Share on Facebook Share on Twitter Share on Google+ Share on Pinterest Share on Linkedin ਅਮਰੀਕਾ ਦੀਆਂ ਟੈਰਿਫ਼ ਧਮਕੀਆਂ ਤੋਂ ਭਾਰਤ ਨੂੰ ਡਰਨ ਦੀ ਲੋੜ ਨਹੀਂ: ਖੱਟਰ ਨਬਜ਼-ਏ-ਪੰਜਾਬ, ਮੁਹਾਲੀ, 1 ਸਤੰਬਰ: ਕੇਂਦਰੀ ਬਿਜਲੀ, ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਚੰਡੀਗੜ੍ਹ ਯੂਨੀਵਰਸਿਟੀ ਦੇ ਘੜੂੰਆਂ ਕੈਂਪਸ ਵਿਖੇ ਦੇਸ਼ ਦੇ ਸਭ ਤੋਂ ਵੱਡੇ ਯੂਨੀਵਰਸਿਟੀ ਸੰਚਾਲਿਤ ਸਟਾਰਟਅੱਪ ਲਾਂਚਪੈਡ ਚ#39;ਕੈਂਪਸ ਟੈਂਕ ਪੰਜਾਬਚ#39; ਦਾ ਆਗ਼ਾਜ਼ ਕੀਤਾ। ਦੱਸ ਦਈਏ ਕਿ ਕੈਂਪਸ ਟੈਂਕ ਪੰਜਾਬ ਚੰਡੀਗੜ੍ਹ ਯੂਨੀਵਰਸਿਟੀ ਦਾ ਸਟਾਰਟਅੱਪ ਲਾਂਚਪੈਡ ਹੈ, ਜਿਸ ਨੂੰ ਦੇਸ਼ ਦੇ ਸਭ ਤੋਂ ਵੱਡੇ ਨੌਕਰੀ ਪਲੇਟਫਾਰਮ ਅਪਨਾ ਅਤੇ ਨਿਵੇਸ਼ ਕੰਪਨੀ ਵੈਂਚਰ ਕੈਟਾਲਿਸਟ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਦਾ ਉਦੇਸ਼ ਵਿਸ਼ਾਲ ਤੇ ਦੂਰਅੰਦੇਸ਼ੀ ਵਾਲੇ ਵਿਦਿਆਰਥੀ ਨਵੀਨਤਾਕਾਰਾਂ ਦੇ ਅਨੋਖੇ ਸਟਾਰਟਅੱਪ ਆਈਡੀਆਜ਼ ਨੂੰ ਫੰਡਿੰਗ ਪ੍ਰਦਾਨ ਕਰਨਾ ਹੈ, ਤਾਂ ਜੋ ਭਾਰਤ ਪੂਰੀ ਦੁਨੀਆ ਵਿੱਚ ਸਟਾਰਟਅੱਪ ਈਕੋਸਿਸਟਮ ਬਣ ਕੇ ਉੱਭਰੇ ਅਤੇ ਨੌਜਵਾਨਾਂ ਨੂੰ ਆਪਣੇ ਵਿਚਾਰਾਂ ਨੂੰ ਹਕੀਕਤ ਬਣਾਉਣ ਲਈ ਇੱਕ ਸ਼ਕਤੀਸ਼ਾਲੀ ਪਲੇਟਫ਼ਾਰਮ ਮਿਲੇ। ਕੈਂਪਸ ਟੈਂਕ ਪੰਜਾਬ ਦੇ ਲਾਂਚ ਸਮਾਰੋਹ ਵਿੱਚ ਕੇਂਦਰੀ ਬਿਜਲੀ, ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਮਨੋਹਰ ਲਾਲ ਖੱਟਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਅਮਰੀਕਾ ਦੀਆਂ ਟੈਰਿਫ਼ ਧਮਕੀਆਂ ਤੋਂ ਭਾਰਤ ਨੂੰ ਡਰਨ ਦੀ ਲੋੜ ਨਹੀਂ ਹੈ। ਇਸ ਮੌਕੇ ਸੰਸਦ ਮੈਂਬਰ (ਰਾਜ ਸਭਾ) ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ, ਚੰਡੀਗੜ੍ਹ ਯੂਨੀਵਰਸਿਟੀ ਦੇ ਸੀਨੀਅਰ ਮੈਨੇਜਿੰਗ ਡਾਇਰੈਕਟਰ ਦੀਪਿੰਦਰ ਸਿੰਘ ਸੰਧੂ, ਅਪਨਾ ਦੇ ਉੱਪ ਪ੍ਰਧਾਨ ਡਾ. ਪ੍ਰੀਤ ਦੀਪ ਸਿੰਘ, ਵੈਂਚਰ ਕੈਟਾਲਿਸਟਸ ਦੇ ਮੁੱਖ ਨਿਵੇਸ਼ ਅਧਿਕਾਰੀ ਵੰਸ਼ ਓਬਰਾਏ, ਅਤੇ ਪੰਜਾਬ ਦੇ ਸਟਾਰਟਅੱਪ ਸੈੱਲ ਦੇ ਸੰਯੁਕਤ ਨਿਰਦੇਸ਼ਕ (ਜੁਆਇੰਟ ਡਾਇਰੈਕਟਰ) ਦੀਪਇੰਦਰ ਸਿੰਘ ਸ਼ਾਮਲ ਸਨ। ਇਸ ਲਾਂਚ ਈਵੈਂਟ ਵਿੱਚ ਪ੍ਰਸਿੱਧ ਉਦਮੀ, ਕਾਰੋਬਾਰੀ, ਉੱਦਮੀ ਪੂੰਜੀਪਤੀ, ਪ੍ਰਸਿੱਧ ਸਿੱਖਿਆ ਸ਼ਾਸਤਰੀ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਉਤਰਾਖੰਡ, ਰਾਜਸਥਾਨ, ਉੱਤਰ ਪ੍ਰਦੇਸ਼ ਸਮੇਤ ਕਈ ਰਾਜਾਂ ਦੇ ਪ੍ਰਮੁੱਖ ਅਕਾਦਮਿਕ ਸੰਸਥਾਵਾਂ ਦੇ ਉੱਭਰ ਰਹੇ ਸਟਾਰਟਅੱਪ ਸੰਸਥਾਪਕ, ਖੇਤਰੀ ਇਨਕਿਊਬੇਟਰ, ਹੈਕਾਥੌਨ ਜੇਤੂ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੁਆਰਾ ਇਨਕਿਊਬੇਟ ਕੀਤੇ ਸਟਾਰਟਅੱਪਸ ਦੇ ਸੰਸਥਾਪਕ ਸ਼ਾਮਲ ਹੋਏ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ