ਹੜ੍ਹ ਪੀੜ੍ਹਤ ਪਰਿਵਾਰਾਂ ਲਈ ਹਰ ਪੰਜਾਬੀ ਦਿਲ ਖੋਲ੍ਹ ਕੇ ਯੋਗਦਾਨ ਪਾਵੇ: ਸੁਖਬੀਰ ਬਾਦਲ

ਪੰਜਾਬ ਵਿੱਚ ਹੜ੍ਹ ਪ੍ਰਭਾਵਿਤ ਖੇਤਰਾਂ ਲਈ 50 ਟਰੱਕ ਪਸ਼ੂਆਂ ਦਾ ਆਚਾਰ ਤੇ ਫ਼ੀਡ ਭੇਜਣ ਦਾ ਫ਼ੈਸਲਾ

ਅਕਾਲੀ ਆਗੂ ਸੁਖਬੀਰ ਬਾਦਲ ਨੇ ਮੁਹਾਲੀ ਦੇ ਸਨਅਤਕਾਰਾਂ ਅਤੇ ਨਿਵੇਸ਼ਕਾਂ ਨਾਲ ਕੀਤੀ ਮੀਟਿੰਗ

ਨਬਜ਼-ਏ-ਪੰਜਾਬ, ਮੁਹਾਲੀ, 4 ਸਤੰਬਰ:
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁਹਾਲੀ ਦੇ ਫੇਜ਼-7 ਦੇ ਸਨਅਤੀ ਖੇਤਰ ਵਿਖੇ ਸਨਅਤਕਾਰਾਂ ਨਾਲ ਅਤੇ ਸੈਕਟਰ-78 ਵਿਖੇ ਰੀਅਲ ਅਸਟੇਟ ਕਾਰੋਬਾਰੀਆਂ ਅਤੇ ਨਿਵੇਸ਼ਕਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਹਨਾਂ ਸਨਅਤਕਾਰਾਂ ਅਤੇ ਨਿਵੇਸ਼ਕਾਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਸਥਿਤੀ ਅਤੇ ਲੋਕਾਂ ਦੇ ਦਰਦ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਉਹ ਅਕਾਲੀ ਦਲ ਦੇ ਵਰਕਰਾਂ ਨਾਲ ਉਹ ਪਹਿਲੇ ਦਿਨ ਤੋੱ ਹੜ੍ਹ ਪੀੜਤਾਂ ਖੇਤਰਾਂ ਵਿਚ ਵਿਚਰ ਰਹੇ ਹਨ। ਲੋਕਾਂ ਨੂੰ ਲੋੜ ਅਨੁਸਾਰ ਰਸਦਾਂ ਅਤੇ ਵਸਤਾਂ ਮੁਹੱਈਆ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਹੜ੍ਹ ਸਰਕਾਰ ਦੀ ਨਾਲਾਇਕੀ ਦਾ ਸਿੱਟਾ ਹਨ ਅਤੇਜੇਕਰ 2023 ਦੇ ਹੜ੍ਹਾਂ ਤੋੱ ਸਰਕਾਰ ਨੇ ਕੋਈ ਸਬਕ ਸਿੱਖਿਆ ਹੁੰਦਾ ਤਾਂ ਅੱਜ ਪੰਜਾਬ ਨੂੰ ਇਹ ਦਿਨ ਨਹੀੱ ਵੇਖਣੇ ਪੈਣੇ ਸਨ।
ਸੁਖਬੀਰ ਬਾਦਲ ਨੇ ਕਿਹਾ ਕਿ ਅੱਜ ਸਾਰਿਆਂ ਨੂੰ ਹੜ੍ਹ ਪੀੜਤਾਂ ਨਾਲ ਖੜਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਸ਼ੂਆਂ ਲਈ ਚਾਰੇ ਦੀ ਬਹੁਤ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿਹਾ ਕਿ ਅਕਾਲੀ ਦਲ ਵੱਲੋੱ ਜਲੰਧਰ ਵਿਖੇ ਬਾਕਾਇਦਾ ਰਾਹਤ ਕੈਂਪ ਚਾਲੂ ਕਰਕੇ ਲੋਕਾਂ ਦੀ ਮੰਗ ਦੀ ਪੂਰਤੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਮੁੱਚੇ ਪੰਜਾਬ ’ਚੋਂ ਅਕਾਲੀ ਵਰਕਰ ਰਾਹਤ ਸਮੱਗਰੀ ਭੇਜ ਰਹੇ ਹਨ। ਇਸ ਮੌਕੇ ਸਨਅਤਕਾਰਾਂ ਅਤੇ ਨਿਵੇਸ਼ਕਾਂ ਵੱਲੋਂ ਸੁਖਬੀਰ ਬਾਦਲ ਦੀ ਪ੍ਰੇਰਣਾ ਉੱਤੇ ਹੜ੍ਹ ਪੀੜਤ ਖੇਤਰਾਂ ਵਿਖੇ ਪਸ਼ੂਆਂ ਲਈ 50 ਟਰੱਕ ਫੀਡ ਅਤੇ ਪਸ਼ੂ ਆਚਾਰ ਭੇਜਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਵਸਤਾਂ ਉੱਤੇ ਪੰਜਾਹ ਲੱਖ ਦੇ ਕਰੀਬ ਰਾਸ਼ੀ ਖਰਚ ਹੋਵੇਗੀ, ਜਿਹੜੀ ਸਨਅਤਕਾਰਾਂ ਅਤੇ ਕਾਰੋਬਾਰੀਆਂ ਵੱਲੋਂ ਅਦਾ ਕੀਤੀ ਜਾਵੇਗੀ।
ਇਸ ਮੌਕੇ ਅਕਾਲੀ ਦਲ ਦੇ ਜਨਰਲ ਸਕੱਤਰ ਡਾ. ਦਲਜੀਤ ਸਿੰਘ ਚੀਮਾ, ਮੁਹਾਲੀ ਜ਼ਿਲ੍ਹੇ ਦੇ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ, ਮੁੱਖ ਬੁਲਾਰੇ ਸ਼ਮਸ਼ੇਰ ਸਿੰਘ ਪੁਰਖਾਲਵੀ, ਤੇਜਿੰਦਰ ਸਿੰਘ ਮਿੱਡੂਖੇੜਾ, ਹਰਮਨਪ੍ਰੀਤ ਸਿੰਘ ਪ੍ਰਿੰਸ, ਪਰਮਜੀਤ ਸਿੰਘ ਕਾਹਲੋਂ, ਪ੍ਰਿਥੀਪਾਲ ਸਿੰਘ ਬੋਪਾਰਾਏ, ਸਾਬਕਾ ਚੇਅਰਮੈਨ ਜਸਬੀਰ ਸਿੰਘ ਜੱਸਾ, ਹਰਪ੍ਰੀਤ ਸਿੰਘ ਡਡਵਾਲ, ਸਰਬਜੀਤ ਸਿੰਘ ਪਾਰਸ, ਸੁਖਵਿੰਦਰ ਸਿੰਘ ਛਿੰਦੀ, ਗੁਰਮੀਤ ਸਿੰਘ ਭਾਟੀਆ, ਡਾ. ਕਰਨਪ੍ਰੀਤ ਸਿੰਘ, ਹਰਜੀਤ ਸਿੰਘ, ਜਗਦੀਪ ਸਿੰਘ, ਇਕਬਾਲ ਸਿੰਘ, ਜਸਦੀਪ ਸਿੰਘ ਬਰਾੜ, ਮਨਵੀਰ ਸਿੰਘ ਸਿੱਧੂ, ਜਸਪ੍ਰੀਤ ਸਿੰਘ ਸੋਨੀ ਬੜੀ, ਰਮਨਦੀਪ ਸਿੰਘ ਬਾਵਾ, ਕਰਮ ਸਿੰਘ ਬੱਬਰਾ, ਮਨਜੀਤ ਸਿੰਘ ਮਾਨ, ਪ੍ਰਦੀਪ ਭਾਰਜ, ਗੁਰਵਿੰਦਰ ਸਿੰਘ ਬਾਕਰਪੁਰ, ਬਿਕਰਮਜੀਤ ਸਿੰਘ ਗੀਗੇਮਾਜਰਾ, ਬਲਵਿੰਦਰ ਸਿੰਘ ਲਖਨੌਰ, ਅਵਤਾਰ ਸਿੰਘ ਦਾਊਂ, ਗੁਰਦੀਪ ਸਿੰਘ ਵਿੱਕੀ ਮਨੌਲੀ ਸਾਰੇ ਸਰਕਲ, ਕੇਸਰ ਸਿੰਘ ਬਲੌਂਗੀ, ਗੁਰਮੀਤ ਸਿੰਘ ਮੌਲੀ, ਜਸਪਾਲ ਸਿੰਘ ਸੋਹਾਣਾ, ਨੰਬਰਦਾਰ ਹਰਵਿੰਦਰ ਸਿੰਘ ਸੋਹਾਣਾ ਅਤੇ ਬਲਜੀਤ ਸਿੰਘ ਦੈੜੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ ਨਬਜ਼-ਏ-ਪੰਜਾਬ, ਚੰਡ…