ਐਂਟਰਟੇਨਮੈਂਟ ਪ੍ਰੈਸ ਐਸੋਸੀਏਸ਼ਨ (ਈਪੀਏ) ਦਾ ਗਠਨ, ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ

ਕੁਲਵੰਤ ਗਿੱਲ ਨੂੰ ਐਂਟਰਟੇਨਮੈਂਟ ਪ੍ਰੈਸ ਐਸੋਸੀਏਸ਼ਨ ‘ਈਪੀਏ’ ਦਾ ਪ੍ਰਧਾਨ ਥਾਪਿਆ

ਨਬਜ਼-ਏ-ਪੰਜਾਬ, ਮੁਹਾਲੀ, 10 ਜੁਲਾਈ:
ਪੰਜਾਬ ਹੁਣ ਮੰਨੋਰੰਜਨ ਦਾ ਹੱਬ ਬਣਦਾ ਜਾ ਰਿਹਾ ਹੈ ਅਤੇ ਪੰਜਾਬੀ ਫ਼ਿਲਮਾਂ ਵੱਡੀ ਗਿਣਤੀ ਵਿੱਚ ਬਣਨ ਕਰਕੇ ਵਪਾਰ ਵੀ ਵਧਿਆ ਹੈ, ਇਸੇ ਕਰਕੇ ਮੰਨੋਰੰਜਨ ਦੇ ਖੇਤਰ ਨੂੰ ਅੱਗੇ ਵਧਾਉਣ ਲਈ ਪੱਤਰਕਾਰਾਂ ਵਿੱਚ ਵੀ ਵਾਧਾ ਹੋਇਆ ਹੈ। ਫਿਰ ਚਾਹੇ ਉਹ ਸੈਟਾਲਾਈਟ ਚੈਨਲ ਹੋਣ ਜਾਂ ਫਿਰ ਵੈਬ ਚੈਨਲ ਹੋਣ। ਅੱਜ ਦੇ ਸੋਸ਼ਲ ਮੀਡੀਆ ਯੁੱਗ ਵਿੱਚ ਹਰ ਕੋਈ ਆਪਣਾ ਯੋਗਦਾਨ ਪਾ ਰਿਹਾ ਹੈ ਅਤੇ ਇਸ ਖੇਤਰ ਵਿੱਚ ਪੱਤਰਕਾਰਾਂ ਨੂੰ ਬਹੁਤ ਮੁਸ਼ਕਲਾਂ ਵੀ ਆ ਰਹੀਆਂ ਸਨ, ਜਿਨ੍ਹਾਂ ਨੂੰ ਦੂਰ ਕਰਨ ਲਈ ਇੱਕ ਸੰਸਥਾ ਦਾ ਹੋਂਦ ਵਿੱਚ ਆਉਣਾ ਜ਼ਰੂਰੀ ਸੀ।
ਇਸ ਸਬੰਧੀ ਵੱਖ-ਵੱਖ ਟੀਵੀ ਚੈਨਲਾਂ ਅਤੇ ਪ੍ਰਿੰਟ ਮੀਡੀਆ ਦੇ ਮੁਖੀਆਂ ਅਤੇ ਅਧਿਕਾਰਤ ਨੁਮਾਇੰਦਿਆਂ ਨੇ ਮਿਲ ਕੇ ਫ਼ੈਸਲਾ ਕੀਤਾ ਕਿ ਅਜਿਹੀ ਸੰਸਥਾ ਹੋਣੀ ਚਾਹੀਦੀ ਹੈ, ਜਿਸ ਵਿੱਚ ਬੈਠ ਕੇ ਮੁਸ਼ਕਲਾਂ ’ਤੇ ਚਰਚਾ ਕੀਤੀ ਜਾ ਸਕੇ, ਸਾਰਿਆ ਦੇ ਉਦਮ ਸਦਕਾ ਇੱਕ ਸੰਸਥਾ ਦਾ ਗਠਨ ਕੀਤਾ ਗਿਆ, ਜਿਸ ਦਾ ਨਾਮ ‘ਐਂਟਰਟੇਨਮੈਂਟ ਪ੍ਰੈਸ ਐਸੋਸੀਏਸ਼ਨ’ ਰੱਖਿਆ ਗਿਆ।
ਅੱਜ ਮੁਹਾਲੀ ਦੇ ਸਥਾਨਕ ਹੋਟਲ ਵਿੱਚ ਐਸੋਸੀਏਸ਼ਨ ਦੇ ਸਰਪਰੱਸਤ ਏਬੀਸੀ ਨਿਊਜ਼ ਦੇ ਮੁੱਖੀ ਜਗਤਾਰ ਸਿੰਘ ਭੁੱਲਰ ਦੀ ਅਗਵਾਈ ਹੇਠ ਸੰਸਥਾ ਦੀ ਪਲੇਠੀ ਮੀਟਿੰਗ ਕੀਤੀ ਗਈ। ਜਿਸ ਵਿੱਚ ਸਰਬਸੰਮਤੀ ਨਾਲ ਫੋਰਐਵਰ ਟੀਵੀ ਚੈਨਲ ਤੋਂ ਜਸ਼ਨ ਗਿੱਲ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ। ਜਦੋਂਕਿ ਲਿਸ਼ਕਾਰਾ ਟੀਵੀ ਤੋਂ ਕੁਲਵੰਤ ਗਿੱਲ ਨੂੰ ਪ੍ਰਧਾਨ, ਡਰੀਮ ਪੰਜਾਬੀ ਤੋਂ ਦਿਨੇਸ਼ ਨੂੰ ਖਜ਼ਾਨਚੀ, ਚਸਕਾ ਟੀਵੀ ਤੋਂ ਸੰਦੀਪ ਜੋਸ਼ੀ ਨੂੰ ਸੀਨੀਅਰ ਮੀਤ ਪ੍ਰਧਾਨ, ਪੰਜਾਬੀ ਟਿਕਾਣਾ ਤੋਂ ਸੁਖਵਿੰਦਰ ਸੁੱਖੀ ਨੂੰ ਮੀਤ ਪ੍ਰਧਾਨ, ਲਿਸ਼ਕਾਰਾ ਟੀਵੀ ਤੋਂ ਤੇਜਿੰਦਰ ਕੌਰ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਡੇਲੀ ਪੋਸਟ ਤੋਂ ਸੰਦੀਪ ਕੰਬੋਜ਼ ਨੂੰ ਮੀਤ ਪ੍ਰਧਾਨ, ਆਰਬੇਜੇ ਚੌਹਾਨ ਨੂੰ ਮੀਤ ਪ੍ਰਧਾਨ, ਪੇਂਡੂ ਟੀਵੀ ਤੋਂ ਮਨਿੰਦਰ ਸਿੰਘ ਨੂੰ ਮੀਤ ਪ੍ਰਧਾਨ, ਲਿਵਆਨ ਚੈਨਲ ਤੋਂ ਰਮਨਦੀਪ ਸਿੰਘ ਨੂੰ ਮੀਤ ਪ੍ਰਧਾਨ, ਵਰਲਡ ਪੰਜਾਬੀ ਤੋਂ ਸ਼ਿਵਮ ਮਹਾਜਨ ਨੂੰ ਸਟੇਜ ਸਕੱਤਰ, ਫੈਕਟ ਨਿਊਜ ਤੋਂ ਮਨਪ੍ਰੀਤ ਅੌਲਖ ਨੂੰ ਪ੍ਰੈਸ ਸੈਕਟਰੀ, ਸਿੱਧੀ ਗੱਲ ਟੀਵੀ ਚੈਨਲ ਤੋਂ ਨਰਿੰਜਨ ਲਹਿਲ ਨੂੰ ਮੁੱਖ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ।
ਈਪੀਏ ਵਿੱਚ ਹਰਜਿੰਦਰ ਜਵੰਦਾ ਨੂੰ ਸਵਾਗਤੀ ਕਮੇਟੀ ਦਾ ਚੇਅਰਮੈਨ ਲਗਾਇਆ ਗਿਆ ਹੈ। ਫਾਇਨੈਸ਼ਨਲ ਵਰਲਡ ਤੋਂ ਕੁਲਬੀਰ ਸਿੰਘ ਕਲਸੀ ਨੂੰ ਸਲਾਹਕਾਰ ਨਿਯੁਕਤ ਕੀਤਾ ਹੈ। ਉਡਾਰੀ ਚੈਨਲ ਤੋਂ ਸਿਮਰਨਜੀਤ ਸਿੰਘ ਸਲਾਹਕਾਰ ਤੇ ਅਮਨਦੀਪ ਸਿੰਘ (ਸਿੰਗਲ ਟਰੈਕ ਸਟੂਡਿਓ ਤੇ ਪੰਜਾਬੀ ਦੁਨੀਆ ਡਾਟ ਕਾਮ) ਨੂੰ ਮੈਂਬਰ ਲਗਾਇਆ ਗਿਆ ਹੈ। ਇਸ ਸੰਸਥਾ ਵਿੱਚ ਕੈਮਰਾਮੈਨ ਨਿਤਿਨ (ਡੇਲੀ ਪੋਸਟ) ਨੂੰ ਮੈਂਬਰ, ਦੈਨਿਕ ਸਵੇਰਾ ਤੋਂ ਮਨਪ੍ਰੀਤ ਖੁੱਲਰ ਨੂੰ ਮੈਂਬਰ, ਕੁਦਰਤ ਟੀਵੀ ਤੋਂ ਰੋਹਿਤ ਬਜਾਜ, ਗਰੇਟ ਪੰਜਾਬ ਟੀਵੀ ਤੋਂ ਸੁਮਿਤ ਖੰਨਾ ਨੂੰ ਵੀ ਮੈਂਬਰ ਲਿਆ ਗਿਆ ਹੈ।

ਇਸ ਮੌਕੇ ਹਰਜਿੰਦਰ ਜਵੰਦਾ ਨੇ ਕਿਹਾ ਕਿ ਅੱਜ ਸਮੇਂ ਦੀ ਲੋੜ ਸੀ, ਇਕ ਅਜਿਹੀ ਸੰਸਥਾ ਬਨਾਉਣ ਦੀ ਤੇ ਅੱਜ ਉਹ ਸੰਸਥਾ ਬਣਾ ਕੇ ਖੁਸ਼ ਹਨ, ਸੰਸਥਾ ਦੇ ਪ੍ਰਧਾਨ ਕੁਲਵੰਤ ਗਿੱਲ ਨੇ ਕਿਹਾ ਕਿ ਫੀਲਡ ਵਿੱਚ ਕੰਮ ਕਰ ਰਹੇ ਪੱਤਰਕਾਰਾਂ ਨੂੰ ਕੋਈ ਵੀ ਮੁਸ਼ਕਲ ਆਉਂਦੀ ਹੈ, ਉਸਦਾ ਹੱਲ ਕੀਤਾ ਜਾਵੇਗਾ ਤੇ ਲੋੜ ਪੈਣ ਤੇ ਪੱਤਰਕਾਰਾਂ ਦੀ ਮਦਦ ਵੀ ਕੀਤੀ ਜਾਵੇਗੀ। ਹੋਰ ਤਾਂ ਹੋਰ ਹਰ ਪੱਤਰਕਾਰ ਦਾ 5 ਲੱਖ ਦਾ ਬੀਮਾ ਵੀ ਕਰਵਾਇਆ ਜਾਵੇਗਾ। ਚੇਅਰਮੈਨ ਜਸ਼ਨ ਗਿੱਲ ਨੇ ਕਿਹਾ ਕਿਹਾ ਪੱਤਰਕਾਰ ਤੇ ਕੋਈ ਵੀ ਮੁਸੀਬਤ ਪੈਂਦੀ ਹੈ ਤਾਂ ਈਪੀਏ ਦੀ ਸਾਰੀ ਟੀਮ ਉਸ ਲੋੜਵੰਦ ਪੱਤਰਕਾਰ ਦੀ ਮਦਦ ਕਰੇਗੀ। ਸੰਸਥਾ ਦੀ ਜਨਰਲ ਸੈਕਟਰੀ ਤੇਜਿੰਦਰ ਕੌਰ ਨੇ ਕਿਹਾ ਕਿ ਸੰਸਥਾ ਦਾ ਆਉਣ ਵਾਲੇ ਦਿਨਾਂ ਵਿਚ ਇਕ ਵੱਡਾ ਸਮਾਗਮ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਸਾਰੇ ਮੈਂਬਰਾਂ ਦੀ ਤਾਜ਼ਪੋਸ਼ੀ ਹੋਵੇਗੀ ਇਸ ਪ੍ਰੋਗਰਾਮ ਵਿੱਚ ਰਾਜਨੀਤੀ, ਫਿਲਮਾਂ ਪ੍ਰਮੋਟ ਕਰਨ ਵਾਲੀਆਂ ਪੀ.ਆਰ. ਕੰਪਣੀਆਂ ਤੇ ਫਿਲਮ ਜਗਤ ਨਾਲ ਜੁੜੀਆਂ ਵੱਡੀਆਂ ਹਸਤੀਆਂ ਸਿਕਰਤ ਕਰਨਗੀਆਂ।

Load More Related Articles
Load More By Nabaz-e-Punjab
Load More In Entertainment

Check Also

ਅੱਵਲ ਫ਼ਿਲਮ ਫ਼ੈਸਟੀਵਲ ਵਿੱਚ ਪੰਜਾਬੀ ਫ਼ਿਲਮ ‘ਕਾਲ ਕੋਠੜੀ’ ਦਾ ਪੋਸਟਰ ਰਿਲੀਜ਼

ਅੱਵਲ ਫ਼ਿਲਮ ਫ਼ੈਸਟੀਵਲ ਵਿੱਚ ਪੰਜਾਬੀ ਫ਼ਿਲਮ ‘ਕਾਲ ਕੋਠੜੀ’ ਦਾ ਪੋਸਟਰ ਰਿਲੀਜ਼ ਨਵਾਂ ਵਿਸ਼ਾ ਤੇ ਚੰਗੇ ਅਨੁਭਵ ਪੰਜਾ…