ਟਾਈਮਜ਼ ਸਕੂਲ ਰੈਂਕਿੰਗ 2026 ਵਿੱਚ ਗਿਆਨ ਜੋਤੀ ਗਲੋਬਲ ਸਕੂਲ ਨੇ ਮੁਹਾਲੀ ਵਿੱਚ ਹਾਸਲ ਕੀਤਾ ਦੂਜਾ ਸਥਾਨ

ਨਬਜ਼-ਏ-ਪੰਜਾਬ, ਮੁਹਾਲੀ, 9 ਮਾਰਚ:
ਗਿਆਨ ਜੋਤੀ ਗਲੋਬਲ ਸਕੂਲ, ਫੇਜ਼-2, ਮੁਹਾਲੀ ਨੇ ਸਿੱਖਿਆ ਦੇ ਖੇਤਰ ਵਿੱਚ ਆਪਣੀ ਉੱਤਮਤਾ ਦਾ ਲੋਹਾ ਮਨਵਾਉਂਦੇ ਹੋਏ ਇੱਕ ਹੋਰ ਵੱਡੀ ਪ੍ਰਾਪਤੀ ਆਪਣੇ ਨਾਮ ਕੀਤੀ ਹੈ। ‘ਦਿ ਟਾਈਮਜ਼ ਆਫ਼ ਇੰਡੀਆ’ (ਸਕੂਲ ਸਰਵੇ ਐਡੀਸ਼ਨ) ਵੱਲੋਂ ਜਾਰੀ ‘ਟਾਈਮਜ਼ ਸਕੂਲ ਰੈਂਕਿੰਗ ਸਰਵੇ 2026’ ਵਿੱਚ ਗਿਆਨ ਜੋਤੀ ਸਕੂਲ ਮੁਹਾਲੀ ਜ਼ਿਲ੍ਹੇ ਵਿੱਚ ਦੂਜਾ ਰੈਂਕ ਪ੍ਰਾਪਤ ਹੋਇਆ ਹੈ।
ਇਹ ਵੱਕਾਰੀ ਸਰਵੇਖਣ ਚੰਡੀਗੜ੍ਹ, ਮੁਹਾਲੀ, ਪੰਚਕੂਲਾ ਅਤੇ ਲੁਧਿਆਣਾ ਦੇ ਪ੍ਰਮੁੱਖ ਸਕੂਲਾਂ ਕਵਰ ਕਰਦਾ ਹੈ। ਰੈਂਕਿੰਗ ਨਿਰਧਾਰਤ ਕਰਦੇ ਸਮੇਂ ਸਕੂਲ ਦੇ ਅਕਾਦਮਿਕ ਮਿਆਰ, ਬੁਨਿਆਦੀ ਢਾਂਚੇ, ਨਵੀਨਤਮ ਸਿੱਖਿਆ ਪ੍ਰਣਾਲੀਆਂ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਰਗੇ ਮਹੱਤਵਪੂਰਨ ਪਹਿਲੂਆਂ ਧਿਆਨ ਵਿੱਚ ਰੱਖਿਆ ਗਿਆ ਹੈ। ਚੋਟੀ ਦੇ ਸਕੂਲਾਂ ਦੀ ਸੂਚੀ ਵਿੱਚ ਘਝਘਸ਼ ਦਾ ਇਹ ਸਥਾਨ ਸਕੂਲ ਦੀ ਮਿਆਰੀ ਸਿੱਖਿਆ ਅਤੇ ਮਜ਼ਬੂਤ ਸੰਸਥਾਗਤ ਕਦਰਾਂ-ਕੀਮਤਾਂ ਪ੍ਰਤੀ ਵਚਨਬੱਧਤਾ ਦਰਸਾਉਂਦਾ ਹੈ।
ਇਸ ਮੌਕੇ ਖੁਸ਼ੀ ਸਾਂਝੀ ਕਰਦਿਆਂ ਪ੍ਰਿੰਸੀਪਲ ਸ੍ਰੀਮਤੀ ਗਿਆਨ ਜੋਤ ਨੇ ਕਿਹਾ ਕਿ ਇਹ ਮਾਣਮੱਤੀ ਪ੍ਰਾਪਤੀ ਸਕੂਲ ਲਈ ਇੱਕ ਵੱਡੀ ਹੱਲਾਸ਼ੇਰੀ ਹੈ। ਉਨ੍ਹਾਂ ਕਿਹਾ ਕਿ ਇਹ ਰੈਂਕਿੰਗ ਸਿੱਖਿਆ ਅਤੇ ਨੈਤਿਕ ਕਦਰਾਂ-ਕੀਮਤਾਂ ਵਿੱਚ ਉੱਤਮਤਾ ਬਣਾਈ ਰੱਖਣ ਦੇ ਸਾਡੇ ਸੰਕਲਪ ਹੋਰ ਮਜ਼ਬੂਤ ਕਰਦੀ ਹੈ।

Load More Related Articles
Load More By Nabaz-e-Punjab
Load More In School & College

Check Also

ਟਾਈਮਜ਼ ਸਕੂਲ ਰੈਂਕਿੰਗ 2026 ਵਿੱਚ ਗਿਆਨ ਜੋਤੀ ਗਲੋਬਲ ਸਕੂਲ ਨੇ ਮੁਹਾਲੀ ਵਿੱਚ ਹਾਸਲ ਕੀਤਾ ਦੂਜਾ ਸਥਾਨ

ਟਾਈਮਜ਼ ਸਕੂਲ ਰੈਂਕਿੰਗ 2026 ਵਿੱਚ ਗਿਆਨ ਜੋਤੀ ਗਲੋਬਲ ਸਕੂਲ ਨੇ ਮੁਹਾਲੀ ਵਿੱਚ ਹਾਸਲ ਕੀਤਾ ਦੂਜਾ ਸਥਾਨ ਨਬਜ਼-ਏ…