Share on Facebook Share on Twitter Share on Google+ Share on Pinterest Share on Linkedin 41ਵੇਂ ਆਰੀਅਨਜ਼ ਜੋਬ ਫੈਸਟ ਵਿੱਚ 55 ਕੰਪਨੀਆਂ ਨੇ ਕੀਤੀ 315 ਵਿਦਿਆਰਥੀਆਂ ਦੀ ਨੌਕਰੀਆਂ ਲਈ ਚੋਣ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਫਰਵਰੀ: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮਆਰਐਸ-ਪੀਟੀਯੂ), ਬਠਿੰਡਾ ਦੇ ਅਧੀਨ ਆਉਣ ਵਾਲੇ 11 ਜ਼ਿਲ੍ਹਿਆਂ ਦੇ 110 ਕਾਲੇਜਿਸ ਦੇ ਵਿਦਿਆਰਥੀਆਂ ਦੇ ਲਈ ਐਮਆਰਐਸ-ਪੀਟੀਯੂ ਨੇ ਗੂਗਲ ਦੇ ਨਾਲ ਐਮੳਯੂ ਸਾਈਨ ਕੀਤਾ ਹੈ। ਇਸ ਟਾਈ ਅਪ ਦੇ ਨਾਲ ਵੱਖ-ਵੱਖ ਟੈਕਨੀਕਲ ਕੋਰਸਾਂ ਵਿੱਚ ਪੜ ਰਹੇ 70 ਹਜ਼ਾਰ ਵਿਦਿਆਰਥੀਆਂ ਨੂੰ ਇੰਡਸਟਰੀ ਦੇ ਜਰੂਰਤ ਦੇ ਅਨੁਸਾਰ ਟਰੇਂਡ ਕੀਤਾ ਜਾਵੇਗਾ। ਗੂਗਲ ਫੈਕਲਟੀ ਅਤੇ ਵਿਦਿਆਰਥੀਆਂ ਨੂੰ ਐਂਡਰੋਇਡ ਐਪਲੀਕੇਸ਼ਨ ਵਿਕਸਿਤ ਕਰਨ ਦੇ ਲਈ ਟਰੇਨਿੰਗ ਪ੍ਰਦਾਨ ਕਰੇਗਾ। ਇਸ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਨਵੀਨਤਮ ਉਦਯੋਗਿਕ ਪਾਠਕ੍ਰਮ ਦੇ ਨਾਲ ਅਪਗਰੇਡ ਕਰਨ ਦੇ ਲਈ ਐਮਆਰਐਸ-ਪੀਟੀਯੂ, ਰੇਡ ਹੈਟ ਲਾਈਨਕਸ ਅਤੇ ਸਿਸਟਮ ਐਪਲੀਕੇਸ਼ਨ ਪ੍ਰੋਡਕਟ(ਸੈਪ) ਦੇ ਨਾਲ ਵੀ ਐਮੳਯੂ ਸਾਈਨ ਕਰ ਚੁੱਕਾ ਹੈ। ਇਹ ਸ਼ਬਦ ਡਾ. ਮੋਹਨ ਪਾਲ ਸਿੰਘ ਈਸ਼ਰ, ਵਾਈਸ ਚਾਂਸਲਰ, ਐਮਆਰਐਸ-ਪੀਟੀਯੂ, ਬਠਿੰਡਾ ਨੇ ਆਰੀਅਨਜ਼ ਗਰੁੱਪ ਆਫ ਕਾਲਜਿਜ਼, ਚੰਡੀਗੜ੍ਹ ਵਿੱਚ ਆਯੋਜਿਤ 41ਵੇਂ ਆਰੀਅਨਜ਼ ਜੋਬ ਫੈਸਟ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਫੈਸਟ ਦਾ ਉਦਘਾਟਨ ਕਰਦੇ ਹੋਏ ਕਹੇ। ਡਾ: ਜੇਐਸ ਹੁੰਦਲ, ਰਜਿਸਟਰਾਰ, ਐਮਆਰਐਸ-ਪੀਟੀਯੂ ਇਸ ਮੋਕੇ ਤੇ ਗੈਸਟ ਆਫ ਆਨਰ ਸਨ ਜਦਕਿ ਆਰੀਅਨਜ਼ ਗਰੁੱਪ ਦੇ ਚੈਅਰਮੈਨ ਡਾ:ਅੰਸ਼ੂ ਕਟਾਰੀਆ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ। ਇਸ ਇੱਕ ਦਿਨ ਦੇ ਜੋਬ ਫੈਸਟ ਵਿੱਚ ਪੂਰੇ ਉੱਤਰ ਭਾਰਤ ਤੋ 3500 ਉਮੀਦਵਾਰਾਂ ਵਿੱਚੋਂ 55 ਕੰਪਨੀਆਂ ਵੱਲੋਂ ਲਗਭਗ 315 ਉਮੀਦਵਾਰਾਂ ਨੂੰ ਸ਼ਾਰਟਲਿਸਟ ਕੀਤਾ ਗਿਆ ਸੀ। ਈਸ਼ਰ ਨੇ ਅੱਗੇ ਕਿਹਾ ਕਿ ਟੈਕਨੋਲਿਜੀ ਹਰ ਮਿੰਟ ਵਿੱਚ ਬਦਲ ਰਹੀਂ ਹੈ ਪਰ ਟੈਕਨੀਕਲ ਕੋਰਸਾਂ ਦਾ ਪਾਠਕ੍ਰਮ ਸਾਲਾਂ ਤੋ ਨਹੀ ਬਦਲਿਆ ਗਿਆ ਹੈ ਇਸ ਲਈ ਅਕਾਦਮਿਕ ਅਤੇ ਇੰਡਸਟਰੀ ਦੀ ਜਰੂਰਤਾਂ ਦੇ ਵਿੱਚ ਦੇ ਗੈਪ ਨੂੰ ਭਰਨ ਦੇ ਲਈ ਯੂਨੀਵਰਸਿਟੀ ਨੇ ਦਿ ਇੰਡਸ ਐਂਟਰਪ੍ਰਨਯੂਰਸ (ਟਾਈ) ਦੇ ਨਾਲ ਵਾਧੂ ਟਰੇਨਿੰਗ ਵਰਕਸ਼ਾਪ ਸ਼ੁਰੂ ਕੀਤਾ ਹੈ ਜਿਸ ਵਿੱਚ ਬਠਿੰਡਾ ਯੂਨੀਵਰਸਿਟੀ ਵਿੱਚ 2 ਪੁੱਲ ਕੈਂਪਸ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਜਾਵੇਗਾ। ਡਾ: ਜੇਐਸ ਹੁੰਦਲ ਨੇ ਇਸ ਮੋਕੇ ਤੇ ਬੋਲਦੇ ਹੋਏ ਕਿਹਾ ਕਿ ਛੱਟਣੀ ਅਤੇ ਗਲੋਬਲ ਕਰਾਈਸਿਸ ਵੀ ਅੰਤਰਰਾਸ਼ਟਰੀ ਮਾਰਕਿਟ ਦੇ ਮੰਨੇ ਪ੍ਰਮੰਨੇ ਬਰੇਂਡਸ ਨੂੰ ਰੋਕਣ ਵਿੱਚ ਅਸਫਲ ਰਹੇ ਹਨ। ਜੋ ਕਾਲਜਿਜ਼ ਆਪਣੇ ਵਿਦਿਆਰਥੀਆਂ ਨੂੰ ਨਵੇਂ ਤਕਨੀਕੀ ਸੁਧਾਰਾਂ ਨਾਲ ਅਪਗਰੇਡ ਕਰਨ ਦਾ ਯਤਨ ਕਰ ਰਹੇ ਹਨ ਉਹਨਾਂ ਨੂੰ ਚੰਗੀ ਕੰਪਨੀਆਂ ਵਿੱਚ ਜੋਬ ਹਾਸਿਲ ਕਰਨ ਵਿੱਚ ਕੋਈ ਮੁਸ਼ਕਿਲ ਨਹੀ ਹੋਵੇਗੀ। ਮੰਨੀ-ਪ੍ਰਮੰਨੀ ਕੰਪਨੀਆਂ ਜਿਹਨਾਂ ਵਿੱਚ 3 ਆਫਟਰਡੋਰ ਸੋਲਿਊਸ਼ਨਸ, ਐਕਸਾਈਡ ਲਾਈਫ ਇਸ਼ੌਰੈਸ ਕੰਪਨੀ ਲਿਮ:, ਰਕਸ਼ਾ ਗਰੁੱਪ, ਸੋਫਟ ਪ੍ਰੋਡੀਗਾਈ ਸਿਸਟਮ ਸੋਲਿੂਸ਼ਨਸ ਪ੍ਰਾਈਵੇਟ ਲਿਮ: ਟੋਕਸਲ ਟੈਕਨੋਲਿਜਿਸ ਪ੍ਰਾਈਵੇਟ ਲਿਮ: ਟੀਆਰਐਸ ਗਰੁੱਪ, ਮਾਈਂਡਵਿਜ਼ ਇੰਡੀਆ, ਮਿਲਿਅਨ ਯੂਜ਼ਰ, ਅਰਨਵ ਸੋਫਟ, ਏਕਲਵੀਆ ਅੌਸੋਸ਼ਿਏਟ, ਰੋਮਨ ਟੈਕਨੋਲਿਜਿਸ ਪ੍ਰਾਈਵੇਟ ਲਿਮ: ਆਦਿ ਸ਼ਾਮਲ ਹਨ ਨੇ 6 ਲੱਖ ਸਲਾਨਾ ਸੈਲਰੀ ਪੈਕੇਜ ਦੀ ਪੇਸ਼ਕਸ਼ ਕੀਤੀ। ਵੱਖ-ਵੱਖ ਕਾਲਜਿਜ਼/ਯੂਨੀਵਰਸਿਟੀਆਂ ਦੇ ਵਿਦਿਆਰਥੀਆ ਨੇ ਇਸ ਜੋਬ ਫੈਸਟ ਵਿੱਚ ਹਿੱਸਾ ਲਿਆ। ਜਿਨ੍ਹਾਂ ਵਿੱਚ ਪਟੇਲ ਮੈਮੋਰੀਅਲ ਕਾਲੇਜਿਜ਼ (ਰਾਜਪੁਰਾ), ਰਿਮਟ (ਮੰਡੀ ਗੋਬਿੰਦਗੜ੍ਹ), ਡੇਈਵੀ ਕਾਲਜ, (ਅੰਬਾਲਾ); ਸਵਾਈਟ (ਬਨੂੜ), ਗੁਰੂਕੁਲ (ਬਨੂੜ), ਦੇਵ ਸਮਾਜ ਕਾਲਜ, (ਫਿਰੋਜਪੁਰ), ਗੁਰੂ ਜਮਦੇਸ਼ਵਰ ਯੂਨੀਵਰਸਿਟੀ, (ਹਿਸਾਰ), ਕਾਲਜ ਆਫ਼ ਇੰਜੀਨੀਅਰਿੰਗ (ਰੁੜਕੀ), ਲੁਧਿਆਣਾ ਗਰੁੱਪ ਆਫ਼ ਕਾਲਜਿਜ਼, ਕੁਰੂਕਸ਼ੇਤਰਾ ਯੂਨੀਵਰਸਿਟੀ; ਪੰਜਾਬੀ ਯੂਨੀਵਰਸਿਟੀ, (ਪਟਿਆਲਾ) ਸ਼ਾਮਲ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ