ਪੁਲੀਸ ਦੀ ਨਵੀਂ ਭਰਤੀ ਅਤੇ ਵੀਆਈਪੀ ਡਿਊਟੀ ਲਈ ਵੱਖਰਾ ਸਕਿਉਰਿਟੀ ਵਿੰਗ ਬਣਾਇਆ ਜਾਵੇਗਾ: ਮਹਿੰਦਰ ਸਿੰਘ

ਪੰਜਾਬ ਪੁਲੀਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਮੁਹਾਲੀ ਦੀ ਮਹੀਨਾਵਾਰ ਮੀਟਿੰਗ ਹੋਈ

ਨਬਜ਼-ਏ-ਪੰਜਾਬ, ਮੁਹਾਲੀ, 5 ਜੁਲਾਈ:
ਪੰਜਾਬ ਪੁਲੀਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਮੁਹਾਲੀ ਦੀ ਮਹੀਨਾਵਾਰ ਮੀਟਿੰਗ ਅੱਜ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਪੰਜਾਬ ਦੇ ਜਨਰਲ ਸਕੱਤਰ ਇੰਸਪੈਕਟਰ (ਸੇਵਾਮੁਕਤ) ਮਹਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਐਸੋਸੀਏਸ਼ਨ ਦੇ ਜ਼ਿਲ੍ਹਾ ਦਫ਼ਤਰ ਥਾਣਾ ਫੇਜ਼-11 ਕੰਪਲੈਕਸ ਵਿਖੇ ਹੋਈ। ਮੀਟਿੰਗ ਦੇ ਵੇਰਵਿਆਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਜਨਰਲ ਸਕੱਤਰ ਡਾ. ਦਲਜੀਤ ਸਿੰਘ ਕੈਲੋ ਨੇ ਦੱਸਿਆ ਕਿ ਮੀਟਿੰਗ ਵਿੱਚ ਇਸ ਗੱਲ ’ਤੇ ਵਿਸ਼ੇਸ਼ ਤੌਰ ’ਤੇ ਵਿਚਾਰ-ਚਰਚਾ ਕੀਤੀ ਗਈ ਕਿ ਮੌਜੂਦਾ ਸਮੇਂ ਥਾਣਿਆਂ ਅਤੇ ਚੌਂਕੀਆਂ ਵਿੱਚ ਤਾਇਨਾਤ ਮੁਲਾਜ਼ਮਾਂ ਦੀ ਬਹੁਤ ਵੱਡੀ ਘਾਟ ਹੈ। ਜਿਸ ਕਰਕੇ ਡਿਊਟੀ ਕਰ ਰਹੇ ਮੁਲਾਜ਼ਮ ਮਾਨਸਿਕ ਪ੍ਰੇਸ਼ਾਨੀਆਂ ’ਚੋਂ ਗੁਜ਼ਰ ਰਹੇ ਹਨ। ਕਿਉਂਕਿ ਸਟਾਫ਼ ਘੱਟ ਹੋਣ ਕਰਕੇ ਲੰਮਾ ਸਮਾਂ ਮੁਲਾਜ਼ਮਾਂ ਨੂੰ ਕਈ ਕਈ ਡਿਊਟੀਆਂ ਇੱਕ ਦਿਨ ਵਿੱਚ ਕਰਨੀਆਂ ਪੈ ਰਹੀਆਂ ਹਨ।
ਪੁਲੀਸ ਥਾਣਿਆਂ ਵਿੱਚ ਸਟਾਫ਼ ਘੱਟ ਹੋਣ ਦਾ ਖ਼ਾਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ, ਲੋਕ ਆਪਣੇ ਕੰਮਾਂ ਕਾਰਾਂ ਲਈ ਥਾਣਿਆਂ ਵਿੱਚ ਖੱਜਲ ਖੁਆਰ ਹੋ ਰਹੀ ਹੈ। ਆਪਣੀਆਂ ਸ਼ਿਕਾਇਤਾਂ ਦੇ ਨਿਪਟਾਰੇ ਸਬੰਧੀ ਜਨਤਾ ਨੂੰ ਕਈ ਕਈ ਦਿਨ ਇੰਤਜ਼ਾਰ ਕਰਨੀ ਪੈਂਦਾ ਹੈ। ਜਿਸ ਕਰਕੇ ਜਨਤਾ ਦਾ ਸਰਕਾਰ ਪ੍ਰਤੀ ਬਹੁਤ ਰੋਸ ਹੈ। ਮੀਟਿੰਗ ਵਿੱਚ ਇੱਕ ਮਤੇ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਪੰਜਾਬ ਵਿੱਚ ਵੱਡੀ ਪੱਧਰ ’ਤੇ ਪੰਜਾਬ ਪੁਲੀਸ ’ਚੋਂ ਰਿਟਾਇਰਮੈਂਟ ਹੋ ਰਹੀ ਹੈ। ਜ਼ਿਆਦਾ ਡਿਊਟੀ ਦਾ ਬੋਝ ਹੋਣ ਕਰਕੇ ਵੱਡੀ ਗਿਣਤੀ ਵਿੱਚ ਪੁਲੀਸ ਮੁਲਾਜ਼ਮ ਅਗੇਤਰੀ ਸੇਵਾ ਮੁਕਤੀ ਲੈ ਰਹੇ ਹਨ ਪਰ ਰਿਟਾਇਰਮੈਂਟ ਦੇ ਮੁਕਾਬਲੇ ਪੁਲੀਸ ਦੀ ਨਵੀਂ ਭਰਤੀ ਨਹੀਂ ਹੋ ਰਹੀ। ਬੁਲਾਰਿਆਂ ਨੇ ਮੰਗ ਕੀਤੀ ਕਿ ਪੁਲੀਸ ਮਹਿਕਮੇ ਵਿੱਚ ਨਵੀਂ ਭਰਤੀ ਕੀਤੀ ਜਾਵੇ। ਉਕਤ ਤੋਂ ਇਲਾਵਾ ਇਹ ਮੰਗ ਵੀ ਕੀਤੀ ਗਈ ਕਿ ਵੀਆਈਪੀ ਦੀ ਸੁਰੱਖਿਆ ਲਈ ਅਤੇ ਵੀਆਈਪੀਜ ਰੂਟ ਲਈ ਵੱਖਰਾ ਸਕਿਉਰਿਟੀ ਵਿੰਗ ਕਾਇਮ ਕੀਤਾ ਜਾਵੇ। ਇਸ ਸਿਕਿਉਰਟੀ ਵਿੰਗ ਰਾਹੀਂ ਹੀ ਸੁਰੱਖਿਆ ਦੇ ਪ੍ਰਬੰਧ ਕੀਤੇ ਜਾਣ।
ਅੱਜ ਦੀ ਇਸ ਮੀਟਿੰਗ ਵਿੱਚ ਮਨਮੋਹਣ ਸਿੰਘ ਕਾਹਲੋਂ, ਧਰਮ ਸਿੰਘ ਨਾਭਾ, ਰਤਨ ਸਿੰਘ ਜੀਰਕਪੁਰ, ਜਸਮੇਰ ਸਿੰਘ ਮੌਜਪੁਰ, ਪਾਲ ਸਿੰਘ ਕਕਰਾਲੀ, ਸੁਖਬੀਰ ਸਿੰਘ ਸੋਢੀ, ਰਜਿੰਦਰ ਕੁਮਾਰ, ਰਘਵੀਰ ਸਿੰਘ ਦਫ਼ਤਰ ਇੰਚਾਰਜ (ਸਾਰੇ ਸੇਵਾਮੁਕਤ ਇੰਸਪੈਕਟਰ) ਅਤੇ ਜਤਿੰਦਰ ਕੁਮਾਰ, ਜਸਦੀਪ ਸਿੰਘ, ਸੁਰਜੀਤ ਸਿੰਘ (ਸਾਰੇ ਸੇਵਾਮੁਕਤ ਥਾਣੇਦਾਰ) ਆਦਿ ਨੇ ਭਾਗ ਲਿਆ।

Load More Related Articles
Load More By Nabaz-e-Punjab
Load More In Police

Check Also

Adopt Zero-Tolerance Policy Against Forces Inimical to Peace, Progress and Prosperity of the State: CM

Adopt Zero-Tolerance Policy Against Forces Inimical to Peace, Progress and Prosperity of t…