ਦੱਖਣੀ ਜ਼ੋਨ ਯੂਥ ਫੈਸਟੀਵਲ ਆਪਣੀਆਂ ਮਿੱਠੀਆਂ ਯਾਦਾਂ ਬਿਖੇਰਦਾ ਹੋਇਆ ਸਮਾਪਤ

ਯੂਥ ਫੈਸਟੀਵਲ ਨਾਲ ਆਪਣੇ ਸੁਪਨਿਆਂ ਨੂੰ ਸਾਕਾਰ ਕਰਦੇ ਨੇ ਵਿਦਿਆਰਥੀ: ਐੱਸ.ਐੱਸ ਸੰਘਾ

ਵਿਚਾਰਾਂ, ਚੁਨੌਤੀਆਂ ਅਤੇ ਅਨੁਭਵਾਂ ਦਾ ਸਾਂਝਾ ਸੁਮੇਲ ਹੈ ‘ਯੂਥ ਫੈਸਟੀਵਲ’ ਡਾ. ਮੀਨੂ ਜੇਟਲੀ

ਨਬਜ਼-ਏ-ਪੰਜਾਬ, ਮੁਹਾਲੀ, 9 ਅਕਤੂਬਰ:
ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਆਯੋਜਿਤ ਦੱਖਣੀ ਜ਼ੋਨ ਯੂਥ ਫੈਸਟੀਵਲ ਦੁਆਬਾ ਗਰੁੱਪ ਆਫ਼ ਕਾਲਜਿਜ਼ ਵਿਖੇ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ। ਡਾ: ਐੱਚ ਐੱਸ ਬਾਠ ਪ੍ਰੈਜੀਡੈਂਟ ਦੁਆਬਾ ਖਾਲਸਾ ਟਰਸਟ ਅਤੇ ਮਨਜੀਤ ਸਿੰਘ ਐਗਜੀਕਿਊਟਿਵ ਵਾਈਸ ਚੇਅਰਮੈਨ ਦੁਆਬਾ ਗਰੁੱਪ ਆਫ਼ ਕਾਲਜਿਜ ਦੀ ਅਗਵਾਈ ਹੇਠ ਕਰਵਾਏ ਇਸ ਦੋ ਰੋਜ਼ਾ ਪ੍ਰੋਗਰਾਮ ਦੇ ਦੂਜੇ ਦਿਨ ਵੀ ਕਰੀਬ 32 ਕਾਲਜਾਂ ਦੇ 250 ਵਿਦਿਆਰਥੀਆਂ ਨੇ ਸਾਹਿਤਕ, ਕਲਾਤਡਮਕ ਤੇ ਸੱਭਿਆਚਾਰਕ ਆਦਿ ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲਿਆ।
ਦੋਆਬਾ ਗਰੁੱਪ ਆਫ ਕਾਲਜਜ਼ ਵੱਲੋਂ ਇਹ ਸਮਾਗਮ ਬਹੁਤ ਹੀ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ। ਇਸ ਦਿਨ ਨੂੰ ਨੌਜਵਾਨਾਂ ਦੀ ਭੂਮਿਕਾ ਅਤੇ ਉਨ੍ਹਾਂ ਦੀ ਅਸੀਮ ਸਮਰੱਥਾ ਨੂੰ ਸਲਾਮ ਕਰਨ ਲਈ ਸਮਰਪਿਤ ਕੀਤਾ ਗਿਆ। ਇਸ ਮੌਕੇ ਨੌਜਵਾਨਾਂ ਨੂੰ ਆਪਣੇ ਭਵਿੱਖ ਦੀ ਵਾਂਗਡੋਰ ਆਪਣੇ ਹੱਥ ਵਿੱਚ ਲੈਣ, ਆਪਣੇ ਅਧਿਕਾਰਾਂ ਲਈ ਖੜ੍ਹੇ ਹੋਣ ਅਤੇ ਨਿਰਣੇ ਪ੍ਰਕਿਰਿਆ ਵਿੱਚ ਭਾਗੀਦਾਰੀ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਐੱਸ ਐੱਸ ਸੰਘਾ ਮੈਨੇਜਿੰਗ ਵਾਈਸ ਚੇਅਰਮੈਨ ਦੁਆਬਾ ਗਰੁੱਪ ਆਫ ਕਾਲਜਿਜ਼ ਨੇ ਕਿਹਾ ਕਿ ਵਿਦਿਆਰਥੀਆਂ ਦੇ ਅੰਦਰ ਬਹੁਤ ਜਿਆਦਾ ਹੁਨਰ ਹੈ ਪਰ ਜਰੂਰਤ ਹੈ ਕਿ ਵਿਦਿਆਰਥੀ ਉਸ ਹੁਨਰ ਨੂੰ ਪਹਿਚਾਣ।
ਉਨ੍ਹਾਂ ਨੌਜਵਾਨ ਵਿਦਿਆਰਥੀਆਂ ਦੀਆਂ ਰੰਗ-ਬਿਰੰਗੀਆਂ ਪ੍ਰਸਤੁਤੀਆਂ ਦੀ ਖੂਬ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਨਸ਼ਿਆਂ ਦੇ ਨੁਕਸਾਨਾਂ ਬਾਰੇ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਨੌਜਵਾਨੀ ਦੀ ਤਾਕਤ ਨੂੰ ਕਦੇ ਵੀ ਹਲਕਾ ਨਹੀਂ ਲੈਣਾ ਚਾਹੀਦਾ। ਨੌਜਵਾਨਾਂ ਨੂੰ ਸੋਚਣ ਤੇ ਆਪਣੇ ਵਿਚਾਰ ਪ੍ਰਗਟ ਕਰਨ ਦਾ ਮੌਕਾ ਦੇਣਾ ਚਾਹੀਦਾ ਹੈ। ਐੱਸਐੱਸ ਸੰਘਾ ਨੇ ਕਿਹਾ ਕਿ ਸਿੱਖਿਆ ਸੰਸਥਾਵਾਂ ਅਤੇ ਯੂਥ ਫੈਸਟੀਵਲ ਵਿਦਿਆਰਥੀਆਂ ਨੂੰ ਉਹ ਖੰਭ ਦਿੰਦੇ ਦਿੰਦੇ ਹਨ ਜਿਨ੍ਹਾਂ ਨਾਲ ਉਹ ਆਪਣੇ ਸੁਪਨੇ ਸਾਕਾਰ ਕਰ ਸਕਦੇ ਹਨ।

ਇਸ ਮੌਕੇ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਡਾ. ਮੀਨੂ ਜੈਟਲੀ, ਡਾਇਰੈਕਟਰ-ਪ੍ਰਿੰਸੀਪਲ, ਦੋਆਬਾ ਬਿਜ਼ਨਸ ਸਕੂਲ ਨੇ ਕਿਹਾ ਕਿ ਇਹ ਪਲੇਟਫਾਰਮ ਨੌਜਵਾਨਾਂ ਨੂੰ ਆਪਣੇ ਵਿਚਾਰ, ਅਨੁਭਵ ਅਤੇ ਚੁਣੌਤੀਆਂ ਦੇ ਹੱਲ ਸਾਂਝੇ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ।
ਇਸ ਮੌਕੇ ਧੰਨਵਾਦ ਦਾ ਮਤਾ ਪੇਸ਼ ਕਰਦੇ ਹੋਏ ਡਾਕਟਰ ਮੀਨੂ ਜੇਟਲੀ ਨੇ ਕਿਹਾ ਕਿ ਇਸ ਯੂਥ ਫੈਸਟੀਵਲ ਦੀ ਸਫਲਤਾ ਦਾ ਸਿਹਰਾ ਮੋਨਿੰਦਰ ਪਾਲ ਕੌਰ ਗਿੱਲ ਡੀਨ ਸਟੂਡੈਂਟ ਵੈਲਫੇਅਰ ਤੇ ਸਮੂਹ ਸਟਾਫ਼ ਨੂੰ ਜਾਂਦਾ ਹੈ ਜਿਨ੍ਹਾਂ ਨੇ ਜਿੱਥੇ ਵਿਦਿਆਰਥੀਆਂ ਨੂੰ ਪ੍ਰੋਗਰਾਮ ਦੇ ਲਈ ਤਿਆਰੀ ਕਰਵਾਈ ਗਈ ਉਥੇ ਹੀ ਇਸ ਪ੍ਰੋਗਰਾਮ ਨੂੰ ਸੁਚਾਰੂ ਢੰਗ ਦੇ ਨਾਲ ਅਜੋਜਿਤ ਵੀ ਕੀਤਾ।

ਪ੍ਰੋਗਰਾਮ ਦੇ ਦੂਜੇ ਦਿਨ ਵਿਦਿਆਰਥੀਆਂ ਵੱਲੋਂ ਮਾਈਮ, ਸਕਿਟ, ਭੰਗੜਾ, ਇੰਡੀਅਨ ਫੋਕ ਡਾਂਸ, ਇਲੋਕਿਊਸ਼ਨ, ਡਿਬੇਟ, ਕਵਿਜ਼ (ਪ੍ਰਿਲਿਮਿਨਰੀ ਅਤੇ ਫਾਈਨਲ), ਵਾਰ ਗਾਇਕੀ, ਗਰੁੱਪ ਸ਼ਬਦ/ਭਜਨ, ਗਰੁੱਪ ਸੌਂਗ ਇੰਡੀਅਨ, ਵੈਸਟਰਨ ਵੋਕਲ ਸੋਲੋ, ਵੈਸਟਰਨ ਗਰੁੱਪ ਸੋਲੋ, ਵੈਸਟਰਨ ਗਰੁੱਪ ਸੌਂਗ, ਪੋਸਟਰ ਮੇਕਿੰਗ, ਕਾਰਟੂਨਿੰਗ, ਮਹਿੰਦੀ ਅਤੇ ਰੰਗੋਲੀ ਮੁਕਾਬਲੇ ਦੀ ਪੇਸ਼ਕਾਰੀ ਕੀਤੀ ਗਈ। ਐੱਸਐੱਸ ਸੰਘਾ ਨੇ ਪ੍ਰੋਗਰਾਮ ਦੇ ਅਖੀਰ ਵਿੱਚ ਫੈਕਲਟੀ ਅਤੇ ਵਿਦਿਆਰਥੀਆਂ ਨੂੰ ਇਸ ਪ੍ਰੋਗਰਾਮ ਨੂੰ ਸਫਲਤਾਪੂਰਵਕ ਆਯੋਜਿਤ ਕਰਨ ਲਈ ਵਧਾਈ ਦਿੱਤੀ। ਉਨ੍ਹਾਂ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਜੇਤੂਆਂ ਨੂੰ ਵੀ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਦ੍ਰਿੜ੍ਹ ਨਿਸ਼ਚੇ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ।

Load More Related Articles
Load More By Nabaz-e-Punjab
Load More In School & College

Check Also

ਗਿਆਨ ਜਯੋਤੀ ਇੰਸਟੀਚਿਊਟ ਦੇ 138 ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਕੀਤਾ ਖ਼ੂਨਦਾਨ

ਗਿਆਨ ਜਯੋਤੀ ਇੰਸਟੀਚਿਊਟ ਦੇ 138 ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਕੀਤਾ ਖ਼ੂਨਦਾਨ 170ਵੀ ਵਾਰ ਖ਼ੂਨਦਾਨ ਕਰ…