ਮੁਹਾਲੀ ਨਗਰ ਨਿਗਮ ਦੀ ਪਹਿਲੀ ਮੀਟਿੰਗ ਵਿੱਚ ਪਾਸ ਕੀਤਾ ਸੀ ਹੱਦਬੰਦੀ ਦਾ ਮਤਾ: ਜੀਤੀ ਸਿੱਧੂ

ਹੁਣ ਸਿਰਫ਼ ਹੱਦਬੰਦੀ ਵਧਾਉਣ ਦੇ ਮਤੇ ’ਤੇ ਹੋ ਰਹੀ ਹੈ ਸਿਹਰਾ ਲੈਣ ਦੀ ਰਾਜਨੀਤੀ

ਨਬਜ਼-ਏ-ਪੰਜਾਬ, ਮੁਹਾਲੀ, 10 ਜੁਲਾਈ:
ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਦਾਅਵਾ ਕੀਤਾ ਹੈ ਕਿ ਨਗਰ ਨਿਗਮ ਮੁਹਾਲੀ ਦੀ ਚੋਣ ਮੌਕੇ ਉਹਨਾਂ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਨਗਰ ਨਿਗਮ ਦੀ ਹੱਦਬੰਦੀ ਵਧਾ ਕੇ ਬਲੌਂਗੀ, ਬੜਮਾਜਰਾ, ਬਲਿਆਲੀ, ਟੀਡੀਆਈ ਸਿਟੀ, ਸੈਕਟਰ 90-91, 82 ਆਦਿ ਇਲਾਕਿਆਂ ਨੂੰ ਸ਼ਾਮਲ ਕਪੀਪਤਾ ਜਾਵੇਗਾ ਅਤੇ ਇਸ ਵਾਅਦੇ ਨੂੰ ਪਹਿਲੀ ਹੀ ਮੀਟਿੰਗ ਵਿੱਚ ਨਗਰ ਨਿਗਮ ਵਿੱਚ ਮਤੇ ਦੇ ਰੂਪ ਵਿੱਚ ਪੇਸ਼ ਕਰਕੇ ਪਾਸ ਕਰਵਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਦਲਣ ਤੋੱ ਬਾਅਦ ਸਿਆਸੀ ਦਬਾਅ ਹੇਠ ਇਸ ਮਤੇ ਨੂੰ ਸਥਾਨਕ ਸਰਕਾਰ ਵਿਭਾਗ ਵਿੱਚ ਰੋਕ ਦਿੱਤਾ ਗਿਆ। ਉਹਨਾਂ ਨੇ ਸਾਫ ਕੀਤਾ ਕਿ ਹੁਣ ਕੁਝ ਲੋਕ ਹੱਦਬੰਦੀ ਵਧਾਉਣ ਦਾ ਸਿਹਰਾ ਆਪਣੇ ਸਿਰ ਲੈਣ ਦੀ ਕੋਸ਼ਿਸ਼ ਕਰ ਰਹੇ ਹਨ, ਜਦਕਿ ਅਸਲੀਅਤ ਇਹ ਹੈ ਕਿ ਇਹ ਯਤਨ ਉਹਨਾਂ ਨੇ ਕੀਤਾ ਸੀ।
ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਮੁਹਾਲੀ ਦੇ ਨਾਲ ਲੱਗਦੇ ਅਤੇ ਮੁਹਾਲੀ ਵਿੱਚ ਪੈਂਦੇ ਸਾਰੇ ਖੇਤਰਾਂ ਦੇ ਲੋਕਾਂ ਨੂੰ ਮੁਹਾਲੀ ਨਗਰ ਨਿਗਮ ਵਰਗੀਆਂ ਬੁਨਿਆਦੀ ਸੁਵਿਧਾਵਾਂ ਮਿਲਣ ਦਾ ਪੂਰਾ ਹੱਕ ਹੈ। ਉਹਨਾਂ ਨੇ ਖਾਸ ਤੌਰ ਤੇ ਬਲੌਂਗੀ, ਬੜ ਮਾਜਰਾ ਅਤੇ ਪੇੱਡੂ ਇਲਾਕਿਆਂ ਦੇ ਲੋਕਾਂ ਲਈ ਸੀਵਰੇਜ, ਸਟਰੀਟ ਲਾਈਟ, ਪਾਣੀ, ਸਫ਼ਾਈ ਅਤੇ ਸੜਕਾਂ ਮੁਹਾਲੀ ਸ਼ਹਿਰ ਵਰਗੀਆਂ ਹੀ ਸੁਵਿਧਾਵਾਂ ਦੇਣ ਦੀ ਗੱਲ ਕੀਤੀ।
ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਗਮਾਡਾ ਵੱਲੋੱ ਡੰਪਿੰਗ ਗਰਾਊੱਡ ਲਈ ਝੰਜੇੜੀ ਵਿਖੇ ਜ਼ਮੀਨ ਦੇਣ ਤੇ ਪੈਦਾ ਹੋਏ ਵਿਵਾਦ ਬਾਰੇ ਕਿਹਾ ਕਿ ਉਹਨਾਂ ਨੇ ਗਮਾਡਾ ਤੋਂ ਝੰਜੇੜੀ ਦੀ ਜ਼ਮੀਨ ਨਹੀਂ ਮੰਗੀ, ਬਲਕਿ ਮੁੱਖ ਪ੍ਰਸ਼ਾਸਕ ਗਮਾਡਾ ਨੇ ਝੰਜੇੜੀ ਵਿਖੇ ਜ਼ਮੀਨ ਦੇਣ ਦੀ ਗੱਲ ਕੀਤੀ ਸੀ। ਉਹਨਾਂ ਕਿਹਾ ਕਿ ਗਮਾਡਾ ਮੌਜੂਦਾ ਮਸਲੇ ਦੇ ਹੱਲ ਲਈ ਕਿਤੇ ਵੀ ਜ਼ਮੀਨ ਉਪਲਬਧ ਕਰਵਾਏ (ਭਾਵੇਂ ਲਾਲੜੂ, ਡੇਰਾ ਬੱਸੀ ਜਾਂ ਕਿਸੇ ਹੋਰ ਥਾਂ) ਇਸ ਦੀ ਜ਼ਿੰਮੇਵਾਰੀ ਗਮਾਡਾ ਦੀ ਹੈ, ਅਤੇ ਇਹ ਕੰਮ ਫੌਰੀ ਤੌਰ ਤੇ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਕੂੜਾ ਪ੍ਰਬੰਧਨ ਦੀ ਸਮੱਸਿਆ ਬਹੁਤ ਵੱਡੀ ਹੈ। ਉਹਨਾਂ ਕਿਹਾ ਕਿ ਮੁਹਾਲੀ ਨਗਰ ਨਿਗਮ ਕੋਲ ਆਪਣੀ ਕੋਈ ਜਾਇਦਾਦ ਨਹੀੱ ਹੈ, ਜਿੱਥੇ ਕੂੜਾ ਡੰਪ ਕੀਤਾ ਜਾ ਸਕੇ, ਇਸ ਲਈ ਇਹ ਬੁਨਿਆਦੀ ਕੰਮ ਗਮਾਡਾ ਨੂੰ ਹੀ ਕਰਨੇ ਪੈਣਗੇ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ ਨਬਜ਼-ਏ-ਪੰਜਾਬ, ਚੰਡ…