Share on Facebook Share on Twitter Share on Google+ Share on Pinterest Share on Linkedin ਸੋਹਾਣਾ ਸਕੂਲ ਦੀ ਰੁਪਿੰਦਰ ਕੌਰ ਜ਼ਿਲ੍ਹਾ ਮੁਹਾਲੀ ’ਚੋਂ ਫਸਟ, ਪਰਦੀਪ ਤੇ ਅੰਜਲੀ ਨੇ ਮੱਲਿਆ ਦੂਜਾ ਸਥਾਨ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਮਈ: ਪੰਜਾਬ ਸਕੂੂਲ ਸਿੱਖਿਆ ਬੋਰਡ ਦੇ ਮੁਖੀ ਸ੍ਰ. ਬਲਬੀਰ ਸਿੰਘ ਢੋਲ ਵੱਲੋਂ ਅੱਜ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆਂ ਵਿੱਚ ਸਰਕਾਰੀ ਗਰਲਜ ਸੀਨੀਅਰ ਸੈਕੰਡਰੀ ਸਕੂਲ ਸੋਹਾਣਾ ਦੀ ਵਿਦਿਆਰਥਣ ਰੁਪਿੰਦਰ ਕੌਰ ਨੇ 426 ਅੰਕ ਲੈ ਕੇ ਮੁਹਾਲੀ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਜਦੋਂ ਕਿ ਸੀਨੀਅਰ ਸੈਕੰਡਰੀ ਮੈਰੀਟੋਰੀਅਸ ਸਕੂਲ ਐਸਏਐਸ ਨਗਰ ਦੇ ਵਿਦਿਆਰਥੀ ਪ੍ਰਦੀਪ ਕੁਮਾਰ ਅਤੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਅੰਜਲੀ ਨੇ 425-425 ਅੰਕ ਲੈ ਕੇ ਸਾਂਝੇ ਤੌਰ ’ਤੇ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੂਟਾ ਸਿੰਘ ਵਾਲਾ (ਮੁਹਾਲੀ) ਦੀ ਵਿਦਿਆਰਥਣ ਕਮਲਪ੍ਰੀਤ ਕੌਰ ਨੇ 421 ਅੰਕਾਂ ਨਾਲ ਜ਼ਿਲ੍ਹੇ ਵਿੱਚ ਤੀਜਾ ਸਥਾਨ ਹਾਸਲ ਕੀਤਾ ਹੈ। ਸਰਕਾਰੀ ਕੰਨਿਆ ਸਕੂਲ ਸੋਹਾਣਾ ਦੀ ਪ੍ਰਿੰਸਪੀਲ ਊਸ਼ਾ ਮਹਾਜਨ ਨੇ ਦੱਸਿਆ ਕਿ ਰੁਪਿੰਦਰ ਕੌਰ ਬਹੁਤ ਹੀ ਹੁਸ਼ਿਆਰ ਲੜਕੀ ਹੈ। ਪੰਜਾਬ ਦੀ ਮੈਰਿਟ ਵਿੱਚ ਆ ਕੇ ਉਸ ਨੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਗਿਆਰ੍ਹਵੀਂ ਵਿੱਚ ਪਹਿਲਾਂ ਰੁਪਿੰਦਰ ਨੇ ਨਾਨ ਮੈਡੀਕਲ ਵਿੱਚ ਦਾਖ਼ਲਾ ਲਿਆ ਸੀ ਪ੍ਰੰਤੂ ਬਾਅਦ ਵਿੱਚ ਮੈਡੀਕਲ ਗਰੁੱਪ ਵਿੱਚ ਦਾਖ਼ਲ ਹੋ ਗਈ। ਸੈਨਾ ਵਿੱਚ ਭਰਤੀ ਹੋਣ ਲਈ ਅੱਜ ਰੁਪਿੰਦਰ ਕੌਰ ਨੇ ਮਾਈ ਭਾਗੋ ਅਕਾਦਮੀ ਵਿੱਚ ਪੇਪਰ ਦਿੱਤਾ ਹੈ। ਰੁਪਿੰਦਰ ਕੌਰ ਨੇ ਉਹ ਆਰਮੀ ਵਿੱਚ ਡਾਕਟਰ ਬਣ ਕੇ ਸਰਹੱਦਾ ’ਤੇ ਦੇਸ਼ ਵਾਸੀਆਂ ਦੀ ਰਾਖੀ ਕਰਨ ਵਾਲੇ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੇਵਾ ਕਰਨਾ ਚਾਹੁੰਦਾ ਹੈ। ਉਹ ਪੜ੍ਹਾਈ ਲਈ ਇੱਥੋਂ ਦੇ ਨੇੜਲੇ ਪਿੰਡ ਭਾਗੋਮਾਜਰਾ ਬੈਂਰੋਪੁਰ ਵਿੱਚ ਆਪਣੇ ਨਾਨਕੇ ਪਿੰਡ ਮਾਮਾ ਮਾਮੀ ਕੋਲ ਰਹਿੰਦੀ ਸੀ। ਕਿਉਂਕਿ ਉਸ ਦੇ ਮਾਤਾ ਪਿਤਾ ਵਿਧਾਨ ਸਭਾ ਹਲਕਾ ਰਾਜਪੁਰਾ ਦੇ ਵਸਨੀਕ ਹਨ। ਦਸਵੀਂ ਉਸ ਨੇ ਸੀਬੀਐਸਈ ਬੋਰਡ ਤੋਂ ਕੀਤੀ ਸੀ ਲੇਕਿਨ ਗਿਆਰਵੀਂ ਵਿੱਚ ਉਸ ਨੇ ਸੋਹਾਣਾ ਸਕੂਲ ਵਿੱਚ ਦਾਖ਼ਲਾ ਲੈ ਲਿਆ। ਉਸ ਨੇ ਆਪਣੀ ਸਫ਼ਲਤਾ ਦਾ ਸਿਹਰਾ ਆਪਣੇ ਅਧਿਆਪਕਾਂ ਦੇ ਸਿਰ ਬੰਨ੍ਹਿਆ ਹੈ। ਜਿਨ੍ਹਾਂ ਨੇ ਉਸ ਨੂੰ ਆਰਥਿਕ ਤੰਗੀ ਹੋਣ ਕਾਰਨ ਕਲਾਸ ਤੋਂ ਇਲਾਵਾ ਵਾਧੂ ਸਮਾਂ ਲਗਾ ਕੇ ਪੜ੍ਹਾਇਆ ਜਾਂਦਾ ਰਿਹਾ ਹੈ। ਕਿਉਂਕਿ ਉਸ ਕੋਲ ਟਿਊਸ਼ਨ ਦਾ ਖ਼ਰਚਾ ਚੁੱਕਣ ਦੇ ਸਮਰਥ ਨਹੀਂ ਸਨ। ਰੁਪਿੰਦਰ ਨੇ ਦੱਸਿਆ ਕਿ ਸਕੂਲ ਤੋਂ ਇਲਾਵਾ ਉਹ ਰੋਜ਼ਾਨਾ 7-8 ਘੰਟੇ ਪੜ੍ਹਦੀ ਸੀ ਅਤੇ ਛੁੱਟੀ ਵਾਲੇ ਦਿਨ ਉਹ ਕਰੀਬ 10 ਤੋਂ 12 ਘੰਟੇ ਲਗਾਤਾਰ ਪੜ੍ਹਦੀ ਸੀ। ਉਸ ਦੇ ਪਿਤਾ ਮੋਟਰ ਮਕੈਨਿਕ ਹਨ ਅਤੇ ਛੋਟੀ ਜਿਹੀ ਦੁਕਾਨ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ। ਮੈਰੀਟੋਰੀਅਸ ਸਕੂਲ ਸੈਕਟਰ-70 ਦੇ ਪਰਦੀਪ ਕੁਮਾਰ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਦਾ ਰਹਿਣ ਵਾਲਾ ਹੈ। ਦਸਵੀਂ ਵਿੱਚ 84 ਫੀਸਦੀ ਤੋਂ ਵੱਧ ਅੰਕ ਲੈਣ ਕਾਰਨ ਸਰਕਾਰ ਨੇ ਉਸ ਨੂੰ ਮੁਫ਼ਤ ਪੜ੍ਹਾਈ ਲਈ ਉਕਤ ਸਕੂਲ ਵਿੱਚ ਦਾਖ਼ਲਾ ਦਿੱਤਾ ਸੀ। ਉਸ ਦੇ ਪਿਤਾ ਮਜ਼ਦੂਰੀ ਕਰਦੇ ਹਨ ਅਤੇ ਵੱਡਾ ਭਰਾ ਡਿਪਲੋਮਾ ਕਰ ਰਿਹਾ ਹੈ। ਪਰਦੀਪ ਬੀ ਕਾਮ ਕਰਨ ਤੋਂ ਬਾਅਦ ਬੈਂਕ ਵਿੱਚ ਬਤੌਰ ਮੈਨੇਜਰ ਨੌਕਰੀ ’ਤੇ ਲੱਗ ਕੇ ਆਪਣੇ ਗ਼ਰੀਬ ਮਾਪਿਆਂ ਦਾ ਸਹਾਰਾ ਬਣਨਾ ਚਾਹੁੰਦਾ ਹੈ। ਉਸ ਨੇ ਦੱਸਿਆ ਕਿ ਸਕੂਲ ਵਿੱਚ ਕੋਚਿੰਗ ਲੈਣ ਤੋਂ ਬਿਨਾਂ ਰੋਜ਼ਾਨਾ ਤਿੰਨ ਘੰਟੇ ਪੜ੍ਹਾਈ ਕਰਕੇ ਇਸ ਮੁਕਾਮ ’ਤੇ ਪੁੱਜਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ