ਸਾਬਕਾ ਗ੍ਰਹਿ ਮੰਤਰੀ ਸਵਰਗੀ ਬੂਟਾ ਸਿੰਘ ਪ੍ਰਤੀ ਵਰਤੀ ਭੱਦੀ ਸ਼ਬਦਾਵਲੀ ਦੀ ਨਿਖੇਧੀ

ਨਬਜ਼-ਏ-ਪੰਜਾਬ, ਮੁਹਾਲੀ, 4 ਨਵੰਬਰ:
ਭਾਰਤੀ ਜਨਤਾ ਪਾਰਟੀ (ਭਾਜਪਾ) ਪੰਜਾਬ ਦੇ ਸੂਬਾ ਮੀਤ ਪ੍ਰਧਾਨ ਸੁਭਾਸ਼ ਸ਼ਰਮਾ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਚੋਣ ਪ੍ਰਚਾਰ ਦੌਰਾਨ ਬੀਤੇ ਦਿਨੀਂ ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਸਵਰਗੀ ਬੂਟਾ ਸਿੰਘ ਪ੍ਰਤੀ ਦਿੱਤੇ ਗਏ ਬਿਆਨ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਇਸ ਬਿਆਨ ਨਾਲ ਕਾਂਗਰਸ ਪਾਰਟੀ ਦੇ ਲੀਡਰਾਂ ਦੀ ਮਾਨਸਿਕਤਾ ਪਤਾ ਲੱਗਦੀ ਹੈ ਕਿ ਉਹ ਦੇਸ਼ ਦੇ ਅਤੇ ਪੰਜਾਬ ਦੇ ਦਲਿਤ ਭਾਈਚਾਰੇ ਬਾਰੇ ਕੀ ਸੋਚ ਰੱਖਦੀ ਹੈ। ਇੱਥੇ ਜਾਰੀ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਜਦੋਂ ਦੇਸ਼ ਦੇ ਗ੍ਰਹਿ ਮੰਤਰੀ ਪ੍ਰਤੀ ਅਜਿਹੀ ਸੋਚ ਰੱਖਦੇ ਹਨ ਤਾਂ ਪੰਜਾਬ ਦੇ ਆਮ ਦਲਿਤ ਭਾਈਚਾਰੇ ਦੇ ਲੋਕਾਂ ਪ੍ਰਤੀ ਕੀ ਸੋਚ ਰੱਖਦੇ ਹੋਣਗੇ। ਉਹਨਾਂ ਕਿਹਾ ਕਿ ਜਦੋੱ ਵੋਟਾਂ ਲੈਣੀਆਂ ਹੁੰਦੀਆਂ ਹਨ ਤਾਂ ਇਹ ਲੀਡਰ ਲੋਕਾਂ ਦੇ ਪ੍ਰੋਗਰਾਮਾਂ ਵਿੱਚ ਡਾਂਸ ਤੱਕ ਕਰਦੇ ਹਨ ਇੱਥੋਂ ਤੱਕ ਕਿ ਨਾਹਰੇ ਵੀ ਲਗਵਾਉੱਦੇ ਹਨ।
ਭਾਜਪਾ ਆਗੂ ਨੇ ਕਿਹਾ ਕਿ ਕਾਂਗਰਸ ਹਮੇਸ਼ਾ ਦੇਸ਼ ਨੂੰ ਜਾਤਾਂ ਦੇ ਨਾਮ ਤੇ, ਧਰਮ ਦੇ ਨਾਮ ਤੇ, ਭਾਸ਼ਾ ਦੇ ਨਾਮ ਤੇ ਵੰਡ ਕੇ ਰੱਖਣਾ ਅਤੇ ਰਾਜ ਕਰਨਾ ਦੀ ਨੀਤੀ ਤੇ ਚਲਦੀ ਰਹੀ ਹੈ। ਕਾਂਗਰਸ ਦੀ ਇਸ ਪੁਰਾਣੀ ਨੀਤੀ ਨੂੰ ਰਾਜਾ ਵੜਿੰਗ ਅੱਗੇ ਵਧਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਹੀ ਇੱਕੋ ਇੱਕ ਅਜਿਹੀ ਪਾਰਟੀ ਹੈ ਜੋ ਸਭ ਦਾ ਸਾਥ, ਸਭ ਦਾ ਵਿਕਾਸ ਦੀ ਗੱਲ ਕਰਦੀ ਹੈ, ਭਾਵੇਂ ਉਹ ਕਿਸੇ ਭਾਈਚਾਰੇ ਨਾਲ ਸਬੰਧਤ ਹੋਣ, ਕਿਸੇ ਸੂਬੇ ਦੇ ਰਹਿਣ ਵਾਲੇ ਲੋਕ ਹੋਣ ਸਭ ਨੂੰ ਇੱਕ ਨਜ਼ਰ ਨਾ ਦੇਖਦੀ ਹੈ ਅਤੇ ਹਮੇਸ਼ਾ ਸਭ ਦੇ ਵਿਕਾਸ ਦੀ ਗੱਲ ਕਰਦੀ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਮੁਹਾਲੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਿਸ਼ਿਸ਼ਟ, ਭਾਜਪਾ ਦੇ ਸੂਬਾ ਖਜਾਨਚੀ ਪੰਜਾਬ ਸੁਖਵਿੰਦਰ ਸਿੰਘ ਗੋਲਡੀ, ਭਾਜਪਾ ਲੀਡਰ ਰਣਜੀਤ ਸਿੰਘ ਗਿੱਲ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਦੇ ਲੋਕਾਂ ਦਾ ਆਮ ਆਦਮੀ ਪਾਰਟੀ ਦੀ ਸਰਕਾਰ ’ਚ ਵਿਸ਼ਵਾਸ ਵਧਿਆ: ਸਰਬਜੀਤ ਸਮਾਣਾ

ਪੰਜਾਬ ਦੇ ਲੋਕਾਂ ਦਾ ਆਮ ਆਦਮੀ ਪਾਰਟੀ ਦੀ ਸਰਕਾਰ ’ਚ ਵਿਸ਼ਵਾਸ ਵਧਿਆ: ਸਰਬਜੀਤ ਸਮਾਣਾ ਕਾਂਗਰਸ ਤੇ ਹੋਰਨਾਂ ਪਾਰ…