ਚੰਨੀ ਸੱਭਿਆਚਾਰਕ ਮੰਚ ਨੇ ਭੰਗੜਾ, ਝੂਮਰ, ਗਿੱਧਾ ਸਿਖਲਾਈ ਦਾ ਸਮਰ ਕੈਂਪ ਲਗਾਇਆ

ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਬੱਚਿਆਂ ਨੂੰ ਕੀਤਾ ਉਤਸ਼ਾਹਿਤ

ਨਬਜ਼-ਏ-ਪੰਜਾਬ, ਮੁਹਾਲੀ, 24 ਜੂਨ:
ਚੰਨੀ ਸੱਭਿਆਚਾਰਕ ਮੰਚ ਮੁਹਾਲੀ (ਰਜਿ:) ਵੱਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮੁਹਾਲੀ ਪਿੰਡ ਵਿਖੇ ਲਗਪਗ 3 ਹਫ਼ਤੇ ਤੱਕ 6 ਸਾਲ ਦੀ ਉਮਰ ਤੋਂ ਵੱਧ ਦੇ ਬੱਚਿਆਂ ਅਤੇ ਵੱਡਿਆਂ ਦਾ ਭੰਗੜਾ, ਝੂਮਰ, ਗਿੱਧਾ ਸਿਖਲਾਈ ਸਮਰ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਅੰਤਰਰਾਸ਼ਟਰੀ ਭੰਗੜਾ ਕੋਚ ਸਵਰਨ ਸਿੰਘ ਚੰਨੀ, ਅੰਤਰਰਾਸ਼ਟਰੀ ਢੋਲੀ ਜਸਵੀਰ ਸਿੰਘ ਮੀਕਾ ਅਤੇ ਉਨ੍ਹਾਂ ਦੀ ਟੀਮ ਨੇ ਬੱਚਿਆਂ ਨੂੰ ਭੰਗੜਾ, ਝੂਮਰ, ਗਿੱਧਾ ਦੀ ਸਿਖਲਾਈ ਦਿੱਤੀ ਗਈ। ਪਿਛਲੇ ਪੰਜ ਸਾਲ ਤੋਂ ਲਗਾਤਾਰ ਇਹ ਕੈਂਪ ਲਗਾਇਆ ਜਾ ਰਿਹਾ ਹੈ। ਅੱਜ ਕੈਂਪ ਦੇ ਅਖੀਰ ਵਿੱਚ ਇੱਕ ਬਹੁਤ ਹੀ ਸ਼ਾਨਦਾਰ ਅਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਹਾਜ਼ਰ ਹੋਏ।
ਇਸ ਤੋਂ ਇਲਾਵਾ ਫਿਲਮੀ ਦੁਨੀਆਂ ਦੀ ਜਾਣੀ ਪਛਾਣੀ ਸਖਸ਼ੀਅਤ ਸ. ਸਵਿੰਦਰ ਸਿੰਘ ਮਾਹਲ ਅਤੇ ਉੱਘੇ ਪੰਜਾਬੀ ਗਾਇਕ ਗੁਰਕ੍ਰਿਪਾਲ ਸੂਰਾਪੁਰੀ ਨੇ ਵੀ ਉਚੇਚੇ ਤੌਰ ‘ਤੇ ਇਸ ਪ੍ਰੋਗਰਾਮ ਵਿੱਚ ਹਾਜ਼ਰੀ ਲਗਵਾਈ। ਪ੍ਰੋਗਰਾਮ ਦੀ ਸ਼ੁਰੂਆਤ ਜਗਜੀਤ ਸਿੰਘ ਵਡਾਲੀ ਦੇ ਧਾਰਮਿਕ ਗੀਤ ਨਾਲ ਹੋਈ ਉਸ ਤੋਂ ਉਪਰੰਤ ਛੋਟੇ-ਛੋਟੇ ਬੱਚਿਆਂ ਅਤੇ ਲੜਕੀਆਂ ਦੁਆਰਾ ਇੱਕ ਪਿੰਡ ਦਾ ਮਹੌਲ ਸਿਰਜ ਕੇ ਵਾਹ ਵਾਹ ਖੱਟੀ।
ਉਪਰੰਤ ਰੌਸ਼ਨ ਸਿੰਘ, ਸ਼ਮਸ਼ੇਰ ਸਿੰਘ, ਮਾਸਟਰ ਬਲਬੀਰ ਸਿੰਘ, ਤੇਜਿੰਦਰ ਸਿੰਘ ਧਾਲੀਵਾਲ, ਮੋਹਿਤ ਕੁਮਾਰ ਅਤੇ ਮਿਸ ਚੰਦਰ ਲਤਾ ਦੀ ਯੋਗ ਅਗਵਾਈ ਵਿੱਚ ਤਿਆਰ ਕਰਵਾਈ ਬੱਚਿਆਂ ਦੀ (ਏ) ਟੀਮ ਅਤੇ (ਬੀ) ਟੀਮ ਦੁਆਰਾ ਭੰਗੜੇ ਦੀ ਪੇਸ਼ਕਾਰੀ ਕੀਤੀ ਗਈ ਜਿਸ ਵਿੱਚ ਬੋਲੀਆਂ ਸਾਹਿਬ ਸਿੰਘ ਵੱਲੋਂ ਪਾਈਆਂ ਗਈਆਂ। ਮੈਡਮ ਸਿੰਮੀ ਵੱਲੋਂ ਗਾਏ ਗਏ ਸਭਿਆਚਾਰਕ ਗੀਤਾਂ ਦੁਆਰਾ ਮਾਹੌਲ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਫਿਰ ਲੜਕੀਆਂ ਦੀ ਟੀਮ ਵੱਲੋਂ ਵਿਸ਼ੇਸ਼ ਤੌਰ ਤੇ ਤਿਆਰ ਕੀਤਾ ਗਿਆ ਭੰਗੜਾ ਪੇਸ਼ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਤੇਜਿੰਦਰ ਸਿੰਘ ਧਾਲੀਵਾਲ ਵੱਲੋਂ ਲੋਕ ਸਾਜ (ਬੀਨ) ਵਜਾ ਕੇ ਸਭ ਨੂੰ ਮੰਤਰ ਮੁਗਧ ਕਰ ਦਿੱਤਾ।

ਆਖਰੀ ਪੇਸ਼ਕਸ਼ ਵਜੋਂ ਚੰਨੀ ਸੱਭਿਆਚਾਰਕ ਮੰਚ (ਰਜਿ:) ਵੱਲੋਂ ਸੈਕਟਰ 42, ਚੰਡੀਗੜ੍ਹ ਦੀ ਝੀਲ ਵਿਖੇ ਤਿਆਰ ਕੀਤੀ ਗਈ ਲੜਕੀਆਂ ਦੇ ਭੰਗੜੇ ਦੀ ਟੀਮ ਵੱਲੋਂ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਝੂਮਰ ਡਾਂਸ ਕਰਕੇ ਹਾਜ਼ਰ ਲੋਕਾਂ ਦਾ ਦਿਲ ਮੋਹ ਲਿਆ। ਅੰਤ ਵਿੱਚ ਮੇਅਰ ਜੀਤੀ ਸਿੱਧੂ ਨੇ ਬੱਚਿਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਅਤੇ ਆਪਣੇ ਵੱਡਮੁੱਲੇ ਵਿਚਾਰ ਪੇਸ਼ ਕੀਤੇ। ਸ਼ਵਿੰਦਰ ਸਿੰਘ ਮਾਹਲ ਵੱਲੋਂ ਵੀ ਇਸ ਪ੍ਰੋਗਰਾਮ ਵਿੱਚ ਸਹਿਯੋਗ ਦੇਣ ਵਾਲਿਆਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ। ਇਸ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਲਈ ਇਲਾਕੇ ਦੀ ਕੌਂਸਲਰ ਸੁਮਨ ਗਰਗ ਅਤੇ ਉਨ੍ਹਾਂ ਦੇ ਬੇਟੇ ਅਨੁ ਗਰਗ ਨੇ ਵਿਸ਼ੇਸ਼ ਯੋਗਦਾਨ ਪਾਇਆ। ਮੰਚ ਸੰਚਾਲਨ ਮਾਸਟਰ ਬਲਜੀਤ ਸਿੰਘ ਨੇ ਕੀਤਾ। ਹਾਜ਼ਰ ਸਰੋਤਿਆਂ ਦੀ ਹੌਸਲਾ ਅਫਜਾਈ ਨੇ ਪ੍ਰਬੰਧਕਾਂ ਨੂੰ ਅਜਿਹੇ ਪ੍ਰੋਗਰਾਮ ਹਰ ਸਾਲ ਕਰਵਾਉਂਦੇ ਰਹਿਣ ਲਈ ਪੇ੍ਰਰਿਤ ਕੀਤਾ।

Load More Related Articles
Load More By Nabaz-e-Punjab
Load More In Entertainment

Check Also

ਅੱਵਲ ਫ਼ਿਲਮ ਫ਼ੈਸਟੀਵਲ ਵਿੱਚ ਪੰਜਾਬੀ ਫ਼ਿਲਮ ‘ਕਾਲ ਕੋਠੜੀ’ ਦਾ ਪੋਸਟਰ ਰਿਲੀਜ਼

ਅੱਵਲ ਫ਼ਿਲਮ ਫ਼ੈਸਟੀਵਲ ਵਿੱਚ ਪੰਜਾਬੀ ਫ਼ਿਲਮ ‘ਕਾਲ ਕੋਠੜੀ’ ਦਾ ਪੋਸਟਰ ਰਿਲੀਜ਼ ਨਵਾਂ ਵਿਸ਼ਾ ਤੇ ਚੰਗੇ ਅਨੁਭਵ ਪੰਜਾ…