ਦਿਸ਼ਾ ਟਰੱਸਟ ਨੇ ‘ਜਾਗ ਭੈਣੇ ਜਾਗ’ ਮੁਹਿੰਮ ਤਹਿਤ ਅੌਰਤਾਂ ਨੂੰ ਸਿਹਤ ਪ੍ਰਤੀ ਕੀਤਾ ਜਾਗਰੂਕ

ਕੰਮ-ਕਾਜੀ ਅੌਰਤਾਂ ਨੂੰ ਆਪਣੀ ਸਿਹਤ ਵੱਲ ਵਿਸ਼ੇਸ਼ ਧਿਆਨ ਦੀ ਲੋੜ: ਜਗਜੀਤ ਕੌਰ ਕਾਹਲੋਂ

ਨਬਜ਼-ਏ-ਪੰਜਾਬ, ਮੁਹਾਲੀ, 22 ਜੂਨ:
ਦਿਸ਼ਾ ਵਿਮੈਨ ਵੈੱਲਫੇਅਰ ਟਰੱਸਟ ਵੱਲੋਂ ‘‘ਜਾਗ ਭੈਣੇ ਜਾਗ’’ ਮੁਹਿੰਮ ਦੇ ਤਹਿਤ ਅੰਤਰਰਾਸ਼ਟਰੀ ਯੋਗ ਦਿਵਸ ’ਤੇ ਅੌਰਤਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਕੀਤਾ ਗਿਆ। ਟਰੱਸਟ ਦੀ ਪ੍ਰਧਾਨ ਹਰਦੀਪ ਕੌਰ ਦੀ ਅਗਵਾਈ ਹੇਠ ਫੇਜ਼-11 ਦੇ ਨੇਬਰਹੁਡ ਪਾਰਕ ਵਿੱਚ ਕਰਵਾਏ ਗਏ, ਇਸ ਪ੍ਰੋਗਰਾਮ ਵਿੱਚ ਸੈਲੀਬ੍ਰਿਟੀ ਯੋਗਾ ਟਰੇਨਰ ਸੁਖਦੀਪ ਦੁਸਾਰ ਨੇ ਅੌਰਤਾਂ ਨੂੰ ਯੋਗਾ ਦੀ ਸਿਖਲਾਈ ਦਿੱਤੀ। ਇਸ ਮੌਕੇ ਸੁਖਦੀਪ ਦੁਸਾਰ ਨੇ ਅੌਰਤਾਂ ਦੇ ਇਕੱਠ ਨੂੰ ਵੱਖ ਵੱਖ ਆਸਣਾਂ ਦੀਆਂ ਵਿਧੀਆਂ ਸਮਝਾਉਂਦੇ ਹੋਏ ਉਨ੍ਹਾਂ ਦੇ ਫਾਇਦਿਆਂ ਦੀ ਗੱਲ ਵੀ ਸਮਝਾਈ।
ਇਸ ਪ੍ਰੋਗਰਾਮ ਵਿੱਚ ਉੱਘੇ ਸਮਾਜ ਸੇਵੀ ਜਗਜੀਤ ਕੌਰ ਕਾਹਲੋਂ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ ਜਦੋਂ ਕਿ ਮੋਟੀਵੇਸ਼ਨਲ ਸਪੀਕਰ ਮਨਦੀਪ ਕੌਰ ਟਾਂਗਰਾ, ਗਾਇਨੀਕੋਲੋਜਿਸਟ ਡਾਕਟਰ ਮੀਨੂ ਗਾਂਧੀ, ਕੌਂਸਲਰ ਕੇ.ਐਸ. ਕਲੇਰ ਅਤੇ ਖੇਡ ਅਫ਼ਸਰ ਅਜੀਤ ਸਿੰਘ ਗੈਸਟ ਆਨਰ ਹਾਜ਼ਰ ਹੋਏ।
ਇਸ ਮੌਕੇ ਉੱਘੇ ਸਮਾਜ ਸੇਵੀ ਜਗਜੀਤ ਕੌਰ ਕਾਹਲੋਂ ਨੇ ਕਿਹਾ ਕਿ ਕੰਮਕਾਜੀ ਅੌਰਤਾਂ ਆਪਣੇ ਪਰਿਵਾਰ ਦੇ ਲਈ ਲਗਾਤਾਰ ਭੱਜ ਨੱਠ ਕਰਦੀਆਂ ਹੋਈਆਂ ਆਪਣੀ ਸਿਹਤ ਦਾ ਖਿਆਲ ਰੱਖਣਾ ਵੀ ਭੁੱਲ ਜਾਂਦੀਆਂ ਹਨ। ਘਰੇਲੂ ਅੌਰਤਾਂ ਨੂੰ ਨਿੱਤ ਵਰਤੋਂ ਦੇ ਕੰਮਾਂ ਦੇ ਨਾਲ-ਨਾਲ ਆਪਣੀ ਸਿਹਤ ਦਾ ਵੀ ਪੂਰਾ ਧਿਆਲ ਰੱਖਣਾ ਚਾਹੀਦਾ ਹੈ। ਡਾ. ਮੀਨੂ ਗਾਂਧੀ ਨੇ ਕਿਹਾ ਕਿ ਜੇਕਰ ਅੌਰਤ ਆਪ ਸਿਹਤਮੰਦ ਨਹੀਂ ਹੋਵੇਗੀ ਤਾਂ ਉਹ ਆਪਣੇ ਪਰਿਵਾਰ ਦੀ ਦੇਖਭਾਲ ਨਹੀਂ ਕਰ ਸਕੇਗੀ ਇਸ ਲਈ ਅੌਰਤਾਂ ਨੂੰ ਆਪਣੀ ਸਿਹਤ ਨੂੰ ਤਵੱਜੋ ਦੇਣੀ ਚਾਹੀਦੀ ਹੈ। ਮੋਟੀਵੇਸ਼ਨਲ ਸਪੀਕਰ ਮਨਦੀਪ ਕੌਰ ਟਾਂਗਰਾ ਨੇ ਕਿਹਾ ਕਿ ਸਭ ਤੋਂ ਵੱਧ ਖੁਸ਼ੀ ਉਦੋਂ ਹੁੰਦੀ ਹੈ ਜਦੋਂ ਇੱਕ ਅੌਰਤ ਦੂਜੀ ਅੌਰਤ ਦਾ ਸਾਥ ਦਿੰਦੀ ਹੈ। ਉਹਨਾਂ ਕਿਹਾ ਕਿ ਭੈਣਾਂ (ਅੌਰਤਾਂ) ਇੱਕ ਦੂਜੇ ਦਾ ਸਾਥ ਦੇ ਕੇ ਆਪਣੀ ਮਾਨਸਿਕ ਤੇ ਸਰੀਰਕ ਸਿਹਤ ਨੂੰ ਤੰਦਰੁਸਤ ਰੱਖ ਸਕਦੀਆਂ ਹਨ।

ਪ੍ਰੋਗਰਾਮ ਦੇ ਅਖੀਰ ਵਿੱਚ ਹਾਜ਼ਰ ਅੌਰਤਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਟਰੱਸਟ ਪ੍ਰਧਾਨ ਹਰਦੀਪ ਕੌਰ ਨੇ ਸਭ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਚਲਾਈ ਜਾ ਰਹੀ ਮੁਹਿੰਮ ‘ਜਾਗ ਭੈਣੇ ਜਾਗ’ ਦਾ ਮੁੱਖ ਉਦੇਸ਼ ਅੌਰਤਾਂ ਨੂੰ ਹਰ ਪੱਖੋਂ ਜਗਾਉਣਾ ਹੈ। ਗੱਲ ਚਾਹੇ ਸਿਹਤ ਦੀ ਹੋਵੇ, ਕਾਨੂੰਨੀ ਜਾਗਰੂਕਤਾ ਦੀ ਹੋਵੇ, ਵਿੱਤੀ ਤੌਰ ਤੇ ਆਤਮ ਨਿਰਭਰ ਹੋਣ ਦੀ ਹੋਵੇ ਜਾਂ ਫਿਰ ਹੱਕਾਂ ਅਤੇ ਫਰਜਾਂ ਦੀ ਹੋਵੇ। ਸਭ ਦੀ ਸਮਝ ਅੌਰਤ ਅੰਦਰ ਹੋਣੀ ਬੇਹਦ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਉਹ ਲਗਾਤਾਰ ਇਸ ਮੁਹਿਮ ਨੂੰ ਹੋਰ ਅੱਗੇ ਲੈ ਕੇ ਜਾਣਗੇ ਅਤੇ ਸਮਾਜ ਵਿਚਲੀਆਂ ਆਪਣੀਆਂ ਭੈਣਾਂ ਨੂੰ ਜਾਗਰੂਕ ਕਰਨ ਲਈ ਕੰਮ ਕਰਦੇ ਰਹਿਣਗੇ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ ਨਬਜ਼-ਏ-ਪੰਜਾਬ, ਚੰਡ…