ਮਾਲਿਸ਼ ਨਾਲ ਹੋ ਸਕਦਾ ਹੈ ਸਰਵਾਈਕਲ ਤੇ ਡਿਸਕ ਦਾ ਇਲਾਜ: ਵੈਦ ਰਾਣਾ ਪਹਿਲਵਾਨ

ਰਾਜੂ ਵਾਲੀਆ
ਨਬਜ਼-ਏ-ਪੰਜਾਬ, ਅੰਮ੍ਰਿਤਸਰ 12 ਜੁਲਾਈ
ਜਿਆਦਾਤਰ ਲੋਕਾਂ ਵਿਚ ਆਉਣ ਵਾਲੀ ਸਰਵਾਈਕਲ ਅਤੇ ਡਿਸਕ ਦੀ ਮੁਸ਼ਕਿਲ ਆਮ ਪਾਈ ਜਾਂਦੀ ਹੈ ਸਰਵਾਈਕਲ ਦੀ ਮੁਸ਼ਕਿਲ ਜਿਆਦਾਤਰ ਔਰਤਾਂ ਵਿਚ ਪਾਈ ਜਾਂਦੀ ਹੈ ਅਤੇ ਡਿਸਕ ਦੀ ਮੁਸ਼ਕਿਲ ਵੀ ਜਿਆਦਾਤਰ ਔਰਤਾਂ ਵਿਚ ਵੇਖਣ ਨੂੰ ਮਿਲਦੀ ਹੈ ਜਦ ਕਿ ਸਰਵਾਈਕਲ ਅਤੇ ਡਿਸਕ ਦੀਆਂ ਮੁਸ਼ਕਿਲਾਂ ਔਰਤਾਂ ਚ 70% ਅਤੇ ਮਰਦਾਂ ਚ 30% ਪਾਈ ਜਾਂਦੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵੈਦ ਰਾਣਾ ਪਹਿਲਵਾਨ ਨੇ ਸਰਵਾਈਕਲ ਹੋਣ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਜੇਕਰ ਕਿਸੇ ਵਿਅਕਤੀ ਦੇ ਲਗਾਤਾਰ ਸਿਰ ਦਰਦ ਕਾਰਨ ਚੱਕਰ ਆਉਣ,ਉਲਟੀ ਆਉਣੀ,ਅੱਧਾ ਸਿਰ ਦਰਦ ਹੋਣਾ, ਕੰਪਊਟਰ,ਟੀ.ਵੀ ਆਦਿ ਅਗੇ ਲਗਾਤਾਰ ਲੰਮਾ ਸਮਾਂ ਬੈਠਣਾ ਅਤੇ ਇਸਤੋਂ ਇਲਾਵਾ ਔਰਤਾਂ ਵਿਚ ਲਗਾਤਾਰ ਲੰਮੇ ਸਮੇ ਤੱਕ ਸਿਲਾਈ ਦਾ ਕੰਮ ਕਰਨ ਨਾਲ ਵੀ ਇਹ ਮੁਸ਼ਕਿਲ ਆ ਜਾਂਦੀ ਹੈ ਓਨਾ ਜਾਣਕਾਰੀ ਦੀਦੇ ਹੋਏ ਦਸਿਆ ਕਿ ਇਹ ਸਭ ਹੋਣ ਤੇ ਤਰੁੰਤ ਉਸ ਦਾ ਇਲਾਜ ਕਰਵਾਇਆ ਜਾਵੇ ਜੇਕਰ ਗੱਲ ਕਰੀਏ ਪਰਹੇਜ ਦੀ ਤਾਂ ਵਿਅਕਤੀ ਨੂੰ ਵਾਈ ਚੀਜਾਂ ਜਿਵੇ ਕਿ ਚਾਵਲ,ਆਲੂ,ਮਾਂਹ ਦੀ ਦਾਲ ਆਦਿ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਓਨਾ ਡਿਸਕ ਦੀ ਮੁਸ਼ਕਿਲ ਬਾਰੇ ਜਾਣਕਾਰੀ ਦਿੰਦੇ ਹੋਏ ਇਸ ਦੇ ਲੱਛਣਾਂ ਬਾਰੇ ਦਸਿਆ ਕਿ ਲੱਕ ਦਰਦ,ਚੁੱਲ੍ਹੇ ਤੋਂ ਲੱਕ ਚ ਦਰਦ ਹੋਣਾ ਆਦਿ ਹਨ ਅਤੇ ਇਹ ਮੁਸ਼ਕਿਲ ਹੋਣ ਦਾ ਕਾਰਨ ਭਾਰਾ ਕੰਮ ਕਰਨਾ,ਨੀਵੇਂ ਲੱਕ ਹੋ ਕੇ ਕੰਮ ਕਰਨਾ ਆਦਿ ਹਨ ਓਨਾ ਕਿਹਾ ਕਿ ਇਸ ਮੁਸ਼ਕਿਲ ਚ ਵੀ ਵਾਈ ਚੀਜਾਂ ਤੋਂ ਹਿ ਪਰਹੇਜ ਕਰਨਾ ਲਾਜਮੀ ਹੈ ਅੰਤ ਵਿਚ ਵੈਦ ਰਾਣਾ ਪਹਿਲਵਾਨ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਰਵਾਈਕਲ ਅਤੇ ਡਿਸਕ ਦਾ ਇਲਾਜ ਮਾਲਿਸ਼ ਨਾਲ ਵੀ ਹੋ ਸਕਦਾ ਹੈ

Load More Related Articles
Load More By Nabaz-e-Punjab
Load More In Health / Hospitals

Check Also

ਪ੍ਰਾਇਮਰੀ ਹੈਲਥ ਸੈਂਟਰ ਦਾ ਕੰਮ ਸ਼ੁਰੂ ਕਰਵਾਉਣ ਲਈ ਵਿਧਾਇਕ ਨੂੰ ਦਿੱਤਾ ਮੰਗ ਪੱਤਰ

ਪ੍ਰਾਇਮਰੀ ਹੈਲਥ ਸੈਂਟਰ ਦਾ ਕੰਮ ਸ਼ੁਰੂ ਕਰਵਾਉਣ ਲਈ ਵਿਧਾਇਕ ਨੂੰ ਦਿੱਤਾ ਮੰਗ ਪੱਤਰ ਨਬਜ਼-ਏ-ਪੰਜਾਬ, ਮੁਹਾਲੀ, 4…