ਭਾਈ ਲਾਲੋ ਜੀ ਦਾ ਜਨਮ ਦਿਹਾੜਾ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਮਨਾਇਆ

ਨਬਜ਼-ਏ-ਪੰਜਾਬ, ਮੁਹਾਲੀ, 29 ਸਤੰਬਰ:
ਰਾਮਗੜੀਆ ਸਭਾ (ਰਜ਼ਿ) ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੇ ਪ੍ਰਬੰਧਕ ਕਮੇਟੀ ਮੈਂਬਰਾਂ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਭਾ ਦੇ ਪ੍ਰਧਾਨ ਸੂਰਤ ਸਿੰਘ ਕਲਸੀ ਜੀ ਦੀ ਅਗਵਾਈ ਹੇਠ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਨਿੰਨ ਸੇਵਕ ਬ੍ਰਹਮ ਗਿਆਨੀ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਪੁਰਵਕ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ ਜਿਨਾਂ ਵਿੱਚ ਭਾਈ ਪੁਰਸ਼ੋਤਮ ਸਿੰਘ ਜੀ ਹਜ਼ੂਰੀ ਰਾਗੀ, ਹੈੱਡ ਗ੍ਰੰਥੀ ਭਾਈ ਬਲਿਹਾਰ ਸਿੰਘ ਇਸਤਰੀ ਸਤਿਸੰਗ ਜੱਥਾ ਰਾਮਗੜੀਆ ਸਭਾ ਮੁਹਾਲੀ, ਭਾਈ ਚਰਨਜੀਤ ਸਿੰਘ ਜੀ ਅਨੰਦਪੁਰ ਸਾਹਿਬ ਵਾਲੇ, ਭਾਈ ਕੁਲਦੀਪ ਸਿੰਘ ਜੀ ਪੰਥਕ ਕਵੀ ਨੇ ਭਾਈ ਲਾਲੋ ਜੀ ਦੇ ਜੀਵਨ ਬਿ੍ਰਤਾਂਤ ਤੇ ਵਿਸਥਾਰ ਨਾਲ ਚਾਨਣਾ ਪਾਇਆ ਇਸ ਤੋਂ ਇਲਾਵਾ ਭਾਈ ਸਿਮਰਨਜੀਤ ਸਿੰਘ ਜੀ ਅਤੇ ਸਾਥੀ ਹਜ਼ੂਰੀ ਰਾਗੀ ਜੱਥਾ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਸਾਹਿਬ ਵੱਲੋ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਗਵਾ ਕੇ ਗੁਰੂ ਨਾਲ ਜੋੜਨ ਦਾ ਉਪਰਾਲਾ ਕੀਤਾ। ਸਮਾਗਮ ਦੇ ਮੁੱਖ ਮਹਿਮਾਨ ਸਰਦਾਰ ਜਸਬੀਰ ਸਿੰਘ ਭੰਮਰਾ, ਵਿਸ਼ੇਸ਼ ਮਹਿਮਾਨ ਡਾ ਸਤਵਿੰਦਰ ਸਿੰਘ ਭੰਮਰਾ ਸਾਬਕਾ ਪ੍ਰਧਾਨ ਰਾਮਗੜੀਆ ਸਭਾ ਮੋਹਾਲੀ, ਡਾ ਹਰਚਰਨ ਸਿੰਘ ਰਨੌਤਾ ਸਾਬਕਾ ਪ੍ਰਧਾਨ ਰਾਮਗੜੀਆ ਸਭਾ ਚੰਡੀਗੜ, ਡਾ ਐੱਸ ਐੱਸ ਬਾਹਰੀ ਸਾਬਕਾ ਰਜਿਸਟਰਾਰ ਪੰਜਾਬ ਯੁਨੀਵਰਸਿਟੀ, ਡਾ ਗੁਰਪ੍ਰੀਤ ਸਿੰਘ ਬਬਰਾ ਐੱਮ ਡੀ ਮੈਡੀਸਨ ਡਾਇਰੇਕਟਰ ਮੈਕਸ ਮੋਹਾਲੀ ਆਦਿ ਸਭਾ ਦੇ ਪ੍ਰਧਾਨ ਸ ਸੂਰਤ ਸਿੰਘ ਵਲੋਂ ਸਨਮਾਨ ਕੀਤਾ ਗਿਆ।
ਰਾਮਗੜੀਆ ਸਭਾ ਮੋਹਾਲੀ ਦੇ ਜਨਰਲ ਸਕੱਤਰ ਬਿਕਰਮਜੀਤ ਸਿੰਘ ਹੂੰਝਣ ਵਲੋਂ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਭਾਈ ਲਾਲੋ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੱਤੀ। ਜਨਮ ਦਿਹਾੜੇ ਦੀ ਖੁਸ਼ੀ ਵਿੱਚ ਵਿਸ਼ੇਸ਼ ਮੈਡੀਕਲ ਕੇਂਪ ਦਾ ਆਯੋਜਨ ਕੀਤਾ ਗਿਆ ਗਿਆ ਜਿਸ ਵਿੱਚ ਮਾਹਿਰ ਡਾਕਟਰਾਂ ਵਲੋ ਮਰੀਜਾਂ ਦਾ ਮੁਆਇਨਾ ਕੀਤਾ ਗਿਆ ਅਤੇ ਦਵਾਈ ਪ੍ਰਬੰਧਕ ਕਮੇਟੀ ਵਲੋਂ ਦਿੱਤੀ ਗਈ।

ਇਸ ਮੌਕੇ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ, ਮੈਅਰ ਅਮਰਜੀਤ ਸਿੰਘ ਸਿੱੂਧ, ਸਾਬਕਾ ਐੱਮਪੀ ਪੇ੍ਰਮ ਸਿੰਘ ਚੰਦੂਮਾਜਰਾ, ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਡਿਪਟੀ ਮੈਅਰ ਕੁਲਜੀਤ ਸਿੰਘ ਬੇਦੀ, ਅਕਾਲੀ ਲੀਡਰ ਪਰਮਿੰਦਰ ਸਿੰਘ ਸੋਹਾਣਾ, ਸੁਖਵਿੰਦਰ ਸਿੰਘ ਗੋਲਡੀ (ਬੀਜੇਪੀ), ਰਾਮਗੜੀਆ ਸਭਾ ਦੇ ਸਾਬਕਾ ਪ੍ਰਧਾਨ ਜਸਵੰਤ ਸਿੰਘ ਭੁੱਲਰ, ਨਿਰਮਲ ਸਿੰਘ ਸਭੱਰਵਾਲ, ਮਨਜੀਤ ਸਿੰਘ ਮਾਨ, ਕਰਮ ਸਿੰਘ ਬਬਰਾ, ਭਾਈ ਲਾਲੋ ਕੋਆਪਰੇਟਿਵ ਬੈਂਕ ਦੇ ਪ੍ਰਧਾਨ ਪਰਦੀਪ ਸਿੰਘ ਭਾਰਜ, ਮੈਂਬਰ ਮੇਜਰ ਸਿੰਘ ਭੁੱਲਰ, ਮੋਹਨ ਸਿੰਘ ਸਭੱਰਵਾਲ, ਗੁਰਚਰਨ ਸਿੰਘ ਨੰਨੜਾ, ਪਰਮਜੀਤ ਸਿੰਘ ਖੁਰਲ, ਭੁਪਿੰਦਰ ਸਿੰਘ ਚਾਨਾ, ਸੁਰਜੀਤ ਸਿੰਘ ਮਠਾੜੂ, ਲੰਗਰ ਕਮੇਟੀ ਦੇ ਚੈਅਰਮੇਨ ਤਰਸੇਮ ਸਿੰਘ ਖੋਖਰ, ਸੁਖਵਿੰਦਰ ਸਿੰਘ ਠੇਠੀ, ਕੰਵਰਦੀਪ ਸਿੰਘ ਮਣਕੂ, ਸੁਰਿੰਦਰ ਸਿੰਘ ਜੰਡੂ ਅਤੇ ਕਈ ਪਤਵੰਤੇ ਸਜੱਣ ਹਾਜਰ ਸਨ। ਉਪਰੋਕਤ ਸਾਰੀ ਜਾਣਕਾਰੀ ਸਭਾ ਦੇ ਜਨਰਲ ਸਕੱਤਰ ਬਿਕਰਮਜੀਤ ਸਿੰਘ ਹੂੰਝਣ ਵਲੋਂ ਦਿੱਤੀ ਗਈ।

Load More Related Articles
Load More By Nabaz-e-Punjab
Load More In Relegious

Check Also

ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਸੋਨਾ ਚੜ੍ਹਾਉਣ ਦੀ ਸੇਵਾ ਮੁਕੰਮਲ

ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਸੋਨਾ ਚੜ੍ਹਾਉਣ ਦੀ ਸੇਵਾ ਮੁਕੰਮਲ ਨਬਜ਼-ਏ-ਪੰਜਾਬ, ਮੁਹਾਲੀ, …