ਉਚੇਰੀ ਸਿੱਖਿਆ ਵਿਭਾਗ ਵੱਲੋਂ 1158 ਸਹਾਇਕ ਪ੍ਰੋਫੈਸਰਾਂ ਦੀ ਭਰਤੀ ਵਿੱਚ 2006 ਰਿਜਰਵੇਸ਼ਨ ਐਕਟ ਦੀ ਸ਼ਰੇਆਮ ਉਲੰਘਣਾ

ਸਰਕਾਰ ਨੇ ਮਜ੍ਹਬੀ ਸਿੱਖ ਤੇ ਵਾਲਮੀਕ ਉਮੀਦਵਾਰਾਂ ਨੂੰ ਜਾਣਬੁੱਝ ਕੇ ਅਣਗੌਲਿਆ ਕੀਤਾ: ਲਖਵੀਰ ਸਿੰਘ ਰੁਪਾਲਹੇੜੀ

ਨਬਜ਼-ਏ-ਪੰਜਾਬ, ਮੁਹਾਲੀ, 26 ਜੂਨ:
1158 ਸਹਾਇਕ ਪ੍ਰੋਫੈਸਰਾਂ ਦੀ ਭਰਤੀ ਵਿੱਚ ਉਚੇਰੀ ਸਿੱਖਿਆ ਵਿਭਾਗ ਦੁਆਰਾ 2006 ਰਿਜਰਵੇਸ਼ਨ ਐਕਟ ਦੀ ਉਲੰਘਣਾ ਕਰਨ ਦੇ ਸਬੰਧ ਵਿੱਚ ਡਾ. ਬਲਜੀਤ ਕੌਰ ਮੰਤਰੀ ਸੋਸ਼ਲ ਜਸਟਿਸ ਵਿਮੈਨ ਇੰਪਾਵਰਮੈਂਟ ਅਤੇ ਮਨੋਰਟੀ ਪੰਜਾਬ ਸਰਕਾਰ ਨੂੰ ਮਿਲਿਆ ਗਿਆ। ਉਨ੍ਹਾਂ ਕੈਬਨਿਟ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਡਾਇਰੈਕਟਰ ਉਚੇਰੀ ਸਿੱਖਿਆ ਵਿਭਾਗ ਪੰਜਾਬ ਵੱਲੋਂ 19.10.2021 ਨੂੰ ਸਹਾਇਕ ਪ੍ਰੋਫੈਸਰਾਂ ਦੀਆਂ 1158 ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ, ਜਿਸ ਦੇ ਐਸਸੀ ਕੋਰੀਜੈਂਡਮ ਵਿੱਚ ਰਿਜਰਵੇਸ਼ਨ ਐਕਟ 2006 ਦੀ ਉਲੰਘਣਾ ਕੀਤੀ ਹੈ ਐਸਸੀ ਮਜ੍ਹਬੀ ਸਿੱਖ਼ ਵਾਲਮੀਕ ਅਤੇ ਰਵਿਦਾਸੀਆ ਭਾਈਚਾਰੇ ਦੀਆਂ ਅਸਾਮੀਆਂ ਵਿੱਚ ਬਰਾਬਰ ਵੰਡ ਨਹੀਂ ਕੀਤੀ ਗਈ।
ਜ਼ਿਕਰਯੋਗ ਹੈ ਕਿ ਉਚੇਰੀ ਸਿੱਖਿਆ ਵਿਭਾਗ ਵੱਲੋਂ ਮਜ੍ਹਬੀ ਸਿੱਖ ਵਾਲਮੀਕ ਭਾਈਚਾਰੇ ਵਿੱਚ ਅਸਾਮੀਆਂ ਵਿੱਚ ਅੌਡ ਸ਼ਬਦ ਲਿਖਿਆ ਗਿਆ ਹੈ ਜੋ ਗੈਰ-ਸੰਵਿਧਾਨਿਕ ਸ਼ਬਦ ਹੈ, ਜਿਸ ਦਾ 1975 ਤੋਂ ਲੈ ਕੇ ਹੁਣ ਤੱਕ ਕੋਈ ਵੀ ਪੰਜਾਬ ਸਰਕਾਰ ਵੱਲੋਂ ਭਰਤੀਆਂ ਵਿੱਚ ਇਸ ਸ਼ਬਦ ਨੂੰ ਵਰਤਣ ਲਈ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ। ਇਹ ਸ਼ਬਦ ਲਿਖਣ ਨਾਲ ਮਜ਼੍ਹਬੀ ਸਿੱਖ ਅਤੇ ਵਾਲਮੀਕ ਭਾਈਚਾਰੇ ਦੀਆਂ 45 ਤੋਂ 50 ਅਸਾਮੀਆਂ ਮਾਰੀਆਂ ਗਈਆਂ ਹਨ, ਜਿਸ ਨਾਲ ਮਜ਼ਬੀ ਸਿੱਖ ਅਤੇ ਵਾਲਮੀਕ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮੰਤਰੀ ਨੂੰ ਬੇਨਤੀ ਕੀਤੀ ਕਿ 1158 ਸਹਾਇਕ ਪ੍ਰੋਫੈਸਰਾਂ ਦੀਆਂ ਅਸਾਮੀਆਂ ਵਿੱਚ ਰਿਜਰਵੇਸ਼ਨ ਐਕਟ 2006 ਨੂੰ ਇੰਨਬਿੰਨ ਲਾਗੂ ਕੀਤਾ ਜਾਵੇ।
ਮਜ੍ਹਬੀ ਸਿੱਖ ਅਤੇ ਵਾਲਮੀਕ ਭਾਈਚਾਰੇ ਅਤੇ ਰਵੀਦਾਸੀਆ ਭਾਈਚਾਰੇ ਦੀ ਬਰਾਬਰ ਵੰਡ ਕੀਤੀ ਜਾਵੇ। ਐਸਸੀ ਕੈਟਾਗਰੀ ਦੀਆਂ ਸਾਰੀਆਂ ਸਿਲੈਕਸ਼ਨ ਲਿਸਟਾਂ ਰਿਜਰਵੇਸ਼ਨ ਐਕਟ 2006 ਅਨੁਸਾਰ ਰਿਵਾਈਜ ਕੀਤੀਆਂ ਜਾਣ ਤਾਂ ਜੋ ਮਜ਼੍ਹਬੀ ਸਿੱਖ ਅਤੇ ਵਾਲਮੀਕ ਭਾਈਚਾਰੇ ਨੂੰ ਇਨ੍ਹਾਂ ਅਸਾਮੀਆਂ ਵਿੱਚ ਬਣਦਾ ਕਾਨੂੰਨੀ ਹੱਕ ਮਿਲ ਸਕੇ। ਇਸ ਤੋਂ ਇਲਾਵਾ ਐਸਸੀ ਕੋਰੀਜੰਡਮ ’ਚੋਂ ਅੌਡ ਗੈਰ-ਸੰਵਿਧਾਨਕ ਸ਼ਬਦ ਨੂੰ ਹਟਾਇਆ ਜਾਵੇ। ਇਸ ਮੌਕੇ ਲਖਬੀਰ ਸਿੰਘ ਰੁਪਾਲਹੇੜੀ ਕੋਆਰਡੀਨੇਟਰ ਮਾਲਵਾ ਜ਼ੋਨ ਆਲ ਇੰਡੀਆ ਮਜ੍ਹਬੀ ਸਿੱਖ ਵੈੱਲਫੇਅਰ ਐਸੋਸੀਏਸ਼ਨ, ਉਨ੍ਹਾਂ ਦੇ ਸਾਥੀ ਗੁਰਸੇਵਕ ਸਿੰਘ, ਜੀਵਨ ਸਰਪੰਚ ਤੇ ਹਰਨੇਕ ਸਿੰਘ ਨੰਡਿਆਲੀ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Education and Board

Check Also

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ ਨਬਜ਼-ਏ-ਪੰਜਾਬ, ਚੰਡ…