ਆਦੇਸ ਕਾਲਜ਼ ਘੜੂੰਆਂ ਵਿੱਚ ਕਾਨਵੋਕੇਸ਼ਨ ਮੌਕੇ 170 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ

ਨਬਜ਼-ਏ-ਪੰਜਾਬ ਬਿਊਰੋ, ਖਰੜ, 10 ਮਾਰਚ:
ਆਦੇਸ਼ ਕਾਲਜ ਘੜੂੰਆਂ ਵਿਖੇ ਹੋਈ ਪਹਿਲੀ ਕਨਵੋਕੇਸ਼ਨ ਦੌਰਾਨ ਬੀ.ਟੈਕ ਦੇ ਲਗਭਗ 170 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ ਤੇ ਪਹਿਲੀਆਂ 3 ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਡਲਾਂ ਨਾਲ ਨਿਵਾਜਿਆ ਗਿਆ। ਪੰਜਾਬ ਤਕਨੀਕੀ ਸਿੱਖਿਆ ਵਿਭਾਗ ਅਤੇ ਆਈ.ਕੇ ਗੁਜਰਾਲ ਅਤੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਵਾਈਸ ਚਾਸਲਰ ਆਰ.ਕੇ ਵਰਮਾ ਮੁੱਖ ਮਹਿਮਾਨ ਸਨ। ਜਦੋਂ ਕਿ ਪ੍ਰੋ. ਡੀ.ਐਸ ਚੌਹਾਨ ਵਾਈਸ ਚਾਂਸਲਰ ਜੀ.ਐਲ.ਏ ਯੂਨੀਵਰਸਿਟੀ ਮਥੁਰਾ ਅਤੇ ਪੀ. ਸ੍ਰੀਨਿਵਾਸ ਸੀ.ਈ.ਓ ਅੋਸੀਲੀਓ ਸਿਸਟਮ ਪ੍ਰਾਇਵੇਟ ਲਿੰਮ. ਵਿਸ਼ੇਸ਼ ਮਹਿਮਾਨ ਦੇ ਰੂਪ ਚ ਪਹੁੰਚੇ।
ਇਸ ਮੌਕੇ ਸੰਬੋਧਨ ਕਰਦਿਆਂ ਆਈ.ਏ.ਐਸ ਆਰ.ਕੇ ਵਰਮਾਂ ਨੇ ਕਿਹਾ ਕਿ ਭਾਰਤ ਹੁਣ ਪੱਚੀ ਸਾਲ ਪਹਿਲਾਂ ਵਾਲਾ ਨਹੀ ਰਿਹਾ ਬਲਕਿ ਬਹੁਤ ਬਦਲ ਗਿਆ ।ਭਾਰਤ ਵਿੱਚ ਤਕਰੀਬਨ 50 ਹਜਾਰ ਕਾਲਜ ਹਨ ਜਿਥੇ ਸਾਢੇ ਤਿੰਨ ਕਰੋੜ ਵਿਦਿਆਰਥੀ ਹਰ ਸਾਲ ਪੜਦੇ ਹਨ। ਜੇਕਰ ਅੱਜ ਦਾ ਨੌਜਵਾਨ ਸਹੀ ਤਰੀਕੇ ਅਤੇ ਸਹੀ ਰਫਤਾਰ ਨਾਲ ਆਪਣੀ ਜੁਮਵਾਰੀ ਨਿਭਾਉਦਿਆਂ ਪ੍ਰੋਡੈਕਟਿਵ ਸੋਚ ਲੈ ਕੇ ਅੱਗੇ ਵਧੇ ਤਾਂ ਅਸੀ 2030 ਤੱਕ ਦੁਨੀਆ ਦੇ ਤੀਜੇ ਨੰਬਰ ਤੇ ਪਹੰੂਚ ਜਾਵਾਂਗੇ। ਆਦੇਸ਼ ਗਰੁੱਪ ਦੇ ਚੇਅਰਮੈਨ ਹਰਿੰਦਰ ਸਿੰਘ ਗਿੱਲ ਨੇ ਆਏ ਮਹਿਮਾਨਾ ਦਾ ਧੰਨਵਾਦ ਕੀਤਾ ਤੇ ਵਿਦਿਆਰਥੀਆਂ ਨੂੰ ਆਪਣੀਆਂ ਸ਼ੁੱਭ ਇਛਾਵਾਂ ਦਿੱਤੀਆਂ ।ਆਦੇਸ਼ ਗਰੱਪ ਦੇ ਤਕਨੀਕੀ ਵਿੰਗ ਦੇ ਡਾਇਰੈਕਟਰ ਇੰਜ: ਗੁਰਫ਼ਤਿਹ ਸਿੰਘ ਗਿੱਲ ਨੇ ਤਕਨੀਕੀ ਵਿੰਗ ਦੇ ਪ੍ਰਿੰਸੀਪਲ ਡਾ. ਡੀ.ਐਸ.ਪੁੰਡੀਰ ਦਾ ਧੰਨਵਾਦ ਕੀਤਾ ਤੇ ਵਿਦਿਆਰਥੀਆਂ ਨੂੰ ਇੱਕ ਚੰਗੇ ਇੰਜੀਨੀਅਰ ਬਣਨ ਲਈ ਪ੍ਰੇਰਤ ਕੀਤਾ।ਪ੍ਰਿੰਸੀਪਲ ਡਾ ਪੁੰਡੀਰ ਨੇ ਕਾਲਜ ਦੀਆਂ ਪ੍ਰਾਪਤੀਆਂ ਸਬੰਧੀ ਅਹਿਮ ਜਾਣਕਾਰੀ ਦਿੱਤੀ ।ਕੌਨਵੈਸ਼ਨ ਦੇ ਹੈੱਡ ਕਨਵੀਨਰ ਸੀਰਤ ਕੌਰ ਗਿੱਲ ਨੇ ਆਪਣੀ ਜਿਮੇਵਾਰੀ ਤਨਦੇਹੀ ਨਾਲ ਨਿਭਾਈ ।ਇਸ ਮੌਕੇ ਆਦੇਸ਼ ਗਰੁੱਪ ਦੇ ਸਮੂੰਹ ਡਾਇਰੈਕਟਰ, ਪ੍ਰਿੰਸੀਪਲ ਸਮੇਤ ਡਾ. ਗੁਰਪ੍ਰੀਤ ਸਿੰਘ ਗਿੱਲ, ਡਾ. ਹਰਮੋਹਨ ਸਿੰਘ ਸੰਧੂ, ਬੀਬੀ ਬੱਬ ਤੀਰ, ਰਾਜਿੰਦਰ ਗਿਰਧਰ,ਵੱਖ ਵੱਖ ਵਿਭਾਗਾਂ ਦੇ ਮੁੱਖੀ ,ਪੀ.ਆਰ.ਓ ਰਸ਼ਪਾਲ ਸਿੰਘ ਪਾਲੀ ਅਤੇ ਹੋਰ ਸਟਾਫ ਹਾਜਰ ਸੀ।

Load More Related Articles
Load More By Nabaz-e-Punjab
Load More In School & College

Check Also

ਗਿਆਨ ਜਯੋਤੀ ਇੰਸਟੀਚਿਊਟ ਦੇ 138 ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਕੀਤਾ ਖ਼ੂਨਦਾਨ

ਗਿਆਨ ਜਯੋਤੀ ਇੰਸਟੀਚਿਊਟ ਦੇ 138 ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਕੀਤਾ ਖ਼ੂਨਦਾਨ 170ਵੀ ਵਾਰ ਖ਼ੂਨਦਾਨ ਕਰ…