Share on Facebook Share on Twitter Share on Google+ Share on Pinterest Share on Linkedin 33ਵਾਂ ਯੂਨੀਵਰਸਲ ਵਿਰਾਸਤੀ 20 ਰੋਜ਼ਾ ਸਮਰ ਕੈਂਪ ਆਪਣੀਆਂ ਯਾਦਾਂ ਛੱਡਦਾ ਹੋਇਆ ਸਮਾਪਤ ਨਬਜ਼-ਏ-ਪੰਜਾਬ, ਮੁਹਾਲੀ, 30 ਜੂਨ: ਯੂਨੀਵਰਸਲ ਆਰਟ ਐਂਡ ਕਲਚਰ ਵੈੱਲਫੇਅਰ ਸੁਸਾਇਟੀ (ਰਜਿ:) ਮੁਹਾਲੀ ਵੱਲੋਂ ਲੱਚਰ ਤੇ ਹਥਿਆਰੀ ਗਾਇਕੀ ਦੇ ਵਿਰੋਧ ਵਿੱਚ ਚਲਾਏ ਗਏ ਵਿਰਾਸਤੀ ਅਖਾੜੇ ਦੀ ਲੜੀ ਵਿੱਚ 33ਵੇਂ ਯੂਨੀਵਰਸਲ ਵਿਰਾਸਤੀ 20 ਦਿਨਾਂ ਸਮਰ ਕੈਂਪ ਯਾਦਾਂ ਛੱਡਦਾ ਸਮਾਪਤ ਹੋ ਗਿਆ। ਕੈਂਪ ਦੌਰਾਨ ਗਾਇਕੀ, ਗੱਤਕਾ, ਮਲਵਈ ਗਿੱਧਾ ਦੇ ਰੰਗਾਂ ਤੋਂ ਇਲਾਵਾ ਵਿਰਾਸਤੀ ਤੇ ਸੱਭਿਆਚਾਰਕ ਲੋਕ ਨਾਚਾਂ ਦੀਪੇਸ਼ਕਾਰੀ ਵੀ ਕੀਤੀ ਗਈ। ਇਸ ਅਖਾੜੇ ਵਿੱਚ ਮੁਹਾਲੀ ਪਿੰਡ ਮਾਰਕੀਟ ਕਮੇਟੀ ਦੇ ਪ੍ਰਧਾਨ ਸਵਰਨ ਸਿੰਘ ਮੁੱਖ ਮਹਿਮਾਨ ਅਤੇ ਬਲਕਾਰ ਸਿੱਧੂ ਵਿਸ਼ੇਸ਼ ਮਹਿਮਾਨ ਵਜੋੱ ਸ਼ਾਮਲ ਹੋਏ। ਇਸ ਮੌਕੇ ਸੰਬੋਧਨ ਕਰਦਿਆਂ ਸਵਰਨ ਸਿੰਘ ਨੇ ਕਿਹਾ ਕਿ ਨੌਜਵਾਨਾਂ ਤੇ ਬੱਚਿਆਂ ਨੂੰ ਸੇਧ ਦੇਣ ਵਾਲੇ ਅਜਿਹੇ ਵਿਰਾਸਤੀ ਅਖਾੜੇ ਪੂਰੇ ਪੰਜਾਬ ਵਿਚ ਲਗਣੇ ਚਾਹੀਦੇ ਹਨ ਤਾਂ ਜੋ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਅ ਕੇ ਆਪਣੇ ਅਸਲੀ ਵਿਰਸੇ ਤੇ ਸੱਭਿਆਚਾਰ ਤੋਂ ਜਾਣੂ ਕਰਵਾਇਆ ਜਾ ਸਕੇ। ਇਹ ਅਖਾੜਾ ਸੰਸਥਾ ਦੇ ਸਹਿਯੋਗੀ ਸਵਰਗੀ ਮਨਪ੍ਰੀਤ ਸਿੰਘ ਨੂੰ ਸਮਰਪਿਤ ਕੀਤਾ ਗਿਆ। ਸਮਰ ਕੈਂਪ ਦੇ ਸਮਾਪਨ ਪ੍ਰੋਗਰਾਮ ਦਾ ਮੰਚ ਸੰਚਾਲਨ ਐਡਵੋਕੇਟ ਬੀਬਾ ਰੁਪਿੰਦਰ ਕੌਰ ਨੇ ਕੀਤਾ। ਅਖਾੜੇ ਦੀ ਸ਼ੁਰੂਆਤ ਗਗਨਦੀਪ ਅਤੇ ਰਵਨੀਤ ਨੇ ਕਵੀਸ਼ਰੀ ਗਾ ਕੇ ਕੀਤੀ। ਬੀਬੀ ਨਰਿੰਦਰ ਕੌਰ ਵੱਲੋਂ ਲਿਖੀ ਅਤੇ ਦਵਿੰਦਰ ਕੌਰ ਵੱਲੋਂ ਨਸ਼ਿਆਂ ਖ਼ਿਲਾਫ਼ ਗਾਈ ਜਾਗੋ ਨੇ ਬਹੁਤ ਵਧੀਆ ਸੁਨੇਹਾ ਦਿੱਤਾ। ਇਸ ਮੌਕੇ ਸ਼ਹੀਦ ਬਾਬਾ ਦੀਪ ਸਿੰਘ ਗੱਤਕਾ ਅਕੈਡਮੀ ਮੁਹਾਲੀ ਵੱਲੋਂ ਜਥੇਦਾਰ ਗੁਰਪ੍ਰੀਤ ਸਿੰਘ ਖ਼ਾਲਸਾ ਦੀ ਸਰਪ੍ਰਸਤੀ ਹੇਠ ਬੱਚਿਆਂ ਵੱਲੋਂ ਵਿਰਾਸਤੀ ਤੇ ਜੁਝਾਰੂ ਖੇਡ ਗੱਤਕਾ ਦੀ ਸ਼ਾਨਦਾਰ ਪੇਸ਼ਕਾਰੀ ਦਿੱਤੀ ਗਈ। ਬੀਬਾ ਗੁਰਸੀਰਤ ਕੌਰ ਨੇ ਵਾਤਾਵਰਨ ਨੂੰ ਸਾਫ ਰੱਖਣ ਦੀ ਸਿੱਖਿਆ ਦਿੰਦੀ ਕਵਿਤਾ ਪੇਸ਼ ਕੀਤੀ। ਬੱਚਿਆਂ ਨੇ ਅਨੁਰੀਤ ਪਾਲ ਕੌਰ ਤੇ ਰਮਨਪ੍ਰੀਤ ਕੌਰ ਦੇ ਨਿਰਦੇਸ਼ਨ ਵਿੱਚ ਲੋਕ ਗੀਤਾਂ ਤੇ ਤਿਆਰ ਕਰਾਈ ਕੋਰੀਓਗ੍ਰਾਫੀ ਪੇਸ਼ ਕੀਤੀ। ਸੁਖਬੀਰ ਪਾਲ ਕੌਰ ਨੇ ਨਿਰਦੇਸ਼ਿਤ ਲੋਕ ਨਾਚ ਗਿੱਧੇ ਦੀ ਧਮਾਲ ਨੇ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ। ਗੁਰਮੁੱਖ ਸਿੰਘ, ਬੀਬਾ ਅੰਮ੍ਰਿਤ ਕੌਰ ਤੇ ਬੀਬਾ ਰਾਮਜੀ ਨੇ ਸੰਗੀਤ ਨਿਰਦੇਸ਼ਕ ਅਵਤਾਰ ਖੀਵਾ ਦੀ ਸਰਪ੍ਰਸਤੀ ਹੇਠ ਗੀਤ ਪੇਸ਼ ਕੀਤੇ। ਨਰਿੰਦਰ ਨੀਨਾ ਵੱਲੋਂ ਤਿਆਰ ਮਲਵਈ ਗਿੱਧੇ ਦੀ ਪੇਸ਼ਕਾਰੀ ਨੂੰ ਬਹੁਤ ਸਰਾਹਿਆ ਗਿਆ। ਭੰਗੜਾ ਕੋਚ ਗੈਰੀ ਗਿੱਲ ਵੱਲੋੱ ਤਿਆਰ ਕੁੜੀਆਂ ਦੀ ਲੁੱਡੀ ਅਤੇ ਦੀਪਕ ਅਤੇ ਹਰਨੂਰ ਵੱਲੋਂ ਪਾਏ ਭੰਗੜੇ ਦੀ ਪੇਸ਼ਕਾਰੀ ਨੇ ਪ੍ਰੋਗਰਾਮ ਨੂੰ ਸ਼ਿਖਰਾਂ ਤੇ ਪਹੁੰਚਾ ਦਿੱਤਾ। ਅਖਾੜੇ ਵਿੱਚ ਉੱਘੇ ਰੰਗਕਰਮੀ, ਫਿਲਮ ਅਦਾਕਾਰ ਤੇ ਨਿਰਦੇਸ਼ਕ ਜਸਬੀਰ ਗਿੱਲ ਨੂੰ ਨਾਟਕ ਖੇਤਰ ਵਿਚ ਪਾਏ ਵੱਡਮੁੱਲੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਸੁਸਾਇਟੀ ਦੇ ਪ੍ਰਧਾਨ ਰੰਗਕਰਮੀ ਤੇ ਅਦਾਕਾਰ ਨਰਿੰਦਰ ਪਾਲ ਸਿੰਘ ਨੀਨਾ ਨੇ ਸਾਰੇ ਦਰਸ਼ਕਾਂ ਦਾ ਧੰਨਵਾਦ ਕੀਤਾ। ਅਖਾੜੇ ਨੂੰ ਕਾਮਯਾਬ ਕਰਨ ਵਿਚ ਫਿਲਮ ਅਦਾਕਾਰ ਅੰਮ੍ਰਿਤਪਾਲ ਸਿੰਘ, ਬਲਕਾਰ ਸਿੱਧੂ, ਨਰਿੰਦਰ, ਮਨਦੀਪ ਸਿੰਘ, ਅਨੂੰਰੀਤ ਪਾਲ, ਹਰਕੀਰਤ ਪਾਲ, ਹਰਦੀਪ, ਕਰਮਪਾਲ ਪਾਲਾ, ਬਲਵਿੰਦਰ ਸਿੰਘ ਮੁਹਾਲੀ, ਪ੍ਰਭਲੀਨ ਕੌਰ ਨੇ ਵਿਸ਼ੇਸ਼ ਯੋਗਦਾਨ ਦਿੱਤਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ