Share on Facebook Share on Twitter Share on Google+ Share on Pinterest Share on Linkedin ਸਰਕਾਰੀ ਅਣਦੇਖੀ: ਬਲੌਂਗੀ ਦੇ ਬਾਸ਼ਿੰਦੇ ਨਰਕ ਭੋਗਣ ਲਈ ਮਜਬੂਰ ਡਿਪਟੀ ਮੇਅਰ ਕੁਲਜੀਤ ਬੇਦੀ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਨਬਜ਼-ਏ-ਪੰਜਾਬ, ਮੁਹਾਲੀ, 25 ਜੁਲਾਈ: ਬਲੌਂਗੀ ਦੇ ਵਸਨੀਕ ਇਸ ਸਮੇਂ ਬਹੁਤ ਬੁਰੇ ਹਾਲਾਤਾਂ ’ਚੋਂ ਲੰਘ ਰਹੇ ਹਨ ਅਤੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੇ ਸ਼ਿਕਾਰ ਹਨ। ਬਲੌਂਗੀ ਸ਼ਿਵ ਮੰਦਰ ਤੋਂ ਲੈ ਕੇ ਪੁਲੀਸ ਚੌਕੀ ਤੱਕ ਵਾਲੀ ਸੜਕ ਬੇਹੱਦ ਖਸਤਾਹਾਲ ਹੋ ਚੁੱਕੀ ਹੈ। ਇੱਥੇ ਵੱਸਦੇ ਹਜ਼ਾਰਾਂ ਮਜ਼ਦੂਰ ਰੋਜ਼ਾਨਾ ਸਵੇਰੇ ਮੁਹਾਲੀ ਦੀਆਂ ਫੈਕਟਰੀਆਂ ਵਿੱਚ ਡਿਊਟੀਆਂ ਲਈ ਜਾਂਦੇ ਹਨ ਪਰ ਖਰਾਬ ਸੜਕ, ਚੀਕੜ ਅਤੇ ਟੁੱਟੇ ਹੋਏ ਪੁਲਾਂ ਕਾਰਨ ਉਨ੍ਹਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਬਰਸ਼ਾਂਤ ਦੇ ਦਿਨਾਂ ਵਿੱਚ ਜਿਊਣਾ ਦੁੱਭਰ ਹੋ ਜਾਂਦਾ ਹੈ। ਇਲਾਕੇ ਵਿੱਚ ਪੀਣ ਵਾਲੇ ਪਾਣੀ ਦੀ ਵੀ ਭਾਰੀ ਕਮੀ ਹੈ। ਵਧਦੀ ਆਬਾਦੀ ਦੇ ਨਾਲ ਸਾਫ ਪਾਣੀ ਮਿਲਣਾ ਇਥੇ ਇਕ ਚੁਣੌਤੀ ਬਣ ਗਿਆ ਹੈ। ਲੋਕਾਂ ਨੇ ਦੱਸਿਆ ਕਿ ਕਈ ਵਾਰ ਦਿਨਾਂ ਤੱਕ ਪੀਣ ਵਾਲਾ ਪਾਣੀ ਉਪਲੱਬਧ ਨਹੀਂ ਹੁੰਦਾ। ਇਸ ਦੇ ਨਾਲ ਹੀ ਪਟਿਆਲਾ ਕੀ ਰਾਓ ਨਦੀ, ਜੋ ਇਲਾਕੇ ਵਿੱਚੋਂ ਲੰਘਦੀ ਹੈ, ਉਹ ਬੇਹੱਦ ਗੰਦੀ ਹੋ ਚੁੱਕੀ ਹੈ। ਨਦੀ ਵਿੱਚੋਂ ਆਉਂਦੀ ਬਦਬੂ ਕਾਰਨ ਸਾਹ ਲੈਣਾ ਵੀ ਅੌਖਾ ਹੋ ਗਿਆ ਹੈ। ਇਥੇ ਵੱਸਦੇ ਲੋਕ, ਜਿਨ੍ਹਾਂ ਵਿੱਚ ਅਕਸਰ ਝੁੱਗੀਆਂ ਝੋਪੜੀਆਂ ਵਿੱਚ ਰਹਿਣ ਵਾਲੇ ਆਮ ਮਜ਼ਦੂਰ ਹਨ, ਉਹਨਾਂ ਦੀ ਸਿਹਤ ਲਈ ਇਹ ਹਾਲਾਤ ਬਹੁਤ ਹਾਨੀਕਾਰਕ ਹਨ। ਅੱਜ ਇਨ੍ਹਾਂ ਹਾਲਾਤਾਂ ਦੀ ਜਾਂਚ ਕਰਨ ਲਈ ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਬਲੌਂਗੀ ਦਾ ਦੌਰਾ ਕੀਤਾ। ਉਨ੍ਹਾਂ ਨਾਲ ਵਿਸ਼ੇਸ਼ ਤੌਰ ਤੇ ਗੁਰਮੀਤ ਸਿੰਘ ਸਿਆਣ ਵੀ ਹਾਜ਼ਰ ਸਨ। ਲੋਕਾਂ ਨੇ ਆਪਣੀਆਂ ਸਮੱਸਿਆਵਾਂ ਉਨ੍ਹਾਂ ਅੱਗੇ ਰੱਖੀਆਂ ਅਤੇ ਉਨ੍ਹਾਂ ਤੋਂ ਹੱਲ ਦੀ ਮੰਗ ਕੀਤੀ। ਡਿਪਟੀ ਮੇਅਰ ਨੇ ਭਰੋਸਾ ਦਿੱਤਾ ਕਿ ਵੱਖ-ਵੱਖ ਵਿਭਾਗਾਂ ਨਾਲ ਗੱਲ ਕਰਕੇ ਇਹਨਾਂ ਮੁੱਦਿਆਂ ਨੂੰ ਜਲਦ ਹੱਲ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਬਲੌਂਗੀ ਦੇ ਵਸਨੀਕਾਂ ਲਈ ਸੜਕਾਂ ਹਵਾ ਪਾਣੀ ਸਭ ਖਰਾਬ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰ ਵਰਗ ਸਵੇਰੇ ਨੌਕਰੀਆਂ ਤੇ ਜਾਂਦਾ ਹੈ ਤਾਂ ਬਲੌਗੀ ਦੀ ਪੁਲੀ ਦੇ ਨਾਲ ਵਾਲੇ ਰਸਤੇ ਵਿੱਚ ਬਰਸਾਤ ਦੇ ਮੌਕੇ ਚਿੱਕੜ ਹੋ ਜਾਂਦਾ ਹੈ ਜਿਸ ਨਾਲ ਲੋਕਾਂ ਦਾ ਲਾਂਘਾ ਵੀ ਅੌਖਾ ਹੋ ਜਾਂਦਾ ਹੈ। ਇਸੇ ਤਰ੍ਹਾਂ ਪਟਿਆਲਾ ਕੀ ਰਾਓ ਵਿੱਚ ਗੰਦਗੀ ਦੀ ਭਰਮਾਰ ਹੈ ਅਤੇ ਇਹ ਗੰਦਗੀ ਬਦਬੂ ਮਾਰਦੀ ਹੈ। ਉਨ੍ਹਾਂ ਕਿਹਾ ਕਿ ਇਲਾਕਾ ਵਾਸੀਆਂ ਨੂੰ ਕਈ ਕਈ ਦਿਨ ਪੰਜ ਦੀ ਸਪਲਾਈ ਨਹੀਂ ਦਿੱਤੀ ਜਾ ਰਹੀ ਜੋ ਕਿ ਇੱਕ ਗੁਨਾਹ ਹੈ। ਡਿਪਟੀ ਮੇਅਰ ਨੇ ਡੀਸੀ ਮੁਹਾਲੀ ਸਮੇਤ ਸਿੰਜਾਈ ਵਿਭਾਗ ਅਤੇ ਪ੍ਰਦੂਸ਼ਣ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਪਟਿਆਲਾ ਕੀ ਰਾਓ ਨਦੀ ਦੀ ਤੁਰੰਤ ਸਫਾਈ ਕਰਵਾਈ ਜਾਵੇ ਅਤੇ ਪਾਣੀ ਦੀ ਸਪਲਾਈ ਸੁਚਾਰੂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੰਚਾਇਤ, ਸਿੰਜਾਈ ਵਿਭਾਗ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਮਿਲ ਕੇ ਉਪਰੋਕਤ ਮਸਲਿਆਂ ਦੇ ਹੱਲ ਲਈ ਯੋਗ ਕਾਰਵਾਈ ਕਰਨੀ ਚਾਹੀਦੀ ਹੈ। ਇਸ ਮੌਕੇ ਸਮਾਜ ਸੇਵੀ ਗੁਰਮੀਤ ਸਿੰਘ ਸਿਆਣ, ਕਲੋਨੀ ਦੇ ਵਾਸੀਆਂ ਪ੍ਰੇਮ ਸ੍ਰੀਵਾਸਤਵ, ਲਾਲ ਬਹਾਦੁਰ, ਮਨੋਹਰ, ਵਰਿੰਦਰ ਸ਼ਰਮਾ, ਜੱਬਾਰ, ਜਨਾਰਦਨ ਸ਼ਰਮਾ ਆਦਿ ਲੋਕ ਵੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ