗਾ ਅਤੇ ਡਸਟਬੀਨ ਵੀ ਛੇਤੀ ਲਗਾਏ ਜਾਣਗੇ ਜੋ ਕਿ ਪਹਿਲਾਂ ਹੀ ਮੰਗਾਏ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਗਲੇ ਪੰਦਰਾਂ ਦਿਨਾਂ ਵਿੱਚ ਯੋਗਾ ਸ਼ੈੱਡ ਤਿਆਰ ਹੋ ਜਾਵੇਗਾ ਅਤੇ ਸ਼ਹਿਰ ਦੇ ਵਸਨੀਕ ਇਸ ਦਾ ਪੂਰਾ ਲਾਭ ਲੈ ਸਕਣਗੇ। ਇਸ ਮੌਕੇ ਕੌਂਸਲਰ ਕੌਂਸਲਰ ਕਮਲਪ੍ਰੀਤ ਸਿੰਘ ਬਨੀ, ਬਾਲਾ ਸਿੰਘ, ਜਸਵਿੰਦਰ ਸ਼ਰਮਾ, ਸੰਨੀ ਕੰਡਾ, ਕੁਲਵੰਤ ਸਿੰਘ, ਸੁਰਜੀਤ ਸਿੰਘ (ਯੋਗਾ ਇੰਚਾਰਜ), ਦਰਸ਼ਨ ਧਾਲੀਵਾਲ, ਰਸ਼ਪਾਲ, ਬੀ.ਐਸ. ਛਾਠਾ, ਅਜਾਇਬ ਸਿੰਘ, ਨਿਰਮਲ ਸਿੰਘ ਚਹਲ, ਜਸਬੀਰ ਸਿੰਘ ਸਿੱਧੂ, ਦਿਲਜੀਤ ਸਿੰਘ, ਅਵਤਾਰ ਸਿੰਘ, ਐਸ.ਐਸ. ਧਨੋਆ, ਗੁਰਵਿੰਦਰ ਸਿੰਘ ਢੱਲੀਵਾਲ, ਸੁਖਬੀਰ ਸਿੰਘ ਵਿਰਕ, ਕਰਨੈਲ ਸਿੰਘ, ਧਰਮ ਸਿੰਘ, ਜੇ.ਪੀ. ਢੋਕੀ ਸਮੇਤ ਕਈ ਹੋਰ ਵਸਨੀਕ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ