Share on Facebook Share on Twitter Share on Google+ Share on Pinterest Share on Linkedin ਮਾਨਸਿਕ ਸਿਹਤ ਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਸਬੰਧੀ ਵਿਕਾਰਾਂ ਦੀ ਪਿੰਡ-ਪੱਧਰੀ ਸਕਰੀਨਿੰਗ ਬੂਥਗੜ੍ਹ ਸਿਹਤ ਬਲਾਕ ਵਿੱਚ ਇਲਾਜ ਲਈ ਪਾਇਲਟ ਪ੍ਰਾਜੈਕਟ ਦੀ ਹੋਈ ਰਸਮੀ ਸ਼ੁਰੂਆਤ ਨਬਜ਼-ਏ-ਪੰਜਾਬ, ਖਰੜ, 26 ਅਗਸਤ: ਪੰਜਾਬ ਰਾਜ ਨੇ ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਵਿਕਾਰਾਂ ਦੀ ਦੇਖਭਾਲ ਨੂੰ ਮੁੱਖ ਧਾਰਾ ਦੀ ਸਿਹਤ ਸੰਭਾਲ ਪ੍ਰਣਾਲੀ ਨਾਲ ਜੋੜਨ ਵੱਲ ਇੱਕ ਮੋਹਰੀ ਕਦਮ ਚੁੱਕਿਆ ਹੈ, ਜੋ ਕਿ ਪਿੰਡ ਪੱਧਰ ਤੋਂ ਸ਼ੁਰੂ ਕੀਤਾ ਗਿਆ ਹੈ। ਸਿਹਤ ਮੰਤਰੀ, ਡਾ. ਬਲਬੀਰ ਸਿੰਘ ਨੇ ਅੱਜ ਮੁਹਾਲੀ ਦੇ ਪ੍ਰਾਇਮਰੀ ਹੈਲਥ ਸੈਂਟਰ, ਬੂਥਗੜ੍ਹ ਵਿਖੇ ਇਸ ਪ੍ਰਾਜੈਕਟ ਦੇ ਪਾਇਲਟ ਤੌਰ ਤੇ ਲਾਗੂ ਕਰਨ ਦੀ ਰਸਮੀ ਸ਼ੁਰੂਆਤ ਕੀਤੀ। ਸਿਹਤ ਮੰਤਰੀ ਨੇ ਕਿਹਾ ਕਿ ਇਸ ਸਮੇਂ, ਭਾਰਤ ਵਿੱਚ ਮਾਨਸਿਕ ਸਿਹਤ ਸਥਿਤੀਆਂ ਦਾ ਇਲਾਜ ਜ਼ਿਲ੍ਹਾ ਪੱਧਰ ਤੱਕ ਸੀਮਤ ਹੈ, ਜਿਸ ਨਾਲ ਇਲਾਜ ਦਾ ਇੱਕ ਵੱਡਾ ਪਾੜਾ ਰਹਿ ਜਾਂਦਾ ਹੈ, ਜਿਸ ਵਿੱਚ ਸਿਰਫ 10-25 ਫ਼ੀਸਦੀ ਮਰੀਜ਼ ਹੀ ਦੇਖਭਾਲ ਪ੍ਰਾਪਤ ਕਰ ਰਹੇ ਹਨ। ਇਹ ਪਾੜਾ ਸੀਮਤ ਜਾਗਰੂਕਤਾ, ਸਮਾਜਿਕ ਸ਼ਰਮਿੰਦਗੀ, ਸੀਮਤ ਪਹੁੰਚਯੋਗਤਾ ਅਤੇ ਅਸਮਰਥਾ ਕਰਨ ਬਣਦਾ ਹੈ। ਇਨ੍ਹਾਂ ਚੁਣੌਤੀਆਂ ਨੂੰ ਹੱਲ ਕਰਨ ਲਈ, ਇਹ ਪ੍ਰਾਜੈਕਟ ਸਕ੍ਰੀਨਿੰਗ, ਇਲਾਜ ਅਤੇ ਰੈਫਰਲ ਲਿੰਕੇਜ ਨੂੰ ਲੋਕਾਂ ਦੇ ਨੇੜੇ ਲਿਆਵੇਗਾ। ਇਹ ਪ੍ਰਾਜੈਕਟ, ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਦੁਆਰਾ ਸਮਰਥਤ ਅਤੇ ਪੀ ਜੀ ਆਈ, ਚੰਡੀਗੜ੍ਹ ਦੀ ਤਕਨੀਕੀ ਮੁਹਾਰਤ ਨਾਲ ਲਾਗੂ ਕੀਤਾ ਗਿਆ ਹੈ। ਇਹ ਪ੍ਰੋਜੈਕਟ ਇਸ ਵੇਲੇ ਸੱਤ ਰਾਜਾਂ (ਪੰਜਾਬ, ਅਸਾਮ, ਓਡੀਸ਼ਾ, ਮੱਧ ਪ੍ਰਦੇਸ਼, ਕਰਨਾਟਕ, ਗੁਜਰਾਤ ਅਤੇ ਹਰਿਆਣਾ) ਵਿੱਚ ਚਲਾਇਆ ਜਾ ਰਿਹਾ ਹੈ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ, ਮੁਹਾਲੀ ਜ਼ਿਲ੍ਹੇ ਨੂੰ ਪਾਇਲਟ ਸਾਈਟ ਵਜੋਂ ਚੁਣਿਆ ਗਿਆ ਹੈ। ਪ੍ਰੋਜੈਕਟ ਦੀਆਂ ਮੁੱਖ ਵਿਸ਼ੇਸ਼ਤਾਵਾਂ ਨੂੰ ਸੂਚੀਬੱਧ ਕਰਦੇ ਹੋਏ, ਉਨ੍ਹਾਂ ਕਿਹਾ ਕਿ ਸਮਾਜਿਕ ਸ਼ਰਮਿੰਦਗੀ ਨੂੰ ਘਟਾਉਣ ਲਈ ਨੁੱਕੜ ਨਾਟਕ, ਜਾਗਰੂਕਤਾ ਮੁਹਿੰਮਾਂ ਅਤੇ ਫਰੰਟਲਾਈਨ ਸਿਹਤ ਕਰਮਚਾਰੀਆਂ ਦੀ ਸਿਖਲਾਈ ਵਰਗੀਆਂ ਕਮਿਊਨਿਟੀ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਕਮਿਊਨਿਟੀ ਹੈਲਥ ਅਫਸਰਾਂ ਦੁਆਰਾ ਪਹਿਲੀ ਵਾਰ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਵਿੱਚ ਆਮ ਮਾਨਸਿਕ ਸਿਹਤ ਵਿਗਾੜਾਂ ਲਈ ਸਕਰੀਨਿੰਗ ਅਤੇ ਇਲਾਜ ਸ਼ੁਰੂ ਕੀਤਾ ਗਿਆ ਹੈ। ਇਹ ਪ੍ਰਾਜੈਕਟ ਪਿੰਡ-ਪੱਧਰੀ ਕੇਂਦਰਾਂ ਤੋਂ ਪੀਐਚਸੀ ਅਤੇ ਜ਼ਿਲ੍ਹਾ ਹਸਪਤਾਲਾਂ ਤੱਕ ਰੈਫਰਲ ਲਿੰਕੇਜ ਨੂੰ ਮਜ਼ਬੂਤ ਕਰੇਗਾ ਅਤੇ ਪੀ ਐਚ ਸੀ ਪੱਧਰ ‘ਤੇ ਜ਼ਰੂਰੀ ਮਨੋਵਿਗਿਆਨਕ ਦਵਾਈਆਂ ਦੀ ਵਿਵਸਥਾ ਕਰੇਗਾ। ਸਕਰੀਨਿੰਗ, ਇਲਾਜ ਅਤੇ ਰੈਫਰਲ ਦਾ ਸਹਿਯੋਗ ਕਰਨ ਲਈ ਇੱਕ ਸੁਰੱਖਿਅਤ ਮੋਬਾਈਲ ਐਪ ਵਿਕਸਤ ਕੀਤੀ ਗਈ ਹੈ। ਸਿਹਤ ਸੰਭਾਲ ਸਟਾਫ਼ ਦੀ ਸਮਰੱਥਾ-ਨਿਰਮਾਣ, ਵਾਰ-ਵਾਰ ਸਿਖਲਾਈ, ਫੀਡਬੈਕ ਅਤੇ ਹੈਂਡਹੋਲਡਿੰਗ ਦੁਆਰਾ ਕੀਤੀ ਜਾਵੇਗੀ। ਫਰੰਟਲਾਈਨ ਸਿਹਤ ਕਰਮਚਾਰੀਆਂ ਅਤੇ ਪੀਐਚਸੀ ਮੈਡੀਕਲ ਅਫਸਰਾਂ ਦੀ ਸਫਲ ਸਿਖਲਾਈ ਤੋਂ ਬਾਅਦ, ਘੜੂੰਆਂ ਬਲਾਕ ਵਿੱਚ ਸਕ੍ਰੀਨਿੰਗ ਅਤੇ ਇਲਾਜ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ। ਅੱਜ ਦੀ ਸ਼ੁਰੂਆਤ ਦੇ ਨਾਲ, ਹੁਣ 1 ਸਤੰਬਰ, 2025 ਤੋਂ ਬੂਥਗੜ੍ਹ ਬਲਾਕ ਵਿੱਚ ਕਾਰਜਸ਼ੀਲ ਹੋ ਜਾਵੇਗਾ। ਇਸ ਮੌਕੇ ਬੋਲਦਿਆਂ, ਡਾ. ਬਲਬੀਰ ਸਿੰਘ ਨੇ ਜ਼ੋਰ ਦੇ ਕੇ ਕਿਹਾ, ‘‘ਮਾਨਸਿਕ ਸਿਹਤ, ਸਰੀਰਕ ਸਿਹਤ ਜਿੰਨੀ ਹੀ ਮਹੱਤਵਪੂਰਨ ਹੈ। ਮਾਨਸਿਕ ਸਿਹਤ ਦੇਖਭਾਲ ਨੂੰ ਪਿੰਡ ਵਾਸੀਆਂ ਤੱਕ ਪਹੁੰਚਾ ਕੇ, ਅਸੀਂ ਨਾ ਸਿਰਫ਼ ਸਮਾਜਿਕ ਸ਼ਰਮਿੰਦਗੀ ਨੂੰ ਘਟਾ ਰਹੇ ਹਾਂ, ਸਗੋਂ ਸਮੇਂ ਸਿਰ ਇਲਾਜ ਵੀ ਯਕੀਨੀ ਬਣਾ ਰਹੇ ਹਾਂ। ਇਹ ਪਾਇਲਟ ਪ੍ਰਾਜੈਕਟ ਰਾਸ਼ਟਰੀ ਮਾਨਸਿਕ ਸਿਹਤ ਪ੍ਰੋਗਰਾਮ 2.0 ਦੀ ਨੀਂਹ ਬਣੇਗਾ।’’ ਉਨ੍ਹਾਂ ਨੇ ਕਮਿਊਨਿਟੀ ਹੈਲਥ ਅਫਸਰਾਂ, ਆਸ਼ਾ ਅਤੇ ਪੀਐਚਸੀ ਮੈਡੀਕਲ ਅਫ਼ਸਰਾਂ ਨੂੰ ਆਪਣੀ ਸਿਖਲਾਈ ਦੀ ਢੁਕਵੇਂ ਢੰਗ ਨਾਲ ਵਰਤੋਂ ਕਰਨ ਅਤੇ ਮਾਨਸਿਕ ਪ੍ਰੇਸ਼ਾਨੀ ਵਿੱਚ ਫਸੇ ਲੋਕਾਂ ਦੀ ਸਹਾਇਤਾ ਲਈ ਆਪਣੇ ਆਪ ਨੂੰ ਸਮਰਪਿਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਉਨ੍ਹਾਂ ਨੂੰ ’’ਇਸ ਇਤਿਹਾਸਕ ਪਹਿਲਕਦਮੀ ਦੇ ਮੁੱਖ ਚਾਲਕ’’ ਕਿਹਾ। ਇਹ ਨਵੀਨਤਾਕਾਰੀ ਮਾਡਲ ਪੰਜਾਬ ਅਤੇ ਦੇਸ਼ ਭਰ ਵਿੱਚ ਪਿੰਡ-ਪੱਧਰੀ ਮਾਨਸਿਕ ਸਿਹਤ ਸੰਭਾਲ ਨੂੰ ਵਧਾਉਣ ਲਈ ਇੱਕ ਬਲੂਪ੍ਰਿੰਟ ਵਜੋਂ ਕੰਮ ਕਰੇਗਾ। ਡਾ. ਬਲਬੀਰ ਸਿੰਘ ਨੇ ਇਹ ਵੀ ਐਲਾਨ ਕੀਤਾ ਕਿ ਭਗਵੰਤ ਸਿੰਘ ਮਾਨ ਸਰਕਾਰ 225 ਜ਼ਿਲ੍ਹਾ, ਸਬ-ਡਵੀਜ਼ਨ ਅਤੇ ਪੀਐਚਸੀ-ਪੱਧਰੀ ਸਹੂਲਤਾਂ ਨੂੰ 24×7 ਕਾਰਜਸ਼ੀਲ ਬਣਾ ਕੇ ਹੋਰ ਮਜ਼ਬੂਤ ਕਰੇਗੀ। ਆਉਣ ਵਾਲੇ ਦਿਨਾਂ ਵਿੱਚ ਹਰੇਕ ਸੰਸਥਾ ਵਿੱਚ 4-5 ਡਾਕਟਰ ਅਤੇ ਵਾਧੂ ਨਰਸਿੰਗ ਸਟਾਫ਼ ਹੋਵੇਗਾ। ਉਨ੍ਹਾਂ ਕਿਹਾ ’’ਰਾਜ ਸਰਕਾਰ ਪੰਜਾਬ ਦੇ ਹਰੇਕ ਨਾਗਰਿਕ ਨੂੰ ਮੁੱਢਲੀਆਂ ਅਤੇ ਵਿਸ਼ੇਸ਼ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ।’’ ਇਸ ਮੌਕੇ ਮੌਜੂਦ ਪ੍ਰਮੁੱਖ ਵਿਅਕਤੀਆਂ ਵਿੱਚ ਪੀਜੀਆਈ ਐਮਈਆਰ ਤੋਂ ਡਾ. ਅਭਿਸ਼ੇਕ, ਜੋ ਇਸ ਪ੍ਰਾਜੈਕਟ ਦੀ ਨਿਗਰਾਨੀ ਕਰਨਗੇ ਤੋਂ ਇਲਾਵਾ, ਸਿਵਲ ਸਰਜਨ ਡਾ. ਸੰਗੀਤਾ ਜੈਨ, ਐਸਡੀਐਮ ਖਰੜ ਸ੍ਰੀਮਤੀ ਦਿਵਿਆ ਪੀ, ਐਸਪੀ ਮੁੱਲਾਂਪੁਰ ਮੋਹਿਤ ਅਗਰਵਾਲ, ਐਸਐਮਓਜ਼ ਡਾ. ਅਲਕਜੋਤ ਕੌਰ, ਡਾ. ਪ੍ਰੀਤ ਕੰਵਲ ਅਤੇ ਡਾ. ਅਮਿਤ, ਆਯੁਰਵੈਦਿਕ ਮੈਡੀਕਲ ਅਫ਼ਸਰ ਅਰੁਣ ਬਾਂਸਲ ਸ਼ਾਮਲ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ