ਟਰੱਕ ਯੂਨੀਅਨ ਮੁਹਾਲੀ ਵਿਖੇ ਟਰੈਫ਼ਿਕ ਜਾਗੂਕਤਾ ਸੈਮੀਨਾਰ

ਨਬਜ਼-ਏ-ਪੰਜਾਬ, ਮੁਹਾਲੀ, 23 ਸਤੰਬਰ:
ਜ਼ਿਲ੍ਹਾ ਟਰੈਫ਼ਿਕ ਪੁਲੀਸ ਵੱਲੋਂ ਡੀਐਸਪੀ (ਟਰੈਫ਼ਿਕ) ਕਰਨੈਲ ਸਿੰਘ ਦੀ ਅਗਵਾਈ ਹੇਠ ਦਾਰਾ ਸਟੂਡੀਊ ਦੇ ਸਾਹਮਣੇ ਮੁਹਾਲੀ ਟਰੱਕ ਯੂਨੀਅਨ ਫੇਜ਼-6 ਵਿੱਚ ਸੈਮੀਨਾਰ ਕਰਵਾਇਆ ਗਿਆ। ਜਿਸ ਦੌਰਾਨ ਡੀਐਸਪੀ ਕਰਨੈਲ ਸਿੰਘ ਨੇ ਟਰੱਕ ਡਰਾਈਵਰਾਂ ਨੂੰ ਸ਼ਰਾਬ ਪੀਕੇ ਕੇ ਗੱਡੀ ਨਾ ਚਲਾਉਣ ਦੀ ਹਦਾਇਤ ਕੀਤੀ ਅਤੇ ਸ਼ਰਾਬੀ ਡਰਾਈਵਰਾਂ ਨੂੰ ਨਸ਼ੇ ਵਿੱਚ ਵਾਹਨ ਚਲਾਉਣ ਦੇ ਨੁਕਸਾਨ ਬਾਰੇ ਦੱਸਿਆ।
ਡੀਐਸਪੀ ਕਰਨੈਲ ਸਿੰਘ ਨੇ ਕਿਹਾ ਕਿ ਟਰੱਕ ਜਾਂ ਕੋਈ ਹੋਰ ਗੱਡੀ ਨੂੰ ਚਲਾਉਂਦੇ ਵਕਤ ਵਾਈਟ ਲਾਈਨ ਅਤੇ ਜ਼ੈਬਰਾ ਕਰਾਸਿੰਗ ਅਤੇ ਰੈਡ ਲਾਈਟ ਦਾ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੈ ਕਿਉਂਕਿ ਇਸ ਕਾਰਨ ਕਈ ਦੁਰਘਟਨਾਵਾਂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਛੋਟੀ ਉਮਰ ਦੇ ਬੱਚਿਆਂ ਨੂੰ ਸਕੂਟਰ, ਅਤੇ ਕਾਰ ਆਦਿ ਨਹੀਂ ਦੇਣੀਆਂ ਚਾਹੀਦੀਆਂ ਜਿਸ ਨਾਲ ਵੱਡੇ ਹਾਦਸੇ ਵਾਪਰ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਕਾਨੂੰਨ ਦੀ ਉਲੰਘਣ ਕਰਨ ਵਾਲਿਆਂ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਬੱਚਿਆਂ ਵਿੱਚ ਨਸ਼ਿਆਂ ਪ੍ਰਤੀ ਵੱਧ ਰਹੇ ਰੁਝਾਨ ਬਾਰੇ ਚਿੰਤਾ ਪ੍ਰਗਟ ਕਰਦਿਆਂ ਡੀਐਸਪੀ ਕਰਨੈਲ ਸਿੰਘ ਨੇ ਮਾਪਿਆਂ ਨੂੰ ਬੱਚਿਆ ਦਾ ਧਿਆਨ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਕੋਈ ਤਸਕਰੀ ਜਾਂ ਕੋਈ ਨਸ਼ੇ ਵੇਚਣ ਵਾਲਾ ਬੰਦਾ ਹੋਵੇ ਤਾਂ ਉਸ ਬਾਰੇ ਤੁਰੰਤ ਪੁਲੀਸ ਨੂੰ ਇਤਲਾਹ ਦਿੱਤੀ ਜਾਵੇ। ਇਸ ਮੌਕੇ ਟਰੈਫਿਕ ਇੰਚਾਰਜ ਇੰਸਪੈਕਟਰ ਤਜਿੰਦਰ ਸਿੰਘ, ਕੁਲਵੰਤ ਸਿੰਘ, ਰਣਜੀਤ ਸਿੰਘ, ਟਰੱਕ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਸਿੰਘ ਰਾਜੂ ਅਤੇ ਟਰੱਕ ਯੂਨੀਅਨ ਦੇ ਹੋਰ ਅਹੁਦੇਦਾਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In Traffic

Check Also

ਬੱਸ ਅੱਡੇ ਨੇੜਲੀ ਸੜਕ ਖੋਲ੍ਹਣ ਲਈ ਕੰਪਨੀ ਤੇ ਅਧਿਕਾਰੀ ਸਾਂਝੇ ਯਤਨ ਕਰਨ: ਮੁੱਖ ਪ੍ਰਸ਼ਾਸਕ

ਬੱਸ ਅੱਡੇ ਨੇੜਲੀ ਸੜਕ ਖੋਲ੍ਹਣ ਲਈ ਕੰਪਨੀ ਤੇ ਅਧਿਕਾਰੀ ਸਾਂਝੇ ਯਤਨ ਕਰਨ: ਮੁੱਖ ਪ੍ਰਸ਼ਾਸਕ ਗਮਾਡਾ ਦੀ ਮੁੱਖ ਪ੍…