ਸੈਕਟਰ-79 ਵਿੱਚ ਸਮਰ ਡਿਫੈਂਸ ਕੈਂਪ ਦੀ ਸਮਾਪਤੀ ਮੌਕੇ ਇਨਾਮ ਵੰਡ ਸਮਾਰੋਹ ਕਰਵਾਇਆ

ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ

ਮੇਅਰ ਜੀਤੀ ਸਿੱਧੂ ਨੇ ਵਿਸ਼ੇਸ਼ ਮਹਿਮਾਨ ਵਜੋਂ ਕੀਤੀ ਸ਼ਿਰਕਤ, ਕੌਂਸਲਰ ਭੋਲੂ ਦੇ ਉਪਰਾਲੇ ਦੀ ਤਾਰੀਫ਼

ਨਬਜ਼-ਏ-ਪੰਜਾਬ, ਮੁਹਾਲੀ, 7 ਜੁਲਾਈ:
ਮਿਉਂਸਪਲ ਕੌਂਸਲਰ ਹਰਜੀਤ ਸਿੰਘ ਭੋਲੂ ਵੱਲੋਂ ਸੈਕਟਰ-79 ਵਿੱਚ ਲਗਵਾਏ ਗਏ ਸਮਰ ਡਿਫੈਂਸ ਕੈਂਪ ਦੇ ਸਮਾਪਨ ਮੌਕੇ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ ਕੈਂਪ ਵਿੱਚ ਹਿੱਸਾ ਲੈਣ ਵਾਲੇ ਕੁੱਲ 110 ਬੱਚਿਆਂ ਦਾ ਯਾਦਗਾਰੀ-ਚਿੰਨ੍ਹ ਦਿੱਤੇ ਗਏ। ਇਸ ਮੌਕੇ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂਕਿ ਨਗਰ ਨਿਗਮ ਦੇ ਮੇਅਰ ਵਿਸ਼ੇਸ਼ ਮਹਿਮਾਨ ਸਨ। ਸਿੱਧੂ ਭਰਾਵਾਂ ਨੇ ਕੌਂਸਲਰ ਭੋਲੂ ਦੇ ਇਸ ਨੇਕ ਉਪਰਾਲੇ ਦੀ ਸ਼ਲਾਘਾ ਕੀਤੀ।
ਇਸ ਤੋਂ ਪਹਿਲਾਂ 5 ਜੁਲਾਈ ਨੂੰ 5 ਸਾਲ ਤੋਂ ਲੈ ਕੇ 80 ਸਾਲ ਤੱਕ ਦੀਆਂ ਦੌੜਾਂ ਦੇ ਮੁਕਾਬਲਿਆਂ ਵਿੱਚ ਪਹਿਲੇ, ਦੂਜੇ, ਤੀਜੇ ਨੰਬਰ ਵਾਲਿਆਂ ਜੇਤੂਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ 16 ਵੱਖ ਵੱਖ ਵਰਗਾਂ ਵਿੱਚ ਕਰਵਾਈਆਂ ਗਈਆਂ ਇਨ੍ਹਾਂ ਦੌੜਾਂ ਦੇ ਮੁਕਾਬਲਿਆਂ ਦੌਰਾਨ ਬੱਚਿਆਂ, ਨੌਜਵਾਨਾਂ, ਅੌਰਤਾਂ, ਮਰਦਾਂ ਅਤੇ ਬਜ਼ੁਰਗਾਂ ਨੇ ਵੱਧ ਚੜ ਕੇ ਹਿੱਸਾ ਲਿਆ।
ਇਸ ਮੌਕੇ ਖਿਡਾਰੀਆਂ ਨੂੰ ਇਨਾਮ ਵੰਡਣ ਮੌਕੇ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਖੇਡਾਂ ਸਾਡੇ ਸਰਬਪੱਖੀ ਵਿਕਾਸ ਵਿੱਚ ਵੱਡਾ ਯੋਗਦਾਨ ਦਿੰਦਿਆਂ ਹਨ। ਖੇਡਾਂ ਨੂੰ ਪ੍ਰਫੂਲਿਤ ਕਰਨ ਲਈ ਹਰਜੀਤ ਸਿੰਘ ਭੋਲੂ ਦੀ ਸ਼ਲਾਘਾ ਕਰਦਿਆਂ ਉਹਨਾਂ ਕਿਹਾ ਕਿ ਹੋਰਨਾਂ ਕੌਂਸਲਰਾਂ ਨੂੰ ਵੀ ਇਸ ਕੰਮ ਵਿੱਚ ਅੱਗੇ ਆੳਣਾ ਚਾਹੀਦਾ ਹੈ। ਸਮਾਗਮ ਦੀ ਅਗਵਾਈ ਸੈਕਟਰ-79 ਦੇ ਪ੍ਰਧਾਨ ਹਰਦਿਆਲ ਚੰਦ ਬਡਬਰ ਨੇ ਕੀਤੀ। ਹਰਜੀਤ ਸਿੰਘ ਭੋਲੂ ਨੇ ਸਾਰੇ ਖਿਡਾਰੀਆਂ ਅਤੇ ਦਰਸ਼ਕਾਂ ਦਾ ਧੰਨਵਾਦ ਕਰਦਿਆਂ 7 ਜੁਲਾਈ ਤੋਂ ਐਮਿਟੀ ਸਕੂਲ ਨੇੜੇ ਸਥਿਤ ਪਾਰਕ ਨੰਬਰ-7 ਵਿੱਚ ਭੰਗੜਾ ਗਿੱਧਾ ਕੈਂਪ ਸ਼ੁਰੂ ਕਰਾਉਣ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਸਰਵਨ ਸਿੰਘ ਚੰਨੀ ਇੰਟਰਨੈਸ਼ਨਲ ਭੰਗੜਾ ਕੋਚ ਇਸ ਕੈਂਪ ਦੇ ਕੋਚ ਹੋਣਗੇ।

ਉਨ੍ਹਾਂ ਇਸ ਕੈਂਪ ਨੂੰ ਸਫਲ ਬਣਾਉਣ ਲਈ ਕੋਚ ਦਕਸ਼ ਸ਼ਰਮਾ ਅਤੇ ਕੋਚ ਰਾਹੁਲ ਦੇ ਯੋਗਦਾਨ ਦੇ ਨਾਲ ਨਾਲ ਕੈਂਪ ਦੇ ਪ੍ਰਬੰਧ ਵਿੱਚ ਯੋਗਦਾਨ ਦੇਣ ਲਈ ਹਰਮਨ ਕੌਰ, ਇੰਸਪੈਕਟਰ ਜੁਝਾਰ ਸਿੰਘ ਅਤੇ ਅਦੇਸ਼ ਰੀਅਲ ਅਸਟੇਟ ਦੇ ਕੁਦਰਤਦੀਪ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ। ਸਮਾਗਮ ਵਿੱਚ ਕੌਂਸਲਰ ਸੁੱਚਾ ਸਿੰਘ ਕਲੋੜ, ਸਮਾਜ ਸੇਵੀ ਨਵਜੋਤ ਸਿੰਘ ਬਾਛਲ, ਜਰਨੈਲ ਸਿੰਘ, ਜੋਗਾ ਸਿੰਘ, ਸੇਠੀ ਰਾਮ, ਹਰਜਿੰਦਰ ਸਿੰਘ, ਵਿਜੈ ਮੋਗਾ, ਪੁਸ਼ਪਿੰਦਰ ਸਿੰਘ, ਚੇਅਰਮੈਨ ਜੋਸ਼ੀ ਅਤੇ ਹੋਰ ਪਤਵੰਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ ਨਬਜ਼-ਏ-ਪੰਜਾਬ, ਚੰਡ…